India

ਛੱਤੀਸਗੜ੍ਹ ‘ਚ ਹੋਇਆ ਨਕਸਲੀ ਹਮਲਾ, ਦੋ ਜਵਾਨ ਸ਼ਹੀਦ

ਛੱਤੀਸਗੜ੍ਹ (Chattisgarh) ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਆਈਈਡੀ ਧਮਾਕਾ (ID Blast) ਕੀਤਾ ਗਿਆ ਹੈ। ਸਿਲਗਰ ਇਲਾਕੇ ‘ਚ ਨਕਸਲੀਆਂ ਵੱਲੋਂ ਜਵਾਨਾਂ ਦੀ ਗਤੀਵਿਧੀ ਦਰਮਿਆਨ ਆਈਈਡੀ ਧਮਾਕਾ ਕੀਤਾ ਗਿਆ। ਨਕਸਲੀਆਂ ਨੇ ਜਵਾਨਾਂ ਦੇ ਟਰੱਕ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ। ਇਸ ਘਟਨਾ ‘ਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ ਜਦਕਿ ਕਈ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ।

ਸੁਕਮਾ ਦੇ ਐਸਪੀ ਕਿਰਨ ਚਵਾਨ ਨੇ ਦੱਸਿਆ ਕਿ ਜਗਰਗੁੰਡਾ ਖੇਤਰ ਅਧੀਨ ਪੈਂਦੇ ਕੈਂਪ ਸਿਲਗਰ ਤੋਂ 201 ਕੋਬਰਾ ਕੋਰ ਦੀ ਐਡਵਾਂਸ ਪਾਰਟੀ ਆਰਓਪੀ ਡਿਊਟੀ ਦੌਰਾਨ ਕੈਂਪ ਟੇਕਲਗੁਡੇਮ ਜਾ ਰਹੀ ਸੀ। ਇਸ ਕਾਫਲੇ ਵਿੱਚ ਟਰੱਕ ਅਤੇ ਮੋਟਰਸਾਈਕਲ ਸ਼ਾਮਲ ਸਨ। ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕੈਂਪ ਸਿਲਗਰ ਤੋਂ ਟੇਕਲਗੁਡੇਮ ਦੇ ਰਸਤੇ ‘ਤੇ ਨਕਸਲੀਆਂ ਨੇ ਇਕ ਆਈਈਡੀ ਲਗਾਇਆ ਸੀ। ਸ਼ਹੀਦ ਜਵਾਨਾਂ ਦੇ ਨਾਂ ਵਿਸ਼ਨੂੰ ਆਰ ਅਤੇ ਸ਼ੈਲੇਂਦਰ ਦੱਸੇ ਜਾ ਰਹੇ ਹਨ। ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ –   ਮੁੱਖ ਮੰਤਰੀ ਨੇ ਖਿੱਚੀ ਜਲੰਧਰ ਪੱਛਮੀ ਸੀਟ ਦੀ ਤਿਆਰੀ, ਸਾਂਭੀ ਕਮਾਨ