ਬਿਊਰੋ ਰਿਪੋਰਟ : ਹੁਸ਼ਿਆਰਪੁਰ ਸਥਿਤ ਦਸੂਹਾ ਦੇ ਗੜਦੀਵਾਲਾ ਦੇ ਨਜ਼ਦੀਕ ਪਿੰਡ ਬਾਹਲਾ ਵਿੱਚ ਇੱਕ ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ ਹੈ । ਇਲਜ਼ਾਮ ਹੈ ਕਿ ਪਤੀ ਅਤੇ ਸਹੁਰਾ ਪਰਿਵਾਰ ਪੈਸੇ ਦੇਣ ਦਾ ਦਬਾਅ ਪਾ ਰਹੇ ਸਨ । ਪੁਲਿਸ ਨੇ ਮ੍ਰਿਤਕ ਧੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਪਤੀ ਅਤੇ ਸੱਸ ਖਿਲਾਫ 306, 34 IPC ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 2 ਦਿਨਾਂ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਸਹੁਰੇ ਪਰਿਵਾਰ ਤੋਂ ਤੰਗ ਆਕੇ ਧੀ ਨੂੰ ਆਪਣੀ ਜ਼ਿੰਦਗੀ ਖ਼ਤਮ ਕਰਨ ਵਰਗਾ ਕਦਮ ਚੁੱਕਣਾ ਪਿਆ ਹੈ।
ਮ੍ਰਿਤਰ ਦੇ ਪਿਤਾ ਲਖਵਿੰਦਰ ਸਿੰਘ ਨੇ ਗੜਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਧੀ ਸੰਦੀਪ ਕੌਰ 31 ਸਾਲ ਦੀ ਸੀ । ਉਸ ਦਾ ਵਿਆਹ 17 ਅਪ੍ਰੈਲ 2022 ਨੂੰ ਸਤਵੀਰ ਸਿੰਘ ਪਿੰਡ ਬਾਹਲਾ ਗੜਦੀਵਾਲ ਵਿੱਚ ਹੋਇਆ ਸੀ । ਇਸ ਵਿਚਾਲੇ ਜਵਾਈ ਸਤਵੀਰ ਸਿੰਘ ਧੀ ‘ਤੇ ਵਾਰ-ਵਾਰ ਪੈਸੇ ਮੰਗਣ ਦਾ ਦਬਾਅ ਪਾ ਰਿਹਾ ਸੀ, ਤਾਂਕੀ ਉਹ ਇਨ੍ਹਾਂ ਪੈਸਿਆਂ ਦੇ ਜ਼ਰੀਏ ਵਿਦੇਸ਼ ਜਾ ਸਕੇ ।
ਧੀ ਨੂੰ ਪੈਸੇ ਦਾ ਇੰਤਜ਼ਾਮ ਕਰਨ ਦਾ ਦਿੱਤਾ ਸੀ ਭਰੋਸਾ
ਪਿਤਾ ਨੇ ਦੱਸਿਆ ਕਿ ਮੈਂ ਆਪਣੀ ਧੀ ਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਪੈਸੇ ਦਾ ਇੰਤਜ਼ਾਮ ਕਰ ਰਹੇ ਹਾਂ। ਵਿਆਹ ਦੇ ਸਮੇਂ ਸਹੁਰੇ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਪੈਸੇ ਦਾ ਇੰਤਜ਼ਾਮ ਕਰਕੇ ਸੰਦੀਪ ਕੌਰ ਅਤੇ ਪਤੀ ਸਤਵੀਰ ਸਿਘ ਨੂੰ ਵਿਦੇਸ਼ ਭੇਜਾਂਗੇ,ਮੇਰੀ ਧੀ ਨੇ ਦੱਸਿਆ ਕਿ ਸੱਸ ਹਰਜੀਤ ਕੌਰ ਅਤੇ ਪਤੀ ਸਤਨਾਮ ਸਿੰਘ ਪੈਸੇ ਲਿਆਉਣ ਦੇ ਲਈ ਮੇਰੇ ‘ਤੇ ਬਹੁਤ ਦਬਾਅ ਪਾ ਰਹੇ ਸਨ ।
ਪਿਤਾ ਦੀ ਸ਼ਿਕਾਇਤ ‘ਤੇ ਪਤੀ-ਸੱਸ ‘ਤੇ ਕੇਸ ਦਰਜ
ਪਿਤਾ ਲਖਵਿੰਦਰ ਸਿਘ ਨੇ ਦੱਸਿਆ ਕਿ ਮੇਰੀ ਧੀ ਨੂੰ ਮਜ਼ਬੂਰ ਹੋਕੇ ਆਪਣੀ ਜਾਨ ਦੇਣੀ ਪਈ ਹੈ । ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਧੀ ਸੰਦੀਪ ਨੇ ਆਪਣੇ ਪਤੀ ਸਤਵੀਰ ਸਿੰਘ ਅਤੇ ਸੱਸ ਹਰਜੀਤ ਕੌਰ ਦੇ ਕਾਰਨ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਦੋਵਾਂ ਨੂੰ ਨਾਮਜ਼ਦ ਕਰ ਲਿਆ ਹੈ ।