India

ICMR ਦਾ 15 ਅਗਸਤ ਤੱਕ ਕੋਰੋਨਾ ਦੀ ਦਵਾਈ ਬਣਾਉਣ ਦਾਅਵਾ ਹੋਇਆ ਝੂਠਾ

‘ਦ ਖ਼ਾਲਸ ਬਿਊਰੋ :- ਭਾਰਤ ਦੀ ਵਿਗਿਆਨੀਆਂ ਦੀ ਸੰਸਥਾ ਇੰਡੀਅਨ ਅਕੈਡਮੀ ਆਫ ਸਾਇੰਸਿਜ਼ (IASC) ਜੋ ਕਿ ਬੈਂਗਲੁਰੂ ਵਿਖੇ ਸਥਿਤ ਹੈ ਦਾ ਕਹਿਣਾ ਹੈ ਕਿ ਨੇ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਚਰ (ICMR) ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ 15 ਅਗਸਤ ਤੋਂ ਪਹਿਲਾਂ ਕੋਵਿਡ-19 ਦੀ ਵੈਕਸੀਨ ਲਾਂਚ ਕਰ ਦੇਣਗੇ ਪਰ, ਉਨ੍ਹਾਂ ਦਾ ਇਹ ਟੀਚਾ ‘ਅਸੰਭਵ’ ਤੇ ‘ਗੈਰ-ਹਕੀਕੀ’ ਹੈ।

IASC ਨੇ ਆਪਣੇ ਬਿਆਨ ਰਾਹੀਂ ਕਿਹਾ ਕਿ ਇਹ ਵਾਇਰਸ ਬਹੁਤ ਹੀ ਖਤਰਨਾਕ ਹੈ ਇਸ ਲਈ ਬਿਨਾਂ ਸ਼ੱਕ ਵੈਕਸੀਨ ਬਣਾਉਣ ਬਹੁਤ ਜ਼ਿਆਦਾ ਲੋੜ ਹੈ, ਤੇ ਮਨੁੱਖੀ ਜੀਵਨ ਲਈ ਵੈਕਸੀਨ ਤਿਆਰ ਕਰਨ ਦਾ ਟੀਚਾ ਵਿਗਿਆਨਿਕ ਢੰਗ ਨਾਲ ਪੜਾਅਵਾਰ ਕਲੀਨੀਕਲ ਟਰਾਇਲ ਕਰਨਾ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪ੍ਰਸ਼ਾਸਕੀ ਮਨਜ਼ੂਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕਦੀ ਹੈ ਪਰ ਪਰਖ ਲਈ ਵਿਗਿਆਨਿਕ ਪ੍ਰਕਿਰਿਆਵਾਂ ‘ਚ ਡੇਟਾ ਇਕੱਠਾ ਕਰਨ ਵਿੱਚ ਕੁਦਰਤੀ ਤੌਰ ’ਤੇ ਸਮਾਂ ਲੱਗਦਾ ਹੈ, ਜਿਸ ਨੂੰ ਸਖ਼ਤ ਵਿਗਿਆਨਿਕ ਹੱਥਾ ‘ਚ ਮਾਪਦੰਡਾਂ ਨਾਲ ਸਮਝੌਤਾ ਕੀਤੇ ਬਿਨਾਂ ਘਟਾਇਆ ਨਹੀਂ ਜਾ ਸਕਦਾ। IASC ਨੇ ICMR ਵੱਲੋਂ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ICMR 15 ਅਗਸਤ ਤੱਕ ਸਾਰੇ ਕਲੀਨਿਕਲ ਟਰਾਇਲਾਂ ਤੋਂ ਬਾਅਦ ਵੈਕਸੀਨ ਨੂੰ ਲੋਕਾਂ ਦੀ ਵਰਤੋਂ ਲਈ ਲਾਂਚ ਕੀਤੇ ਜਾਣ ਦੀ ਕਲਪਨਾ ਕਰਦੀ ਹੈ।

ਨਿੱਜੀ ਫਾਰਮਾਸਿਊਟਿਕਲ ਕੰਪਨੀ ਭਾਰਤ ਬਾਇਓਟੈੱਕ ਇੰਡੀਆ ਲਿਮਿਟਡ ਤੇ ICMR ਵਲੋਂ ਸਾਂਝੇ ਤੌਰ ’ਤੇ ਕੋਰੋਨਾ ਵਿਰੁਧ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਜਦਕਿ IASC ਨੇ ਵੈਕਸੀਨ ਦੇ ਵਿਕਾਸ ਦਾ ਸਵਾਗਤ ਕਰਦਿਆਂ ਇਹ ਉਮੀਦ ਕੀਤੀ ਹੈ ਕਿ ਵੈਕਸੀਨ ਜਲਦੀ ਹੀ ਆਮ ਜਨਤਾ ਦੀ ਵਰਤੋਂ ਲਈ ਲਾਂਚ ਕੀਤੀ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ, ‘‘ ਵਿਗਿਆਨੀਆਂ ਦੀ ਸੰਸਥਾ ਹੋਣ ਕਾਰਨ ਅਤੇ ਜਿਸ ਦੇ ਆਪਣੇ ਬਹੁਤ ਸਾਰੇ ਵਿਗਿਆਨੀ ਵੈਕਸੀਨ ਤਿਆਰ ਕਰਨ ‘ਚ ਜੁਟੇ ਹੋਏ ਹਨ, ਅਤੇ ਐਲਾਨੀ ਗਈ ਦਵਾਈ ਦਾ ਸਮਾਂ ਅਸੰਭਵ ਹੈ। ਇਸ ਸਮਾਂ ਸੀਮਾ ਕਾਰਨ ਸਾਡੇ ਨਾਗਰਿਕਾਂ ਦੇ ਮਨਾਂ ਵਿੱਚ ਗੈਰ-ਹਕੀਕੀ ਆਸਾਂ ਤੇ ਉਮੀਦਾਂ ਵੱਧ ਗਈਆਂ ਹਨ।