ਚੰਡੀਗੜ੍ਹ : ਠੰਢ ਨੇ ਮੁੜ ਤੋਂ ਪੰਜਾਬ (Punjab Weather update) ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਨਵੇਂ ਸਾਲ ਸ਼ੁਰੂ ਹੋਣ ਦੇ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਚਾਰੇ ਪਾਸੇ ਕਾਂਬਾ ਛਿੜ ਗਿਆ ਹੈ। ਬੀਤੇ ਦਿਨ ਵਾਂਗ ਅੱਜ ਵੀ ਤੜਕਸਾਰ ਤੋਂ ਬਹੁਤ ਸੰਘਣੀ ਧੁੰਦ ( Dense to very dense fog) ਕਾਰਨ ਸੜਕਾਂ ਤੇ ਦਿਸਣ ਹੱਦ ਬਹੁਤ ਹੀ ਘੱਟ ਰਹੀ। ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਖੁਸ਼ਕ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ( Haryana) ਵਿੱਚ ਜ਼ਿਆਦਾਤਰ ਥਾਵਾਂ ‘ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੇਖੀ ਗਈ। ਹਰਿਆਣਾ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਠੰਢੇ ਤੋਂ ਬਹੁਤ ਗੰਭੀਰ ਠੰਡ( Cold day) ਦੇ ਦਿਨਾਂ ਦੇ ਹਾਲਾਤ ਦੇਖੇ ਗਏ ਹਨ। ਪੰਜਾਬ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਸੀਤ ਲਹਿਰਾਂ ਬਣੀਆਂ ਹੋਈਆਂ ਹਨ ਅਤੇ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ‘ਤੇ ਵੀ ਸੀਤ ਲਹਿਰ ਦੇ ਹਾਲਾਤ ਦੇਖੇ ਗਏ।
ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਢਾ ਰਿਹਾ ਅਤੇ ਇੱਥੇ 01.2 ਡਿਗਰੀ ਸੈਲਸੀਐਸ ਤਾਪਮਾਨ ਨੋਟ ਕੀਤਾ ਗਿਆ ਹੈ। ਹਰਿਆਣਾ ਵਿੱਚ ਸਭ ਤੋਂ ਘੱਟ ਤਾਪਮਾਨ ਸਿਰਸਾ ਹਵਾਈ ਅੱਡੇ ‘ਤੇ 03.0 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਹੈ। ਸੂਬੇ ਵਿੱਚ ਛੇ ਜਨਵਰੀ ਤੱਕ ਇਹੀ ਹਾਲ ਬਣੇ ਰਹਿਣੇ ਹਨ। ਆਓ ਜਾਣਦੇ ਹਾਂ ਚੰਡੀਗੜ੍ਹ ਮੌਸਮ ਵਿਭਾਗ ਨੇ ਅਗਲੇ ਦਿਨਾਂ ਦੀ ਕੀ ਪੇਸ਼ੀਨਗੋਈ ਕੀਤੀ ਹੈ।
ਮਾਝਾ ਵਿੱਚ ਮੌਸਮ
