India

10 ਮਹੀਨਿਆਂ ‘ਚ ਉਤਰ ਗਿਆ ਲਵ ਮੈਰਿਜ ਦਾ ਬੁਖਾਰ, ਦੇਖੋ ਕੀ ਨਿਕਲਿਆ ਨਤੀਜਾ

‘ਦ ਖ਼ਾਲਸ ਟੀਵੀ ਬਿਊਰੋ:- ਅਜਮੇਰ ਵਿੱਚ ਇੱਕ ਵਿਆਹੁਤਾ ਔਰਤ ਦੇ ਤੀਜੀ ਮੰਜ਼ਿਲ ਹੇਠਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਕ੍ਰਿਸ਼ਚੀਅਨਗੰਜ ਥਾਣਾ ਖੇਤਰ ਦੀ ਹੈ ਤੇ ਮ੍ਰਿਤਕਾਂ ਦੇ ਪਰਿਵਾਰ ਨੇ ਇਸ ਔਰਤ ਦੇ ਪਤੀ ਉੱਤੇ ਦੋਸ਼ ਲਗਾਏ ਹਨ ਕਿ ਉਸਨੇ ਤੀਜੀ ਮੰਜਿਲ ਤੋਂ ਧੱਕਾ ਦਿੱਤਾ ਹੈ।

ਮ੍ਰਿਤਕਾ ਦੀ ਮਾਂ ਨੇ ਔਰਤ ਦੇ ਪਤੀ ਦੇ ਖਿਲਾਫ ਕ੍ਰਿਸ਼ਚੀਅਨਗੰਜ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਉਸਦਾ ਕਹਿਣਾ ਹੈ ਕਿ ਦੋਵਾਂ ਵਿਚ ਝਗੜਾ ਰਹਿੰਦਾ ਸੀ। ਮ੍ਰਿਤਕ ਦੀ ਮਾਂ ਮੀਨੂੰ ਸ਼ੇਖਾਵਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਦੋਵਾਂ ਦਾ ਝਗੜਾ ਰਹਿੰਦਾ ਸੀ ਤੇ 6 ਮਹੀਨੇ ਪਹਿਲਾਂ ਉਸ ਨੇ ਆਪਣੀ ਧੀ ਜਵਾਈ ਨੂੰ ਅਰਾਵਲੀ ਅਪਾਰਟਮੈਂਟਸ ਵਿੱਚ ਫਲੈਟ ਦਿਵਾਇਆ ਸੀ ਅਤੇ ਉਦੋਂ ਤੋਂ ਉਹ ਦੋਵੇਂ ਅਜਮੇਰ ਵਿੱਚ ਰਹਿਣ ਲੱਗ ਪਏ ਸਨ। ਅਵਿਨਾਸ਼ ਬੇਰੋਜ਼ਗਾਰ ਸੀ ਅਤੇ ਇਸੇ ਕਾਰਨ ਦੋਵਾਂ ਵਿਚ ਲੜਾਈ-ਝਗੜਾ ਹੁੰਦਾ ਸੀ।

ਜਾਣਕਾਰੀ ਮੁਤਾਬਿਕ ਐੱਸਐੱਚਓ ਅਰਵਿੰਦ ਚਰਨ ਨੇ ਦੱਸਿਆ ਹੈ ਕਿ ਪੁਲਿਸ ਨੂੰ ਦਿੱਤੀ ਗਈ ਰਿਪੋਰਟ ਵਿੱਚ ਅਵਿਨਾਸ਼ ਨੇ ਐਤਵਾਰ ਰਾਤ ਸੀਮਾ ਨੂੰ ਉਸ ਦੇ ਫਲੈਟ ਤੋਂ ਤੀਜੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸ਼ਿਕਾਇਤਕਰਤਾ ਮੀਨੂੰ ਸ਼ੇਖਾਵਤ ਦੀ ਰਿਪੋਰਟ ‘ਤੇ ਪੁਲਸ ਨੇ ਦੋਸ਼ੀ ਅਵਿਨਾਸ਼ ਚੌਹਾਨ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ।