ਬਿਊਰੋ ਰਿਪੋਰਟ : ਹੁਸ਼ਿਆਰਪੁਰ ਵਿੱਚ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ । ਖੁਰਾਲਗੜ੍ਹ ਗੜ੍ਹਸ਼ੰਕਰ ਰੋਡ ‘ਤੇ ਪਿੰਡ ਮਾਨਸੋਵਾਲ ਦੇ ਕੋਲ ਵਿਸਾਖੀ ਦੇ ਮੌਕੇ ਮੱਥਾ ਟੇਕਣ ਜਾ ਰਹੇ ਲੁਧਿਆਣਾ ਦੇ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਇੱਕ ਖਾਹੀ ਵਿੱਚ ਡਿੱਗ ਗਈ। ਜਿਸ ਦੀ ਵਜ੍ਹਾ ਕਰਕੇ ਟਰਾਲੀ ਵਿੱਚ ਸਵਾਰ 3 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀ ਪਛਾਣ ਜਸਵੀਰ ਸਿੰਘ,ਹੈਰੀ ਅਤੇ ਬਾਬਾ ਸਦਾ ਸਿੰਘ ਦੇ ਰੂਪ ਵਿੱਚ ਹੋਈ ਹੈ। ਤਿੰਨੋ ਲੁਧਿਆਣਾ ਦੇ ਸਮਰਾਲਾ ਦੇ ਪਿੰਡ ਬੋਦਲ ਦੇ ਰਹਿਣ ਵਾਲੇ ਸਨ। ਇਸ ਹਾਦਸੇ ਵਿੱਚ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ ।
ਸੜਕ ਹਾਦਸੇ ਵਿੱਚ ਹੋਏ ਜ਼ਖ਼ਮੀ
ਜ਼ਖ਼ਮੀ ਵਿੱਚ ਸੁਖਦੀਪ ਸਿੰਘ,ਪਰਵਨਪ੍ਰੀਤ ਸਿੰਘ,ਜੋਬਨਪ੍ਰੀਤ ਸਿੰਘ,ਵਿਜੇ ਕੁਮਾਰ,ਅਵਤਾਰ ਸਿੰਘ,ਸੰਦੀਪ ਸਿੰਘ,ਲਵਪ੍ਰੀਤ ਸਿੰਘ,ਗੁਰਸੇਵਕ ਸਿੰਘ,ਅਰਸ਼ ਅਤੇ ਜੀਤੀ ਜਖ਼ਮੀਆਂ ਵਿੱਚ ਸ਼ਾਮਲ ਹਨ । ਜ਼ਖ਼ਮੀਆਂ ਵਿੱਚੋ 7 ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦਕਿ 4 ਨੂੰ ਗੜ੍ਹਸ਼ੰਕਰ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।
ਸੜਕ ਖਰਾਬ ਹੋਣ ਦੀ ਵਜ੍ਹਾ ਕਰਕੇ ਹਾਦਸਾ ਹੋਇਆ
ਸਮਰਾਾਨਾ ਦੇ ਜਸਵੀਰ ਸਿੰਘ ਨੇ ਦੱਸਿਆ ਕਿ ਸੰਗਤ ਗੁਰੂ ਰਵੀਦਾਸ ਜੀ ਦੇ ਤਪ ਅਸਥਾਨ ਖੁਲਾਰਗੜ੍ਹ ਸਾਹਿਬ ਵਿਸਾਖੀ ਮੌਕੇ ਨਿਕਲੀ ਸੀ। ਗੁਰੂਘਰ ਵਿੱਚ 2 ਦਿਨ ਰੁੱਕਣ ਦਾ ਪ੍ਰੋਗਰਾਮ ਸੀ। ਜਿਸ ਦੇ ਲਈ ਲੰਗਰ ਦਾ ਸਮਾਨ ਲਾਈਟ ਦੇ ਲਈ ਜਨਰੇਟਰ ਟਰਾਲੀ ਦੇ ਪਿੱਛੇ ਬੰਨੇ ਗਏ ਸਨ। ਗੜੀ ਮਾਨਸੋਵਾਲ ਸੜਕ ਦੀ ਹਾਲਤ ਇੰਨੀ ਖਰਾਬ ਸੀ ਜੰਪ ਲੱਗਣ ਨਾਲ ਜਨਰੇਟਰ ਟਰਾਲੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਟਰੈਕਟਰ ਟਰਾਲੀ ਖਾਈ ਵਿੱਚ ਡਿੱਗ ਗਿਆ ।