ਮਾਝਾ ਦੇ ਮੌਸਮ ਬਾਰੇ ਗੱਲ ਕਰੀਏ ਤਾਂ ਤਿੰਨ ਜਨਵਰੀ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਰਹੀ ਅਤੇ ਸਿਰਫ਼ ਅੰਮ੍ਰਿਤਸਰ ਵਿੱਚ ਅੱਜ ਬਹੁਤ ਸੰਘਣੀ ਧੁੰਦ ਅਤੇ ਦਿਨ ਠੰਢਾ ਰਹੇਗਾ। ਚਾਰ ਅਤੇ ਪੰਜ ਜਨਵਰੀ ਨੂੰ ਸਾਰੇ ਮਾਝੇ ਵਿੱਚ ਬਹੁਤ ਸੰਘਣੀ ਧੁੰਦ ਅਤੇ ਦਿਨ ਠੰਢੇ ਰਹਿਣਗੇ। ਇਸ ਤਰ੍ਹਾਂ ਛੇ ਜਨਵਰੀ ਨੂੰ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਸਿਰਫ਼ ਸੰਘਣੀ ਧੁੰਦ ਅਤੇ ਬਾਕੀ ਵਿੱਚ ਬਹੁਤ ਸੰਘਣੀ ਧੁੰਦ ਅਤੇ ਦਿਨ ਠੰਢਾ ਰਹੇਗਾ।
ਦੋਆਬਾ ਵਿੱਚ ਮੌਸਮ
ਦੋਆਬਾ ਦੇ ਮੌਸਮ ਦੀ ਗੱਲ ਕਰੀਏ ਤਾਂ ਕਪੂਰਥਲਾ ਅਤੇ ਜਲੰਧਰ ਵਿੱਚ ਤਿੰਨ ਜਨਵਰੀ ਤੋਂ ਛੇ ਜਨਵਰੀ ਤੱਕ ਬਹੁਤ ਸੰਘਣੀ ਧੁੰਦ ਅਤੇ ਦਿਨ ਠੰਢੇ ਰਹਿਣਗੇ। ਹੁਸ਼ਿਆਰਪੁਰ ਵਿੱਚ ਸਿਰਫ਼ ਛੇ ਜਨਵਰੀ ਨੂੰ ਸੰਘਣੀ ਧੁੰਦ ਰਹੇਗੀ ਅਤੇ ਬਾਕੀ ਦੋ ਦਿਨ ਬਹੁਤ ਸੰਘਣੀ ਧੁੰਦ ਅਤੇ ਦਿਨ ਠੰਢੇ ਰਹਿਣਗੇ। ਨਵਾਂ ਸ਼ਹਿਰ ਵਿੱਚ ਤਿੰਨ ਜਨਵਰੀ ਨੂੰ ਸੰਘਣੀ ਧੁੰਦ ਅਤੇ ਅਗਲੇ ਤਿੰਨ ਦਿਨ ਬਹੁਤ ਸੰਘਣੀ ਧੁੰਦ ਅਤੇ ਦਿਨ ਠੰਢੇ ਰਹਿਣਗੇ।
ਮਾਲਵਾ ਦੇ ਮੌਸਮ ਦਾ ਹਾਲ
ਪੱਛਮੀ ਮਾਲਵਾ ਵਿੱਚ ਅੱਜ ਅਤੇ ਚਾਰ ਤੋਂ ਛੇ ਜਨਵਰੀ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਰਹੇਗੀ। ਸਿਰਫ਼ ਮੁਕਤਸਰ ਅਤੇ ਫ਼ਿਰੋਜਪੁਰ ਵਿੱਚ ਛੇ ਜਨਵਰੀ ਨੂੰ ਸੀਤ ਲਹਿਰ ਰਹੇਗੀ। ਪੂਰਬੀ ਮਾਲਵਾ ਵਿੱਚ ਮਾਨਸਾ ਵਿੱਚ ਤਿੰਨ ਜਨਵਰੀ ਤੋਂ ਲੈ ਕੇ ਛੇ ਜਨਵਰੀ ਤੱਕ ਸੀਤ ਲਹਿਰ ਅਤੇ ਸੰਘਣੀ ਧੁੰਦ ਰਹੇਗੀ। ਰੂਪ ਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਅੱਜ ਸੰਘਣੀ ਧੁੰਦ ਹੈ ਅਤੇ ਬਾਕੀ ਤਿੰਨ ਦਿਨ ਦਿਨ ਠੰਢੇ ਅਤੇ ਬਹੁਤ ਸੰਘਣੀ ਧੁੰਦ ਰਹੇਗੀ। ਸੰਗਰੂਰ, ਬਰਨਾਲਾ ਅਤੇ ਲੁਧਿਆਣਾ ਵਿੱਚ ਛੇ ਜਨਵਰੀ ਤੱਕ ਬਹੁਤ ਸੰਘਣੀ ਧੁੰਦ ਅਤੇ ਦਿਨ ਠੰਢੇ ਰਹਿਣਗੇ। ਫ਼ਤਿਹਗੜ੍ਹ ਸਾਹਿਬ ਵਿੱਚ ਪੰਜ ਜਨਵਰੀ ਤੱਕ ਠੰਢੇ ਦਿਨ ਅਤੇ ਬਹੁਤ ਸੰਘਣੀ ਧੁੰਦ ਅਤੇ ਛੇ ਜਨਵਰੀ ਨੂੰ ਸੀਤ ਲਹਿਰ ਅਤੇ ਬਹੁਤ ਸੰਘਣੀ ਧੁੰਦ ਰਹੇਗੀ।