India

ਨਾਗਾਲੈਂਡ ‘ਚ ਛੇ ਮਹੀਨਿਆਂ ਲਈ ਵਧਿਆ ਆਰਮਡ ਫੋਰਸਿਜ਼ ਸਪੈਸ਼ਲ ਐਕਟ

‘ਦ ਖਾਲਸ ਬਿਉਰੋ:ਭਾਰਤ ਦੇ ਪੂਰਬੀ ਸੂਬੇ ਨਾਗਾਲੈਂਡ ਵਿੱਚ ਕੇਂਦਰ ਸਰਕਾਰ ਵੱਲੋਂ ਆਰਮਡ ਫੋਰਸਿਜ਼ ਸਪੈਸ਼ਲ ਐਕਟ 1958 ਲਾਗੂ ਹੈ। ਹੁਣ ਕੇਂਦਰ ਸਰਕਾਰ ਵੱਲੋਂ ਨਵਾਂ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ ਮੁਤਾਬਕ ਸੂਬੇ ਵਿੱਚ ਇਹ ਐਕਟ 30 ਦਸੰਬਰ 2021 ਤੋਂ ਛੇ ਮਹੀਨੇ ਲਈ ਹੋਰ ਵਧਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਅਨੁਸਾਰ ਨਾਗਾਲੈਂਡ ਵਿੱਚ ਇੱਕ ਅਸ਼ਾਂਤ ਅਤੇ ਖਤਰਨਾਕ ਮਾਹੌਲ ਬਣਦਾ ਜਾ ਰਿਹਾ ਹੈ, ਜੋ ਕਿ ਦੇਸ਼ ਲਈ ਠੀਕ ਨਹੀਂ ਹੈ। ਇਸ ਲਈ ਅਜਿਹਾ ਕੀਤਾ ਗਿਆ ਹੈ।