ਅੰਮ੍ਰਿਤਸਰ : ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੁਣ ਲੰਡਨ, ਇੰਗਲੈਂਡ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਇਸ ਦੀ ਸ਼ੁਰੂਆਤ ਦੇਸ਼ ਦੀ ਏਅਰਲਾਈਨ ਏਅਰ ਇੰਡੀਆ ਵੱਲੋਂ ਕੀਤੀ ਜਾ ਰਹੀ ਹੈ।
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉਹ ਪਿਛਲੇ ਲਗਾਤਾਰ ਦੋ ਸੈਸ਼ਨਾਂ ਤੋਂ ਸੰਸਦ ਵਿੱਚ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦੇ ਆ ਰਹੇ ਸਨ। ਉਨ੍ਹਾਂ ਦਾ ਮਿਸ਼ਨ ਪੰਜਾਬ ਦੀ ਏਅਰ ਕਨੈਕਟੀਵਿਟੀ ਨੂੰ ਬਿਹਤਰ ਬਣਾਉਣਾ ਸੀ।
ਪੰਜਾਬੀਆਂ ਨੂੰ ਵਧਾਈ
ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਤੋ ਲੰਡਨ ਤਕ ਸਿੱਧੀਆਂ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਹਨ। ਪਾਰਲੀਮੈਂਟ ਦੇ ਵਿਚ ਮੈਂ ਮਜ਼ਬੂਤੀ ਨਾਲ ਇਹ ਮੁੱਦਾ ਪਿਛਲੇ 2 ਸੈਸ਼ਨਾਂ ਤੋ ਚੁੱਕ ਰਿਹਾ ਸੀ। ਮੇਰਾ ਮਿਸ਼ਨ ਹੈ ਕਿ ਪੰਜਾਬ ਦੀ Air Connectivity ਨੂੰ ਹੋਰ ਵਧੀਆ ਬਣਾਇਆ ਜਾਵੇ। pic.twitter.com/3jH3aXgCTQ— Raghav Chadha (@raghav_chadha) January 15, 2023
ਹਾਲਾਂਕਿ ਸੰਸਦ ਮੈਂਬਰ ਦੇ ਇਸ ਟਵੀਟ ‘ਤੇ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਅੰਮ੍ਰਿਤਸਰ ਦੇ ਵਿਧਾਇਕ ਗੁਰਜੀਤ ਸਿੰਘ ਔਂਜਲਾ ਨੇ ਰਾਘਵ ਚੱਢਾ ਅਤੇ ਵਰਦਾ ‘ਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਆਪਣੇ ਟਵੀਟ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਸਰ ਤੋਂ ਲੰਡਨ ਲਈ ਕੋਈ ਨਵੀਂ ਉਡਾਣ ਸ਼ੁਰੂ ਨਹੀਂ ਹੋ ਰਹੀ ਹੈ।
ਸ਼੍ਰੀਮਾਨ ਜੀ, ਕਿਉਂ ਲੋਕਾਂ ਨੂੰ ਕੁਰਾਹੇ ਪਾ ਰਹੇ ਹੋ। ਅੰਮ੍ਰਿਤਸਰ ਤੋਂ ਲੰਡਨ ਲਈ ਕੋਈ ਨਵੀਂ ਉਡਾਣ ਸ਼ੁਰੂ ਨਹੀਂ ਹੋ ਰਹੀ ਹੈ। ਤੁਹਾਡੀ ਜਾਣਕਾਰੀ ਲਈ, ATQ 2018 ਤੋਂ ਯੂਕੇ (ਬਰਮਿੰਘਮ ਅਤੇ ਲੰਡਨ) ਨਾਲ ਜੁੜਿਆ ਹੋਇਆ ਹੈ। ਪਹਿਲਾਂ ਲੰਡਨ ਸਟੈਨਸਟੇਡ ਫਿਰ ਹੀਥਰੋ ਅਤੇ ਹੁਣ ਸਲਾਟਾਂ ਦੀ ਘਾਟ ਕਾਰਨ ਇਹ ਫਲਾਈਟ ਗੈਟਵਿਕ ਵਿਖੇ ਉਤਰੇਗੀ। pic.twitter.com/eXNyXMOhvK
— Gurjeet Singh Aujla (@GurjeetSAujla) January 15, 2023
ਜਦੋਂ ਕਿ ATQ ਯੂਕੇ (ਬਰਮਿੰਘਮ ਅਤੇ ਲੰਡਨ) ਨਾਲ 2018 ਤੋਂ ਜੁੜਿਆ ਹੋਇਆ ਹੈ।ਪਹਿਲਾਂ ਲੰਡਨ ਸਟੈਨਸਟੇਡ ਫਿਰ ਹੀਥਰੋ ਅਤੇ ਹੁਣ ਸਲਾਟ ਦੀ ਘਾਟ ਕਾਰਨ ਫਲਾਈਟ ਗੈਟਵਿਕ ਵਿਖੇ ਉਤਰੇਗੀ। ਇਸ ਟਵੀਟ ‘ਚ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।