Punjab

ਲਾਪਰਵਾਹੀ ਨਾਲ ਪੰਜਾਬ ‘ਚ ਬੱਸ ਦਾ ਬੈਲੰਸ ਵਿਗੜਿਆ ! 10 ਲੋਕਾਂ ਦਾ ਹੋਇਆ ਇਹ ਹਾਲ !

Hoshiharpur talwara bus accident

ਬਿਊਰੋ ਰਿਪੋਰਟ : ਪੰਜਾਬ ਵਿੱਚ ਇੱਕ ਭਿਆਨਕ ਬੱਸ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ । ਇਹ ਹਾਦਸਾ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਹੋਇਆ ਹੈ । ਬੱਸ ਯਾਤਰੀਆਂ ਦੇ ਨਾਲ ਭਰੀ ਹੋਈ ਸੀ । ਇਸ ਵਿੱਚ ਬੱਚੇ,ਬਜ਼ੁਰਗ,ਮਹਿਲਾਵਾਂ ਅਤੇ ਨੌਜਵਾਨ ਬੈਠੇ ਸਨ । ਦੱਸਿਆ ਜਾ ਰਿਹਾ ਹੈ ਕਿ ਬੱਸ ਚੱਲ ਦੇ ਚੱਲ ਦੇ ਇੱਕ ਦਮ ਬੇਕਾਬੂ ਹੋ ਗਈ ਅਤੇ ਦਰੱਖਤ ਦੇ ਨਾਲ ਟਕਰਾਅ ਗਈ । ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ 10 ਲੋਕਾਂ ਨੂੰ ਅੱਤ ਗੰਭੀਰ ਸੱਟਾਂ ਲੱਗੀਆਂ ਹਨ । ਜਿੰਨਾਂ ਨੂੰ ਤਿੰਨ ਵੱਖ-ਵੱਖ ਹਸਪਾਲਾਂ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਜਿੰਨਾਂ ਦੀ ਹਾਲਤ ਨਾਜ਼ੁਕ ਹੈ ਉਨ੍ਹਾਂ ਨੂੰ ICU ਵਿੱਚ ਰੱਖਿਆ ਗਿਆ ਹੈ। ਦੁਰਘਟਨਾ ਤੋਂ ਬਾਅਦ ਬੱਸ ਦੀ ਹਾਲਤ ਅੱਗੇ ਵਾਲੇ ਪਾਸੇ ਤੋਂ ਬਹੁਤ ਹੀ ਖਰਾਬ ਹੋ ਗਈ ਹੈ । ਬੱਸ ਦੀਆਂ ਸੀਟਾਂ ਟੁੱਟ ਚੁੱਕਿਆ ਸਨ। ਕੁਝ ਸਵਾਰੀਆਂ ਸੀਟਾਂ ਥੱਲੇ ਦਬ ਗਈਆਂ ਸਨ । ਜਿੰਨਾਂ ਨੂੰ ਸਥਾਨਕ ਲੋਕਾਂ ਨੇ ਬੜੀ ਹੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ। ਬੱਸ ਵਿੱਚ ਕੁਝ ਸਕੂਲੀ ਬੱਚੇ ਵੀ ਸਵਾਰ ਸਨ । ਦੁਰਘਟਨਾ ਤੋਂ ਬਾਅਦ ਜਖ਼ਮੀ ਸਵਾਰੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਹੈ ।

