The Khalas Tv Blog India ਜੇਕਰ ਤੁਸੀਂ ਵੀ ਦੋਸਤ ਦਾ Netflix ਅਕਾਊਂਟ ਸ਼ੇਅਰ ਕਰ ਦੇ ਹੋ ਤਾਂ ਖੋਲ ਦੇ ਹੀ ਤੁਹਾਨੂੰ ਦੇਣੇ ਹੋਣਗੇ ਪੈਸੇ !
India

ਜੇਕਰ ਤੁਸੀਂ ਵੀ ਦੋਸਤ ਦਾ Netflix ਅਕਾਊਂਟ ਸ਼ੇਅਰ ਕਰ ਦੇ ਹੋ ਤਾਂ ਖੋਲ ਦੇ ਹੀ ਤੁਹਾਨੂੰ ਦੇਣੇ ਹੋਣਗੇ ਪੈਸੇ !

Netflix account sharing new rule

Netflix ਨਿਯਮ ਬਦਲਣ ਜਾ ਰਿਹਾ ਹੈ

ਬਿਊਰੋ ਰਿਪੋਰਟ : ਸਾਡੇ ਸਰਕਲ ਵਿੱਚ ਕੁਝ ਦੋਸਤ ਅਜਿਹੇ ਹੁੰਦੇ ਹਨ ਜਿੰਨਾਂ ਕੋਲ OTT ਦਾ ਸਬਸਕ੍ਰਿਪਸ਼ਨ ਨਹੀੰ ਹੁੰਦਾ ਹੈ ਪਰ ਉਨ੍ਹਾਂ ਦੀ ਪਹੁੰਚ ਹਰ ਥਾਂ ‘ਤੇ ਹੁੰਦੀ ਹੈ। ਦੂਜੇ ਤੋਂ ਪਾਸਵਰਡ ਲੈਕੇ ਉਹ ਸਭ ਕੁਝ ਚਲਾਉਂਦੇ ਹਨ । Netflix ਅਜਿਹਾ ਪਲੇਟ ਫਾਰਮ ਹੈ ਜਿਸ ਦੇ ਪਲਾਨ ਕਾਫੀ ਮਹਿੰਗੇ ਹੁੰਦੇ ਹਨ ਕਿਉਂਕਿ ਕੰਟੈਂਟ ਕਾਫੀ ਸ਼ਾਨਦਾਰ ਹੁੰਦਾ ਹੈ । ਇਸੇ ਲਈ Netflix ਇਨ੍ਹਾਂ ਚੀਜ਼ਾ ਨੂੰ ਰੋਕਣ ਜਾ ਰਿਹਾ ਹੈ ।

Netflix 2023 ਵਿੱਚ ਪਹਿਲੇ ਤਿੰਨ ਮਹੀਨਿਆਂ ਦੇ ਅੰਦਰ ਕਰੜੇ ਪਾਸਵਰਡ,ਸ਼ੇਅਰਿੰਗ ਰੂਲਸ ਨੂੰ ਸਖਤ ਰੂਪ ਵਿੱਚ ਲਾਗੂ ਕਰਨ ਜਾ ਰਿਹਾ ਹੈ । ਇਸ ਦੇ ਇਲਾਵਾ ਜੋ ਸ਼ਖਸ ਆਪਣਾ ਨੈੱਟਫਲਿਕਸ ਪਾਸਵਰਡ ਸ਼ੇਅਰ ਕਰ ਰਹੇ ਹਨ ਉਨ੍ਹਾਂ ਨੂੰ ਹੋਰ ਮੈਂਬਰਾਂ ਨੂੰ ਦੇਣ ਦੇ ਲਈ ਵੱਧ ਚਾਰਜ ਦੇਣਾ ਹੋਵੇਗਾ । ਨਹੀਂ ਤਾਂ Netflix ਨਹੀਂ ਚੱਲੇਗਾ

Netflix ਨੇ ਕੀਤਾ ਖੁਲਾਸਾ

Netflix ਨੇ ਕਿਹਾ ਅਸੀਂ 2023 ਦੇ ਪਹਿਲੇ ਤਿੰਨ ਮਹੀਨੇ ਦੇ ਅੰਤ ਵਿੱਚ ਅਸੀਂ ਪੇਮੈਂਟ ਸ਼ੇਅਰ ਕਰਨ ਦੇ ਲਈ ਉਮੀਦ ਕਰ ਸਕਦੇ ਹਾਂ। ਇਸ ਦਾ ਨਤੀਜਾ 2023 ਵਿੱਚ ਬਹੁਤ ਹੀ ਵੱਖ ਕੁਆਟਰਲੀ ਪੇਡ ਨੈੱਟ ਐਡ ਪੈਟਰਨ ਹੋਵੇਗਾ, ਇਸ ਨਾਲ ਕੰਪਨੀ ਨੂੰ ਵੀ ਫਾਇਦਾ ਹੋਵੇਗਾ ।

ਕੰਪਨੀ ਦਾ ਕਹਿਣਾ ਹੈ ਕਿ ਇਹ ਲੋਕਾਂ ਦੇ ਲਈ ਬਦਲਾਅ ਹੋਵੇਗਾ । ਜੋ ਆਪਣੇ ਐਕਾਉਂਟਸ ਨੂੰ ਦੂਜਿਆਂ ਦੇ ਨਾਲ ਸ਼ੇਅਰ ਕਰਦੇ ਹਨ। ਅਸੀਂ Netflix ਨੂੰ ਸ਼ਾਨਦਾਰ ਬਣਾਉਣ ਦੇ ਲਈ ਬੜੀ ਮਿਹਨਤ ਕੀਤੀ ਹੈ । ਅਸੀਂ ਪੇਡ ਯੂਜ਼ਰ ਸ਼ੁਰੂ ਕਰ ਰਹੇ ਹਾਂ। ਜੇਕਰ ਯੂਜ਼ਰ ਕਿਸੇ ਦੂਜੇ ਦੇ ਨਾਲ ਪਾਸਵਰਡ ਸ਼ੇਅਰ ਕਰਨਗੇ ਤਾਂ ਉਨ੍ਹਾਂ ਨੂੰ ਵਾਧੂ ਭੁਗਤਾਨ ਕਰਨਾ ਹੋਵੇਗਾ । ਇਸ ਦੇ ਨਾਲ ਸਾਰੇ ਇਸ ਨੂੰ ਟੀਵੀ ਜਾਂ ਫਿਰ ਮੋਬਾਈਲ ‘ਤੇ ਵੇਖ ਸਕਣਗੇ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਕਿਹੜੇ ਦੇਸ਼ਾਂ ਵਿੱਚ ਇਹ ਲਾਗੂ ਹੋਵੇਗਾ । ਪਰ ਕੰਪਨੀ ਦੇ ਲੋਕਾਂ ਦਾ ਕਹਿਣਾ ਹੈ ਇਸ ਦੀ ਸ਼ੁਰੂਆਤ ਭਾਰਤ ਤੋਂ ਹੋਵੇਗੀ ।

Exit mobile version