‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੱਕ ਪਤਨੀ ਨੇ ਆਪਣੇ ਸਾਹਿਬ ਦੇ ਬੌਸ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਵਰਕ ਫਰੌਮ ਹੌਮ ਦੀ ਥਾਂ ਇਨ੍ਹਾਂ ਨੂੰ ਦਫ਼ਤਰ ਬੁਲਾਉਣ ਲੱਗ ਪਉ ਨਹੀਂ ਤਾਂ ਮੇਰ ਹੱਥ ਖੜ੍ਹੇ ਹਨ। ਇਹ ਪੱਤਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਪੱਤਰ ਵੀ ਇਬਾਰਤ ਬੜੀ ਦਿਲਚਸਪ ਹੈ, “‘ਡੀਅਰ ਸਰ, ਮੈਂ ਤੁਹਾਡੇ ਕਰਮਚਾਰੀ ਮਨੋਜ ਦੀ ਪਤਨੀ ਹਾਂ। ਤੁਹਾਨੂੰ ਬੇਨਤੀ ਹੈ ਕਿ ਹੁਣ ਉਨ੍ਹਾਂ ਨੂੰ ਦਫ਼ਤਰ ਵਿੱਚ ਕੰਮ ਦੀ ਆਗਿਆ ਦਿੱਤੀ ਜਾਵੇ। ਉਹ ਵੈਕਸੀਨ ਦੀਆਂ ਦੋਵੇਂ ਡੋਜਾਂ ਲੈ ਚੁੱਕੇ ਹਨ। ਉਹ ਕੋਵਿਡ ਪ੍ਰੋਟੋਕਾਲ ਦੇ ਸਾਰੇ ਨਿਯਮਾਂ ਦਾ ਪਾਲਣ ਵੀ ਕਰਨਗੇ। ਜੇਕਰ ਜ਼ਿਆਦਾ ਸਮਾਂ ਤੱਕ ਕੰਮ ਘਰੋਂ ਜਾਰੀ ਰਿਹਾ ਤਾਂ ਨਿਸ਼ਚਿਤ ਰੂਪ ਵਿੱਚ ਸਾਡੀ ਸ਼ਾਦੀ ਨਹੀਂ ਚਲ ਸਕੇਗੀ। ਉਹ ਦਿਨ ਵਿੱਚ 10-10 ਵਾਰ ਕੌਫ਼ੀ ਦੀ ਡਿਮਾਂਡ ਕਰਦਾ ਹੈ, ਉੱਤੋਂ ਖਾਣ ਦੀ ਡਿਮਾਂਡ ਵੱਖਰੀ। ਫੇਰ ਜਿਸ ਕਮਰੇ ਵਿੱਚ ਵੀ ਬਹਿ ਕੇ ਕੰਮ ਕਰਦਾ ਹੈ, ਉਸਦੇ ਆਲੇ-ਦੁਆਲੇ ਖਿਲਾਰਾ ਹੀ ਖਿਲਾਰਾ ਦਿਸਣ ਲੱਗ ਪੈਂਦਾ ਹੈ। ਪੱਤਰ ਵਿੱਚ ਉਸਨੇ ਪਤੀ ਨੂੰ ਘਰੋਂ ਕੰਮ ਬੰਦ ਕਰਾ ਕੇ ਦਫ਼ਤਰ ਬੁਲਾਉਣ ਦਾ ਵਾਸਤਾ ਪਾਇਆ ਹੈ। ਪੱਤਰ ਨੂੰ ਕਾਰੋਬਾਰੀ ਹਰਸ਼ ਗੋਯਨਕਾ ਨੇ ਟਵੀਟਰ ਉਤੇ ਸ਼ੇਅਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਸਮਝ ਨਹੀਂ ਆ ਰਹੀ ਕਿ ਉਸ ਨੂੰ ਕਿਵੇਂ ਜਵਾਬ ਦੇਵਾਂ। ਉਨ੍ਹਾਂ ਦਾ ਇਹ ਟਵੀਟ ਲੋਕਾਂ ਵੱਲੋਂ ਵੱਡੀ ਪੱਧਰ ਉਤੇ ਸ਼ੇਅਰ ਕੀਤਾ ਜਾ ਰਿਹਾ ਹੈ।