ਬਿਉਰੋ ਰਿਪੋਰਟ – ਨਿਊਜ਼ੀਲੈਂਡ (NewZealand) ਖਿਲਾਫ ਬੈਂਗਲੁਰੂ ਟੈਸਟ (Bangalore Test) ‘ਚ ਭਾਰਤੀ ਕ੍ਰਿਕਟ ਨੇ ਭਾਰਤੀਆਂ ਨੂੰ ਬੇਹੱਦ ਨਿਰਾਸ਼ ਕੀਤਾ ਹੈ। ਨਿਊਜ਼ੀਲੈਂਡ ਖਿਲਾਫ ਖੇਡੀ ਗਈ ਪਹਿਲੀ ਪਾਰੀ ਵਿਚ ਭਾਰਤੀ ਟੀਮ 46 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਭਾਰਤ ਦਾ 1987 ਤੋਂ ਬਾਅਦ ਇਹ ਸਭ ਤੋਂ ਮਾੜਾ ਪ੍ਰਦਰਸ਼ਨ ਹੈ। ਦੱਸ ਦੇਈਏ ਕਿ ਆਪਣੇ ਦੇਸ਼ ਵਿਚ ਖੇਡੇ ਮੈਚ ਵਿਚ ਭਾਰਤ ਨੇ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ ਹੈ, ਇਸ ਤੋਂ ਪਹਿਲਾ ਸਾਲ 1987 ਵਿਚ ਭਾਰਤੀ ਟੀਮ ਨੇ ਵੈਸਟ ਇੰਡੀਜ਼ ਖਿਲਾਫ ਖੇਡੇ ਦਿੱਲੀ ਟੈਸਟ ਮੈਚ ਵਿਚ ਕੇਲਵ 75 ਦੌੜਾਂ ਬਣਾਈਆ ਸਨ।
ਵੀਰਵਾਰ ਨੂੰ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਰੋਹਿਤ ਦੇ ਫੈਸਲੇ ਨੂੰ ਗਲਤ ਸਾਬਤ ਕਰ ਦਿੱਤਾ। ਸਵਿੰਗ ਅਤੇ ਉਛਾਲ ਭਰੀ ਪਿੱਚ ‘ਤੇ ਭਾਰਤੀ ਬੱਲੇਬਾਜ਼ ਆਪਣਾ ਪੈਰ ਲੱਭਣ ‘ਚ ਨਾਕਾਮ ਰਹੇ।
ਦੱਸ ਦੇਈਏ ਕਿ ਰਿਸ਼ਭ ਪੰਤ ਨੇ 20 ਦੌੜਾ ਬਣਾਇਆ ਜੋ ਸਾਰੇ ਖਿਡਾਰੀਆਂ ਤੋਂ ਵੱਧ ਹਨ ਜਦ ਕਿ ਜਦਕਿ ਯਸ਼ਸਵੀ ਜੈਸਵਾਲ ਸਿਰਫ਼ 13 ਦੌੜਾਂ ਹੀ ਬਣਾ ਸਕਿਆ। ਕਪਤਾਨ ਰੋਹਿਤ ਸ਼ਰਮਾ (2 ਦੌੜਾਂ) ਨੂੰ ਟਿਮ ਸਾਊਥੀ ਨੇ ਬੋਲਡ ਕੀਤਾ। ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਮੈਟ ਹੈਨਰੀ ਨੇ 5 ਵਿਕਟਾਂ ਲਈਆਂ, ਜਦਕਿ ਵਿਲੀਅਮ ਓ’ਰੂਰਕੇ ਨੇ 4 ਵਿਕਟਾਂ ਹਾਸਲ ਕੀਤੀਆਂ।
ਬਿਉਰੋ ਰਿਪੋਰਟ – ਪਾਕਿਸਤਾਨ ਨੇ ਫਿਰ ਕੀਤੀ ਕੋਝੀ ਹਰਕਤ! ਸਰਹੱਦ ਤੋਂ ਆਈਈਡੀ ਬੰਬ ਹੋਇਆ ਬਰਾਮਦ