India Khetibadi Punjab

ਪੰਜਾਬ ਸਮੇਤ ਹਰਿਆਣਾ ਅਤੇ ਚੰਡੀਗੜ੍ਹ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਚਿਤਾਵਨੀ

heavy rain Alert, Haryana, Chandigarh, Punjab, weather forecast

ਚੰਡੀਗੜ੍ਹ : ਪੰਜਾਬ ਵਿੱਚ ਅਗਲੇ ਚਾਰ ਦਿਨਾਂ ਲਈ ਗਰਚ ਚਮਕ ਨਾਲ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਹੋਇਆ ਹੈ। ਚੰਡੀਗੜ੍ਹ ਮੌਸਮ ਕੇਂਦਰ ਨੇ 6 ਜੁਲਾਈ ਨੂੰ ਸੂਬੇ ਦੇ ਮਾਝਾ ਵਿੱਚ ਗਰਜ ਚਮਕ ਨਾਲ ਭਾਰੀ ਪੈਣ ਅਤੇ ਦੋਆਬਾ, ਪੱਛਮੀ ਅਤੇ ਪੂਰਬੀ ਮਾਲਵਾ ਵਿਖੇ ਗਰਜ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਜਾਤੀ ਹੈ। ਇਸ ਦੇ ਨਾਲ ਹੀ ਅਗਲੇ ਦਿਨ ਸੱਤ ਜੁਲਾਈ ਨੂੰ ਪੂਰੇ ਸੂਬੇ ਵਿੱਚ ਹੀ ਭਾਰੀ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਅੱਠ ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਵਲਾ ਵਿਖੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਪੱਛਮੀ ਮਾਲਵਾ ਵਿੱਚ ਕੁੱਝ ਹਿੱਸੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਬਾਰੇ ਕਿਹਾ ਗਿਆ ਹੈ। ਇਸ ਤਰ੍ਹਾਂ 9 ਜੁਲਾਈ ਨੂੰ ਮਾਝਾ ਵਿਖੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ। ਜਦਕਿ ਦੋਆਬਾ ਅਤੇ ਪੱਛਮੀ ਅਤੇ ਪੂਰਬੀ ਮਾਲਵਾ ਵਿਖੇ ਭਾਰੀ ਮੀਂਹ ਪਵੇਗਾ।

ਕੱਲ੍ਹ ਦਾ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿਖੇ 40.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਅੱਜ ਪਠਾਨਕੋਟ ਵਿਖੇ ਸਭ ਤੋਂ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨਾਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਕਿਤੇ ਕਿਤੇ ਗਰਜ ਚਮਕ ਦਾ ਮੌਸਮ ਬਣਿਆ ਰਹੇਗਾ।

ਹਰਿਆਣਾ ਅਤੇ ਚੰਡੀਗੜ੍ਹ ‘ਚ ਚਿਤਾਵਨੀ

06 ਤੋਂ 09 ਜੁਲਾਈ ਦੌਰਾਨ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਵਿੱਚ ਲਗਭਗ ਸਾਰੇ ਸਥਾਨਾਂ ਉੱਤੇ ਹਲਕੀ ਤੋਂ ਦਰਮਿਆਨੀ ਭਾਰੀ ਬਾਰਸ਼ ਦੇ ਨਾਲ ਕੁੱਝ ਸਥਾਨਾਂ ਉੱਤੇ ਭਾਰੀ ਮੀਂਹ ਦੀ ਸੰਭਾਵਨਾ ਹੈ।

ਇੱਕ ਤਾਜ਼ਾ ਪੱਛਮੀ ਗੜਬੜੀ 8 ਜੁਲਾਈ 2023 ਦੀ ਰਾਤ ਤੋਂ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

05-09 ਜੁਲਾਈ 2023 ਦੌਰਾਨ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਵਿੱਚ ਹਨੇਰੀ/ਬਿਜਲੀ ਪੈਣ ਦੀ ਸੰਭਾਵਨਾ।

05-09 ਜੁਲਾਈ 2022 ਦੌਰਾਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ।

ਸਲਾਹ :
 ਬਾਰਸ਼ ਦੌਰਾਨ ਸਾਵਧਾਨੀ ਨਾਲ ਗੱਡੀ ਚਲਾਓ।
 ਰੁੱਖਾਂ ਦੇ ਹੇਠਾਂ ਪਨਾਹ ਨਾ ਲਓ।
 ਜਲ ਸਰੋਤਾਂ ਦੇ ਨੇੜੇ ਨਾ ਜਾਓ