ਇਸ ਵਜ੍ਹਾ ਨਾਲ ਹੋਇਆ ਹਾਦਸਾ

ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਿਕ ਖਾਲਸਾ ਟਰੈਵਲ ਦੀ ਬੱਸ ਤਲਵਾੜਾ ਤੋਂ ਦਸੂਹਾ ਵਾਇਆ ਮੁਕੇਰੀਆ ਵੱਲ ਜਾ ਰਹੀ ਸੀ । ਬੱਸ ਜਿਵੇਂ ਹੀ ਝੀੜ ਦੀ ਖੂਈ ਬੱਸ ਸਟਾਪ ਦੇ ਨਜ਼ਦੀਕ ਪਹੁੰਚੀ ਆਪਣਾ ਸੰਤੁਲਨ ਗਵਾ ਦਿੱਤਾ ਅਤੇ ਦਰੱਖਤ ਦੇ ਨਾਲ ਟਕਰਾਈ। ਹੁਣ ਤੱਕ ਦੀ ਜਾਂਚ ਤੋਂ ਬਾਅਦ ਪਤਾ ਚਲਿਆ ਹੈ ਕਿ ਬੱਸ ਦੇ ਇੰਜਣ ਵਿੱਚ ਗੜਬੜੀ ਆ ਗਈ ਸੀ ਜਿਸ ਦੀ ਵਜ੍ਹਾ ਕਰਕੇ ਬੱਸ ਨੇ ਆਪਣਾ ਬੈਲੰਸ ਗਵਾ ਦਿੱਤਾ ਸੀ । ਜਿਹੜੀ ਸੜਕ’ਤੇ ਬੱਸ ਹਾਦਸੇ ਦਾ ਸ਼ਿਕਾਰ ਬਣੀ ਹੈ ਉਹ ਸਿੰਗਲ ਰੋਡ ਸੀ । ਅਜਿਹੇ ਵਿੱਚੋ ਜੇਕਰ ਕੋਈ ਸਾਹਮਣੇ ਤੋਂ ਹੋਰ ਵੱਡੀ ਗੱਡੀ ਆ ਰਹੀ ਹੁੰਦੀ ਤਾਂ ਉਹ ਗੱਡੀ ਵੀ ਭਿਆਨਕ ਹਾਦਸਾ ਦਾ ਸ਼ਿਕਾਰ ਹੋ ਸਕਦੀ ਸੀ । ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਬੱਸ ਜੇਕਰ ਸਹੀ ਹਾਲਤ ਵਿੱਚ ਨਹੀਂ ਸੀ ਤਾਂ ਉਸ ਨੂੰ ਕਿਵੇਂ ਰੋਡ ‘ਤੇ ਚੱਲਣ ਦਿੱਤਾ ਗਿਆ । ਪੁਲਿਸ ਨੇ ਮਾਲਕ ਕੋਲੋ ਬੱਸ ਨਾਲ ਜੁੜੇ ਸਾਰੇ ਦਸਤਾਵੇਜ਼ ਮੰਗ ਲਈ ਹਨ । ਕਦੋਂ ਇਸ ਦੀ ਸਰਵਿਸ ਹੋਈ ਸੀ ਅਤੇ ਬੱਸ ਦਾ ਫਿਟਨੈੱਸ ਸਰਟੀਫਿਕੇਟ ਵੀ ਮਾਲਕ ਤੋਂ ਮੰਗਿਆ ਗਿਆ ਹੈ ।

ਤਿੰਨ ਹਸਪਤਾਲਾਂ ਵਿੱਚ ਜਖ਼ਮੀ ਭਰਤੀ

ਬੱਸ ਦਾ ਅਗਲਾ ਹਿੱਸਾ ਦਰੱਖਤ ਦੇ ਨਾਲ ਟਕਰਾਇਆ ਹੈ । ਜਿਸ ਤੋਂ ਬਾਅਦ ਉਹ ਅੱਗੇ ਹਿੱਸੇ ਤੋਂ ਬੁਰੀ ਤਰ੍ਹਾਂ ਨਾਲ ਪਿਚਕ ਗਈ ਹੈ । ਜਿਸ ਦੀ ਵਜ੍ਹਾ ਕਰਕੇ ਸਭ ਤੋਂ ਜ਼ਿਆਦਾ ਗੰਭੀਰ ਸੱਟਾਂ ਡਰਾਈਵਰ ਅਤੇ ਕੰਡਕਟਰ ਨੂੰ ਲੱਗੀਆਂ ਹਨ ਕਿਉਂਕਿ ਉਹ ਅਗਲੀ ਸੀਟ ‘ਤੇ ਸਨ । ਦੋਵਾਂ ਨੂੰ ICU ਵਿੱਚ ਰੱਖਿਆ ਗਿਆ ਹੈ । ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਸਵਾਰ 10 ਹੋਰ ਯਾਤਰੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਜਿੰਨਾਂ ਦਾ ਇਲਾਜ਼ ਮੁਕੇਰਿਆ,ਦਸੂਹਾ ਅਤੇ 2 ਹੋਰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ।