‘ਦ ਖ਼ਾਲਸ ਬਿਊਰੋ :ਅਮਰੀਕਾ ਦੇ ਆਇਓਵਾ ਸੂਬੇ ਵਿੱਚ ਵਿੱਚ ਆਏ ਤੂਫ਼ਾਨ ਨੇ ਲਗਭਗ ਸੱਤ ਲੋਕਾਂ ਦੀ ਜਾਨ ਲੈ ਲਈ ਹੈ।
ਜਿਹਨਾਂ ਵਿੱਚ ਦੋ ਬੱਚੇ ਤੇ ਪੰਜ ਵਿੱਅਕਤੀ ਸ਼ਾਮਿਲ ਹਨ। ਇਸ ਤੋਂ ਇਲਾਵਾ ਚਾਰ ਹੋਰ ਜਣਿਆਂ ਦੇ ਜ਼ਖ਼ ਮੀ ਹੋਣ ਦੀ ਵੀ ਖ਼ਬਰ ਹੈ।
ਅਮਰੀਕਨ ਮੀਡੀਆ ਅਨੁਸਾਰ ਕਾਉਂਟੀ ਵਿੱਚ ਘੱਟੋ ਘੱਟ ਦੋ ਦਰਜਨ ਘਰ ਨੁਕਸਾਨੇ ਗਏ ਜਾਂ ਨਸ਼ਟ ਹੋ ਗਏ।ਲੂਕਾਸ ਕਾਉਂਟੀ ਦੇ ਨੇੜੇ ਇੱਕ ਪੇਂਡੂ ਖੇਤਰ ਵਿੱਚ ਇੱਕ ਵਿਅਕਤੀ ਦੀ ਵੀ ਤੂਫਾਨ ਦੌਰਾਨ ਮੌ ਤ ਹੋ ਗਈ ਸੀ। ਇਸ ਤੂਫ਼ਾਨ ਦੀ ਹਵਾ ਦੀ ਗਤੀ 218 ਅਤੇ 266 ਕਿਲੋਮੀਟਰ ਪ੍ਰਤੀ ਘੰਟਾ ਹੈ। ਮੌਸਮ ਵਿਭਾਗ ਨੇ ਪਹਿਲਾਂ ਆਇਓਵਾ ਖੇਤਰ ਵਿੱਚ ਕਈ ਗੰਭੀ ਰ ਤੂਫਾਨਾਂ ਦੀ ਭਵਿੱਖਬਾਣੀ ਕੀਤੀ ਸੀ ਪਰ ਐਤਵਾਰ ਸ਼ਾਮ ਤੱਕ ਅਰਕਾਨਸਾਸ, ਦੱਖਣ-ਪੂਰਬੀ ਓਕਲਾਹੋਮਾ ਅਤੇ ਦੱਖਣੀ ਮਿਸੂਰੀ ਦੇ ਕੁਝ ਹਿੱਸਿਆਂ ਲਈ ਤੂਫਾਨ ਦੀ ਚੇਤਾਵਨੀ ਜਾਰੀ ਹੋ ਗਈ ਸੀ।
ਆਇਓਵਾ ਦੀ ਗਵਰਨਰ ਕਿਮ ਰੇਨੋਲਡਜ਼ ਨੇ ਦਸਿਆ ਕਿ ਉਹਨਾਂ ਸਥਾਨਕ ਨੇਤਾਵਾਂ ਦੇ ਨਾਲ ਮੈਡੀਸਨ ਕਾਉਂਟੀ ਵਿੱਚ ਤੂਫ਼ਾਨ ਨਾਲ ਹੋਏ ਵਿਨਾਸ਼ਕਾ ਰੀ ਨੁਕਸਾਨ ਦੇ ਜ਼ਾਇਜ਼ੇ ਲਈ ਦੌਰਾ ਕੀਤਾ ਸੀ।ਰੇਨੋਲਡਜ਼ ਨੇ ਇਸ ਸੰਬੰਧੀ ਟਿਪਣੀ ਕੀਤੀ ਕਿ ਪਿੱਛੇ ਰਹਿ ਗਏ ਵਿਨਾ ਸ਼ ਨੂੰ ਖੁਦ ਦੇਖਣਾ ਬਿਲਕੁਲ ਦਿਲ ਕੰਬਾਊ ਸੀ।