India

ਡਿਲੀਵਰੀ ਕਰਨ ਪਹੁੰਚੇ ਸ਼ਖਸ ਨਾਲ ਕੁੱਤੇ ਨੇ ਕੀਤੀ ਇਹ ਹਰਕਤ !

hyderabad swiggy boy jump from 3rd floor

ਬਿਊਰੋ ਰਿਪੋਰਟ : ਹੈਦਰਾਬਾਦ ਦੇ ਬੰਜਾਰਾ ਹਿਲਸ ਇਲਾਕੇ ਵਿੱਚ ਸ਼ੋਭਨਾ ਨੇ ਸਵਿਗੀ ਤੋਂ ਖਾਣਾ ਮੰਗਵਾਇਆ । ਡਿਲੀਵਰੀ ਕਰਨ ਦੇ ਲਈ ਰਿਜਵਾਨ ਪਹੁੰਚਿਆ । ਜਿਵੇਂ ਹੀ ਰਿਜਵਾਨ ਨੇ ਸ਼ੋਭਨਾ ਨੂੰ ਖਾਣਾ ਦੇ ਰਿਹਾ ਸੀ ਤਾਂ ਹੀ ਜਰਮਨ ਸ਼ੇਫਰਡ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ । ਆਪਣੇ ਆਪ ਨੂੰ ਬਚਾਉਣ ਦੇ ਲਈ ਰਿਜਵਾਨ ਛੱਤ ‘ਤੇ ਭੱਜ ਗਿਆ । ਪਰ ਕੁੱਤਾ ਤੀਜੀ ਮੰਜ਼ਿਲ ‘ਤੇ ਵੀ ਪਹੁੰਚ ਗਿਆ । ਫਿਰ ਡਿਲੀਵਰੀ ਕਰਨ ਆਏ ਨੌਜਵਾਨ ਨੇ ਬਚਣ ਦੇ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ । ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਉਸ ਦੀ ਮੌਤ ਖ਼ਬਰ ਆਈ ਹੈ । ਪਰ ਹੁਣ ਪੁਲਿਸ ਕੁੱਤੇ ਦੇ ਮਾਲਿਕ ਨੂੰ ਛੱਡ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ । ਪੁਲਿਸ ਨੇ ਸ਼ੋਭਨਾ ਖਿਲਾਫ਼ ਸਖ਼ਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ । ਇਹ ਪਹਿਲਾਂ ਮੌਕਾ ਨਹੀਂ ਪਾਲਤੂ ਕੁੱਤੇ ਨੇ ਕਿਸੇ ਡਿਲੀਵਰੀ ਕਰਨ ਵਾਲੇ ਜਾਂ ਫਿਰ ਕਿਸੇ ਆਮ ਇਨਸਾਨ ਨੂੰ ਸ਼ਿਕਾਰ ਬਣਾਇਆ ਹੋਵੇ ।

ਸ਼ੋਭਨਾ ਖਿਲਾਫ਼ 304 A ਦਾ ਮਾਮਲਾ ਦਰਜ ਕਰ ਲਿਆ ਗਿਆ

ਕੁੱਤੇ ਦੀ ਮਾਲਿਕ ਸ਼ੋਭਨਾ ਖਿਲਾਫ਼ ਪੁਲਿਸ ਨੇ IPC ਦੀ ਧਾਰਾ 304 A ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ । ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਧਾਰਾ 304 (A) ਲਾਪਰਵਾਹੀ ਦੀ ਵਜ੍ਹਾ ਕਰਕੇ ਕਿਸੇ ਦੀ ਮੌਤ ਹੋਣ ‘ਤੇ ਲੱਗ ਦੀ ਹੈ। ਹਾਲਾਂਕਿ ਇਹ ਗੈਰ ਜ਼ਮਾਨਤੀ ਧਾਰਾ ਨਹੀਂ ਹੈ ਪਰ ਪੁਲਿਸ ਸ਼ੋਭਨਾ ਨੂੰ ਗ੍ਰਿਫਤਾਰ ਕਰ ਸਕਦੀ ਹੈ । ਉਧਰ ਰਿਜਵਾਨ ਦੇ ਭਰਾ ਨੇ ਮੌਤ ਤੋਂ ਬਾਅਦ ਸ਼ੋਭਨਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ।

ਕੁੱਤੇ ਦੇ ਕਟਣ ਦੇ ਹੋਰ ਵੀ ਮਾਮਲੇ ਆਏ

ਗਾਜ਼ੀਆਬਾਦ ਤੋਂ ਕੁੱਤੇ ਦੇ ਕੱਟਣ ਦਾ ਭਿਆਨਕ ਮਾਮਲਾ ਆਇਆ ਹੈ ਸੀ ਲਿਫਟ ਵਿੱਚ ਇੱਕ ਛੋਟੇ ਬੱਚੇ ‘ਤੇ ਕੁੱਤੇ ਨੇ ਹਮਲਾ ਕਰ ਦਿੱਤਾ ਸੀ । ਮਹਿਲਾ ਕੁੱਤੇ ਨੂੰ ਲੈਕੇ ਜਾ ਰਹੀ ਸੀ । ਬੱਚਾ ਕਾਫੀ ਦੇਰ ਰੋਂਦਾ ਰਿਹਾ ਪਰ ਮਹਿਲਾ ਨੇ ਕੁੱਤੇ ਨੂੰ ਨਹੀਂ ਸੰਭਾਲਿਆ ਸੀ । ਉਸ ਤੋਂ ਬਾਅਦ ਮੁੰਬਈ ਤੋਂ ਇੱਕ ਦਰਦਨਾਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ZOMATO ਦੇ ਇੱਕ ਡਿਲੀਵਰੀ ਕਰਨ ਵਾਲੇ ਸ਼ਖਸ ਦੇ ਪ੍ਰਾਈਵੇਟ ਪਾਰਟਸ ਨੂੰ ਕੁੱਤੇ ਨੇ ਖਾ ਲਿਆ ਸੀ । ਡਿਲੀਵਰੀ ਕਰਨ ਵਾਲਾ ਨੌਜਵਾਨ ਕਾਫੀ ਦੇਰ ਦਰਦ ਨਾਲ ਚੀਕ ਦਾ ਰਿਹਾ ਸੀ । ਗਲੀਆਂ ਵਿੱਚ ਆਵਾਰਾਂ ਕੁੱਤਿਆਂ ਵੱਲੋਂ ਛੋਟੇ-ਛੋਟੇ ਬੱਚਿਆਂ ਨੂੰ ਕੱਟਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ । ਪਰ ਪ੍ਰਸ਼ਾਸਨ ਇਸ ਵੱਲ ਕੋਈ ਕਾਰਵਾਈ ਨਹੀਂ ਕਰਦਾ ਹੈ। 2 ਸਾਲ ਪਹਿਲਾਂ ਤਾਂ ਪੰਜਾਬ ਦੇ ਗੁਰਦੁਆਰਿਆਂ ਵਿੱਚ ਕੁੱਤਿਆਂ ਨੂੰ ਲੈਕੇ ਖਾਸ ਮੁਹਿੰਮ ਚੱਲੀ । ਗੁਰੂ ਘਰਾਂ ਵਿੱਚ ਕੁੱਤਿਆਂ ਨੂੰ ਅਗਾਹ ਕਰਨ ਲਈ ਖਾਸ ਐਨਾਉਸਮੈਂਟ ਹੁੰਦੀ ਸੀ ।

