India Lifestyle Technology

NOKIA ਨੇ ਯਾਦ ਕਰਾਇਆ ਬਚਪਨ! ਰੀਲਾਂਚ ਕੀਤਾ ‘ਸੱਪ ਵਾਲੀ ਗੇਮ’ ਵਾਲਾ ਫੋਨ! ਕੀਮਤ ਸਿਰਫ਼ 4000 ਰੁਪਏ

ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫਾ ਲੈ ਕੇ ਆਈ ਹੈ। ਇਸ ਕੰਪਨੀ ਦਾ ਮਸ਼ਹੂਰ ਸਮਾਰਟਫੋਨ Nokia 3210 ਵਾਪਸ ਆ ਗਿਆ ਹੈ। ਨੋਕੀਆ ਫੋਨ ਨਿਰਮਾਤਾ ਕੰਪਨੀ HMD ਗਲੋਬਲ ਨੇ ਇਸ ਫੋਨ ਨੂੰ ਵਾਪਸ ਲਿਆਂਦਾ ਹੈ। ਪਰ, ਹੁਣ ਇਹ ਸਮਾਰਟਫੋਨ ਨਵੇਂ ਯੁੱਗ ਫੀਚਰਸ ਦੇ ਨਾਲ ਆਇਆ ਹੈ। ਇਸ ਵਾਰ ਇਸ ਵਿੱਚ YouTube, UPI ਭੁਗਤਾਨ ਵਰਗੀਆਂ ਕਈ ਨਵੀਆਂ ਚੀਜ਼ਾਂ ਵੀ ਸ਼ਾਮਲ ਹਨ। ਇਸ ਫੋਨ ‘ਚ 2.4 ਇੰਚ ਦੀ ਸਕਰੀਨ ਹੈ ਅਤੇ ਇਹ Unisoc T107 ਪ੍ਰੋਸੈਸਰ ‘ਤੇ ਚੱਲਦਾ ਹੈ।

Nokia 3210 4G ਦੀ ਕੀਮਤ ਤੇ ਇਹ ਕਿੱਥੋਂ ਮਿਲੇਗਾ?

ਨਵੇਂ ਨੋਕੀਆ 3210 4ਜੀ ਦੀ ਕੀਮਤ 3,999 ਰੁਪਏ ਹੈ। ਤੁਸੀਂ ਇਸ ਨੂੰ HMD ਦੀ ਅਧਿਕਾਰਤ ਵੈੱਬਸਾਈਟ ਅਤੇ Amazon ਵਰਗੀਆਂ ਆਨਲਾਈਨ ਸ਼ਾਪਿੰਗ ਵੈੱਬਸਾਈਟਾਂ ਤੋਂ ਖ਼ਰੀਦ ਸਕਦੇ ਹੋ।

ਨੋਕੀਆ 3210 4G ਦੇ ਸਪੈਸੀਫਿਕੇਸ਼ਨਸ

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Nokia 3210 4G ਤਿੰਨ ਕਲਰ ਆਪਸ਼ਨਸ ‘ਚ ਆਉਂਦਾ ਹੈ। ਇਸ ਵਿੱਚ ਗ੍ਰੰਗ ਬਲੈਕ, Y2K ਗੋਲਡ ਅਤੇ ਸਕੂਬਾ ਨੀਲੇ ਰੰਗ ਸ਼ਾਮਲ ਹਨ। ਇਸ ਫੋਨ ‘ਚ ਉਹੀ ਪੁਰਾਣਾ ਕੀ-ਬੋਰਡ ਹੈ ਜਿਸ ‘ਤੇ ਅੱਖਰਾਂ ਦੇ ਨਾਲ-ਨਾਲ ਨੰਬਰ ਹੁੰਦੇ ਸਨ ਅਤੇ ਮਸ਼ਹੂਰ ਗੇਮ ‘ਸਨੇਕ’ ਵੀ ਮੌਜੂਦ ਹੈ। ਯੂਜ਼ਰਸ ਇਸ ਗੇਮ ਨੂੰ ਪਹਿਲਾਂ ਕਾਫੀ ਪਸੰਦ ਕਰਦੇ ਸਨ। ਇਹ ਮੋਬਾਈਲ ਫ਼ੋਨ 4G ਕਨੈਕਟੀਵਿਟੀ ਅਤੇ 2.4 ਇੰਚ ਦੀ TFT LCD ਸਕਰੀਨ ਨਾਲ ਆਉਂਦਾ ਹੈ ਜਿਸ ਦਾ ਰੈਜ਼ੋਲਿਊਸ਼ਨ QVGA ਹੈ।

ਇਸ ਫੋਨ ‘ਚ Unisoc T107 ਚਿਪਸੈੱਟ ਹੈ। ਨਾਲ ਹੀ 64MB ਰੈਮ ਅਤੇ 128MB ਸਟੋਰੇਜ ਹੈ। ਤੁਸੀਂ ਮਾਈਕ੍ਰੋਐੱਸਡੀ ਕਾਰਡ ਰਾਹੀਂ ਸਟੋਰੇਜ ਨੂੰ 32GB ਤੱਕ ਵਧਾ ਸਕਦੇ ਹੋ। ਇਹ ਫੋਨ ਮੌਸਮ ਅਤੇ ਖ਼ਬਰਾਂ ਵੀ ਦਿਖਾ ਸਕਦਾ ਹੈ। ਇਨ੍ਹਾਂ ਵਿੱਚ YouTube, YouTube Shorts, News ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਫੋਨ ‘ਚ UPI ਪੇਮੈਂਟ ਕਰਨ ਦੀ ਸਹੂਲਤ ਵੀ ਹੈ।

ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ Nokia 3210 4G ਵਿੱਚ ਫੋਟੋਆਂ ਲੈਣ ਲਈ 2MP ਦਾ ਰਿਅਰ ਕੈਮਰਾ ਹੈ। ਕੈਮਰੇ ਦੇ ਨਾਲ LED ਫਲੈਸ਼ ਵੀ ਹੈ। ਕਨੈਕਟੀਵਿਟੀ ਲਈ ਇਸ ਫੋਨ ‘ਚ ਬਲੂਟੁੱਥ 5.0, 3.5mm ਹੈੱਡਫੋਨ ਜੈਕ ਅਤੇ FM ਰੇਡੀਓ ਵੀ ਹੈ। ਫ਼ੋਨ ਵਿੱਚ 1450 mAh ਦੀ ਰਿਮੂਵੇਬਲ ਬੈਟਰੀ ਹੈ ਜੋ USB-C ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਇਹ ਵੀ ਪੜ੍ਹੋ – ਚੰਦਰਬਾਬੂ ਨਾਇਡੂ ਹੋਣਗੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ, ਕੱਲ੍ਹ ਸਵੇਰੇ 11:27 ਵਜੇ ਚੁੱਕਣਗੇ ਸਹੁੰ