ਬਿਉਰੋ ਰਿਪੋਰਟ : ਹੁਸ਼ਿਆਰਪੁਰ ਦੇ ਗੜਸ਼ੰਕਰ ਵਿੱਚ ਦਰੱਖਤ ‘ਤੇ ਨੌਜਵਾਨ ਦੀ ਲਾਸ਼ ਮਿਲੀ ਹੈ । ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ । ਲਾਸ਼ ਨਵਾਂ ਸ਼ਹਿਰ ਮਾਰਗ ‘ਤੇ ਨਹਿਰ ਦੇ ਨਾਲ ਲੱਗ ਦੇ ਹੋਏ ਖੇਤਾਂ ਵਿੱਚ ਲੱਗੇ ਦਰੱਖਤ ‘ਤੇ ਲੱਟਕੀ ਮਿਲੀ ਹੈ । ਜਦੋਂ ਸਵੇਰ ਵੇਲੇ ਲੋਕ ਖੇਤਾਂ ਵਿੱਚ ਕੰਮ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਲਾਸ਼ ਨੂੰ ਵੇਖਿਆ ਅਤੇ ਫੌਰਨ ਪੁਲਿਸ ਨੂੰ ਇਸ ਦੀ ਇਤਹਾਲ ਕੀਤੀ । ਮ੍ਰਿਤਕ ਦੀ ਪਛਾਣ ਪੁਲਿਸ ਨੇ ਕਰ ਲਈ ਸੀ ਅਤੇ ਪਰਿਵਾਰ ਨੂੰ ਵੀ ਦੱਸ ਦਿੱਤਾ ਗਿਆ । ਪਰ ਜਿਸ ਹਾਲਤ ਵਿੱਚ ਲਾਸ਼ ਦਰੱਖਤ ਨਾਲ ਲੱਟਕੀ ਮਿਲੀ ਹੈ ਉਹ ਸੂਸਾਈਡ ਨਹੀਂ ਹੋ ਸਕਦਾ ਹੈ ਇਸ ਦੇ ਪਿੱਛੇ ਕਤਲ ਵਜ੍ਹਾ ਹੋ ਸਕਦੀ ਹੈ। ਫਿਲਹਾਲ ਪੁਲਿਸ ਦੋਵਾਂ ਐਂਗਲ ਦੇ ਨਾਲ ਇਸ ਦੀ ਜਾਂਚ ਕਰੇਗੀ ।
ਇਸ ਵਜ੍ਹਾ ਨਾਲ ਕਤਲ ਵੱਲ ਇਸ਼ਾਰਾ
ASI ਸੁਖਵਿੰਦਰ ਸਿੰਘ ਨੇ ਦੱਸਿਆ ਕੀ ਮ੍ਰਿਤਕ ਦੀ ਪਛਾਣ ਮਨਜੀਤ ਕੁਮਾਰ ਦੇ ਰੂਪ ਵਿੱਚ ਹੋਈ ਹੈ ਉਹ ਪਿੰਡ ਬੋਰਾ ਗੜਸ਼ੰਕਰ ਦਾ ਦੱਸਿਆ ਜਾ ਰਿਹਾ ਹੈ । ਪਰ ਜਿਸ ਹਾਲਤ ਵਿੱਚ ਲਾਸ਼ ਦਰੱਖਤ ਦੇ ਨਾਲ ਲੱਟਕੀ ਮਿਲੀ ਹੈ ਉਹ ਸੂਸਾਈਡ ਵੱਲ ਘੱਟ ਕਤਲ ਦਾ ਜ਼ਿਆਦਾ ਇਸ਼ਾਰਾ ਕਰ ਰਹੀ ਹੈ। ਜਿਸ ਦਰੱਖਤ ਦੇ ਨਾਲ ਲਾਸ਼ ਲੱਟਕੀ ਹੋਈ ਮਿਲੀ ਹੈ ਉਹ ਕਾਫੀ ਉੱਚਾ ਸੀ । ਇੱਕ ਸ਼ਖਸ ਬਿਨਾਂ ਕਿਸੇ ਦੀ ਮਦਦ ਦੇ ਗਲੇ ਵਿੱਚ ਇਨੀ ਉੱਚੀ ਚੜਕੇ ਰਸੀ ਨਹੀਂ ਪਾ ਸਕਦਾ ਹੈ । ਜਿਸ ਥਾਂ ‘ਤੇ ਮਨਜੀਤ ਨੇ ਸੂਸਾਈਡ ਕੀਤਾ ਉਹ ਸੜਕ ਦੇ ਨਜ਼ਦੀਕ ਸੀ ਉਹ ਇਕੱਲੇ ਇਹ ਕੰਮ ਕਰ ਸਕਦਾ ਸੀ ਇਸ ਵਿੱਚ ਕਾਫੀ ਸਮਾਂ ਲੱਗ ਦਾ,ਇਸ ਦੌਰਾਨ ਉਹ ਕਿਸੇ ਦੀ ਪਛਾਣ ਵਿੱਚ ਆ ਸਕਦਾ ਸੀ । ਜੇਕਰ ਮਨਜੀਤ ਨੇ ਸੂਸਾਈਡ ਕਰਨ ਦਾ ਫੈਸਲਾ ਕਰਨਾ ਸੀ ਤਾਂ ਉਹ ਨਾਲ ਹੀ ਨਹਿਰ ਵਿੱਚ ਵੀ ਛਾਲ ਮਾਰ ਸਕਦਾ ਸੀ ਜਾਂ ਫਿਰ ਕੋਈ ਜ਼ਹਿਰੀਲੀ ਵਸਤੂ ਵੀ ਨਿਗਲ ਸਕਦਾ ਸੀ । ਇਸ ਨਾਲ ਉਹ ਅਸਾਨ ਮੌਤ ਮਰ ਸਕਦਾ ਸੀ । ਹੋ ਸਕਦਾ ਹੈ ਕੀ ਮਨਜੀਤ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਲੱਟਕਾ ਦਿੱਤਾ ਹੋਵੇ ਅਤੇ ਇਸ ਨੂੰ ਸੂਸਾਈਡ ਦੀ ਸ਼ਕਲ ਦਿੱਤੀ ਗਈ ਹੋਵੇ । ਪੋਸਟਮਾਰਟ ਰਿਪੋਰਟ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਕਰੇਗੀ। ਕੀ ਰਸੀ ਦੀ ਵਜ੍ਹਾ ਕਰਕੇ ਉਸ ਮਨਜੀਤ ਦੀ ਮੌਤ ਹੋਈ ਜਾਂ ਫਿਰ ਕਿਸੇ ਹੋਰ ਵਜ੍ਹਾ ਨਾਲ । ਮਨਜੀਤ ਦੇ ਘਰ ਵਾਲਿਆਂ ਤੋਂ ਪੁੱਛ-ਗਿੱਛ ਦੌਰਾਨ ਪੁਲਿਸ ਨੂੰ ਅਹਿਮ ਸੁਰਾਗ ਮਿਲ ਸਕਦੇ ਹਨ ।
ਸਭ ਤੋਂ ਪਹਿਲਾਂ ਦਿਲਾਵਰ ਨੇ ਲਾਸ਼ ਵੇਖੀ
ਨਹਿਰ ਨਾਲ ਲੱਗੇ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਦਿਲਾਵਰ ਸਿੰਘ ਨੇ ਦੱਸਿਆ ਉਹ ਆਪਣੇ ਘਰ ਤੋਂ ਨਿਲਕਣ ਤੋਂ ਬਾਅਦ ਜਿਵੇਂ ਹੀ ਖੇਤਾਂ ਵਿੱਚ ਕੰਮ ਕਰਨ ਪਹੁੰਚਿਆ ਤਾਂ ਖੇਤ ਦੇ ਕਿਨਾਰੇ ਦਰੱਖਤ ‘ਤੇ ਕੁਝ ਲਟਕਿਆ ਹੋਇਆ ਸੀ । ਉਹ ਆਪਣੇ ਸਾਥੀਆਂ ਦੇ ਨਾਲ ਦਰੱਖਤ ਦੇ ਕੋਲ ਪਹੁੰਚਿਆ ਤਾਂ ਲਾਸ਼ ਟੰਗੀ ਹੋਈ ਸੀ । ਸਾਰੇ ਇਹ ਨਰਾਜ਼ਾ ਵੇਖ ਕੇ ਡਰ ਗਏ ।