The Khalas Tv Blog Punjab HSGPC ਪ੍ਰਧਾਨ ਝੀਂਡਾ ਨੇ ਗੁਰੂਘਰਾਂ ਚ VIP culture ਖ਼ਤਮ ਕਰਨ ਦਾ ਕੀਤਾ ਐਲਾਨ ,ਸਰਕਾਰੀ ਬਾਡੀਗਾਰਡਾਂ ਦੀ ਬਜਾਇ ਨਿਹੰਗ ਸਿੰਘ ਦੇਣਗੇ ਸੁਰੱਖਿਆ
Punjab

HSGPC ਪ੍ਰਧਾਨ ਝੀਂਡਾ ਨੇ ਗੁਰੂਘਰਾਂ ਚ VIP culture ਖ਼ਤਮ ਕਰਨ ਦਾ ਕੀਤਾ ਐਲਾਨ ,ਸਰਕਾਰੀ ਬਾਡੀਗਾਰਡਾਂ ਦੀ ਬਜਾਇ ਨਿਹੰਗ ਸਿੰਘ ਦੇਣਗੇ ਸੁਰੱਖਿਆ

ਹਰਿਆਣਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੀ ਜਗਦੀਸ਼ ਸਿੰਘ ਝੀਂਡਾ ਗੁਰਦੁਆਰਾ ਸਾਹਿਬ 6ਵੀਂ ਪਾਤਸ਼ਾਹੀ  ‘ਚ ਨਤਮਸਤਕ ਹੋਏ । ਇਥੇ ਉਹਨਾਂ ਨੇ ਕਈ ਐਲਾਨ ਕੀਤੇ ਹਨ । ਉਹਨਾਂ ਕਿਹਾ ਹੈ ਕਿ ਗੁਰਦੁਆਰਿਆਂ ‘ਚ ਵੀਆਈਪੀ ਕਲਚਰ ਖਤਮ ਹੋਵੇਗਾ। ਬਾਡੀਗਾਰਡ ਹੁਣ ਸਰਕਾਰ ਦੇ ਨਹੀਂ ਗੁਰੂ ਦੇ ਨਿਹੰਗ ਸਿੱਖ ਹੋਣਗੇ।ਹਰਿਆਣਾ ਵਿੱਚ ਸਿੱਖ ਯੂਨੀਵਰਸਿਟੀਆਂ ਬਣਨਗੀਆਂ।ਸਿੱਖਿਆ ਅਤੇ ਸਿਹਤ ਉੱਤੇ 60 ਫੀਸਦੀ ਤੱਕ ਖਰਚ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਸਾਡੀ ਪਾਰਲੀਮੈਂਟ ਹੈ ਅਤੇ ਹਰਿਆਣਾ ਕਮੇਟੀ ਇਸ ਦੀ ਸਟੇਟ ਬਾਡੀ ਹੈ ਤੇ ਸਾਡੀ ਸੁਪਰੀਮ ਕੋਰਟ ਸ਼੍ਰੀ ਅਕਾਲ ਤਖਤ ਸਾਹਿਬ ਹੈ।

ਕੁਰੂਕਸ਼ੇਤਰ ਵਿੱਖੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਸਾਹਿਬ ਵਿਖੇ ਹੋਈ ਪ੍ਰੈੱਸ ਮੌਕੇ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ‘ਚੋਂ ਵੀ.ਆਈ.ਪੀ ਕਲਚਰ ਦਾ ਖਾਤਮਾ ਕੀਤਾ ਜਾਵੇਗਾ, ਅਕਸਰ ਦੇਖਿਆ ਜਾਂਦਾ ਹੈ ਕਿ ਮੈਂਬਰ ਸਾਹਿਬਾਨ ਜਾਂ ਕੋਈ ਮੁਖੀ ਆ ਕੇ ਵੱਖਰੇ ਲੰਗਰ ਦਾ ਪ੍ਰਬੰਧ ਕਰਦਾ ਹੈ, ਇਸ ‘ਤੇ ਪਾਬੰਦੀ ਲਗਾਈ ਜਾਵੇਗੀ ਅਤੇ ਨਾਲ ਹੀ ਕਿਹਾ ਕਿ ਦੇਖਿਆ ਗਿਆ ਹੈ ਕਿ ਸਰਕਾਰ ਗੁਰਦਵਾਰਾ ਸਾਹਿਬ ‘ਚ ਵਰਦੀਆਂ ਤੇ ਹਥਿਆਰਾਂ ਨਾਲ ਬਾਡੀਗਾਰਡ ਦਾਖਲ ਨਾ ਹੋ ਸਕਣ। ਇਹ ਵੀ.ਆਈ.ਪੀ ਕਲਚਰ ਵੀ ਖਤਮ ਕੀਤਾ ਜਾਵੇਗਾ ਤੇ ਹੁਣ ਹਰਿਆਣਾ ਦੇ ਨਿਹੰਗ ਸਿੱਖਾਂ ਨੂੰ,ਸਰਕਾਰੀ ਮੁਲਾਜ਼ਮਾਂ ਦੀ ਬਜਾਇ ਸੁਰੱਖਿਆ ਬਾਡੀਗਾਰਡ ਵਜੋਂ ਰੱਖਿਆ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਸਿਹਤ ਅਤੇ ਸਿੱਖਿਆ ’ਤੇ 60 ਫੀਸਦੀ ਰਾਸ਼ੀ ਖਰਚ ਕੀਤੀ ਜਾਵੇਗੀ ਅਤੇ ਜਲਦੀ ਹੀ ਹਾਊਸ ਮੀਟਿੰਗ ਵਿੱਚ ਸਿੱਖ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਜਾਵੇਗਾ।

ਭਾਈ ਜਗਦੀਸ਼ ਸਿੰਘ ਝੀਂਡਾ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਇਹ ਐਲਾਨ ਕੀਤਾ ਹੈ ਕਿ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਨੂੰ ਮੁੱਖ ਭਾਸ਼ਾ ਵਜੋਂ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਥੇ ਬਲਜੀਤ ਸਿੰਘ ਦਾਦੂਵਾਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦਾਦੂਵਾਲ ਜੀ ਨਾ ਤਾਂ ਬਹੁਮਤ ਮੈਂਬਰ ਮੰਨ ਰਹੇ ਹਨ ਅਤੇ ਨਾ ਹੀ ਸੰਵਿਧਾਨ, ਮੈਨੂੰ 35 ਵਿਚੋਂ 33 ਮੈਂਬਰਾਂ ਦਾ ਸਮਰਥਨ ਹਾਸਲ ਹੈ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਮੈਨੂੰ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ |

ਭਾਈ ਜਗਦੀਸ਼ ਸਿੰਘ ਝੀਂਡਾ ਕੁਰੂਕਸ਼ੇਤਰ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਉਥੇ ਹੀ ਪਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਇਹ ਐਲਾਨ ਕੀਤੇ ਹਨ।

Exit mobile version