ਕੁੱਤੇ ਕੱਟਣ ‘ਤੇ ਮਾਲਕ ਨੂੰ ਸਜ਼ਾ

ਜੇਕਰ ਕਿਸੇ ਸ਼ਖਸ ਦਾ ਪਾਲਤੂ ਕੁੱਤਾ ਕਿਸੇ ਨੂੰ ਕੱਟ ਦਾ ਹੈ ਤਾਂ ਕਾਨੂੰਨ ਮੁਤਾਬਿਕ ਉਸ ਨੂੰ IPC ਦੀ ਧਾਰਾ 289 ਦੇ ਮੁਤਾਬਿਕ 6 ਮਹੀਨੇ ਦੀ ਸਜ਼ਾ ਅਤੇ 1 ਹਜ਼ਾਰ ਦਾ ਜੁਰਮਾਨਾ ਹੋ ਸਕਦਾ ਹੈ । ਕੁੱਤਿਆਂ ਦੇ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਮਾਲਿਕ ਵੱਧ ਤੋਂ ਵੱਧ ਕੁੱਤਿਆਂ ਨੂੰ ਸੋਸ਼ਲ ਟ੍ਰੇਨਿੰਗੇ ਦੇਵੇ । ਉਸ ਨੂੰ ਬਾਹਰ ਘੁਮਾਉਣ ਲੈਕੇ ਜਾਵੇਂ,ਲੋਕਾਂ ਨਾਲ ਗੱਲਬਾਤ ਕਰਵਾਏ ਤਾਂਕੀ ਉਹ ਕਿਸੇ ਨੂੰ ਅੰਜਾਨ ਨੂੰ ਮਿਲੇ ਤਾਂ ਡਰ ਨਾਲ ਉਸ ਨੂੰ ਵੰਢਣ ਦੀ ਕੋਸ਼ਿਸ਼ ਨਾ ਕਰੇ । ਕੁੱਤੇ ਨੂੰ ਘੁਮਾਉਣ ਲੈਕੇ ਜਾਣ ਵੇਲੇ ਉਸ ਨੂੰ ਬੰਨ ਕੇ ਲੈਕੇ ਜਾਓ ਖਾਸ ਕਰਕੇ ਲਿਫਟ ਵਿੱਚ । ਮਾਲਕ ਰਸੀ ਨੂੰ ਜ਼ਿਆਦਾ ਢਿੱਲਾ ਨਾ ਛੱਡੇ ਤਾਂਕੀ ਕੁੱਤਾ ਕਿਸੇ ‘ਤੇ ਹਮਲਾ ਨਾ ਕਰ ਸਕੇ।

ਕੁੱਤੇ ਤੋਂ ਇਸ ਤਰ੍ਹਾਂ ਬਚੋ

ਜੇਕਰ ਤੁਸੀਂ ਬਾਈਕ ‘ਤੇ ਹੋ ਤਾਂ ਕੋਸ਼ਿਸ਼ ਕਰੋ ਤੇਜ਼ੀ ਨਾਲ ਉੱਥੋਂ ਨਿਕਲ ਜਾਉ,ਰੁਕਣ ਦੀ ਵਜ੍ਹਾ ਕਰਕੇ ਕੁੱਤਾ ਤੁਹਾਡੇ ‘ਤੇ ਹਮਲਾ ਕਰ ਸਕਦਾ ਹੈ। ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਕਿ ਉਹ ਆਵਾਰਾਂ ਕੁੱਤਿਆਂ ਦਾ ਧਿਆਨ ਰੱਖੇ, ਉਨ੍ਹਾਂ ਦਾ ਬਰਥ ਕੰਟਰੋਲ ਕਰੇ । ਜੇਕਰ ਤੁਸੀਂ ਪੈਦਲ ਜਾ ਰਹੇ ਹੋ ਤਾਂ ਕੁੱਤਾ ਵੇਖ ਕੇ ਘਬਰਾਉ ਨਹੀਂ ਅਤੇ ਭਜਣ ਦੀ ਕੋਸ਼ਿਸ਼ ਵੀ ਨਾ ਕਰਨਾ । ਹਿੰਮਤ ਦੇ ਨਾਲ ਉੱਥੋਂ ਨਿਕਲੋ। ਜੇਕਰ ਕੁੱਤਾਂ ਤੁਹਾਡੇ ‘ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਉੱਚੀ ਆਵਾਜ਼ ਨਾਲ ਡਰਾਉ ਅਤੇ ਪੱਥਰ ਚੁੱਕ ਲਿਓ । ਜ਼ਿਆਦਾਤਰ ਕੁੱਤੇ ਇਸ ਨਾਲ ਦੂਰ ਭੱਜ ਜਾਂਦੇ ਹਨ । ਜੇਕਰ ਨਹੀਂ ਭੱਜ ਦੇ ਹਨ ਤਾਂ ਦੂਜੇ ਰਸਤੇ ਤੋਂ ਨਿਕਲ ਜਾਉ।