ਬਿਉਰੋ ਰਿਪੋਰਟ : ਹੁਸ਼ਿਆਰਪੁਰ ਦਾ ਪ੍ਰਿੰਸ ਰੋਜ਼ਾਨਾ ਵਾਂਗ ਘਰ ਤੋਂ ਸਕੂਲ ਲਈ ਨਿਕਲਿਆ ਪਰ ਉਹ ਨਾ ਸਕੂਲ ਪਹੁੰਚਿਆ ਅਤੇ ਨਾ ਹੀ ਘਰ । ਘਰ ਵਾਲਿਆਂ ਨੂੰ ਉਸ ਦੀ ਖ਼ਬਰ ਮਿਲੀ ਤਾਂ ਉਹ ਹਸਪਤਾਲ ਵਿੱਚ ਸੀ ਅਤੇ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਸੀ । ਡਾਕਟਰਾਂ ਨੇ ਪ੍ਰਿੰਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਪਰ ਹਰ ਉਹ ਅਸਫਲ ਰਹੇ ।
ਦਅਰਸਲ ਪ੍ਰਿੰਸ ਆਪਣੀ ਬਾਈਕ ‘ਤੇ ਸਕੂਲ ਜਾਂਦਾ ਸੀ । ਸੋਮਵਾਰ ਨੂੰ ਵੀ ਉਹ ਬਾਈਕ ‘ਤੇ ਸਕੂਲ ਜਾ ਰਿਹਾ ਸੀ । ਜਿਵੇਂ ਹੀ ਉਹ ਬਦੋਆਣਾ ਦੇ ਕੋਲ ਪਹੁੰਚਿਆ ਤੇਜ਼ ਰਫ਼ਤਾਰ ਪਿਕਅੱਪ ਗੱਡੀ ਆਈ ਅਤੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ। ਪ੍ਰਿੰਸ ਦੂਰ ਜਾਕੇ ਡਿੱਗ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗਿਆ। ਕੁਝ ਲੋਕਾਂ ਦੀ ਨਜ਼ਰ ਪ੍ਰਿੰਸ ‘ਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਨਵਾਂ ਸ਼ਹਿਰ ਦੇ ਨਿੱਜੀ ਹਸਤਪਾਲ ਵਿੱਚ ਭਰਤੀ ਕਰਵਾ ਦਿੱਤਾ । ਪਰ ਡਾਕਟਰਾਂ ਨੇ ਉਸ ਦਾ ਕਾਫੀ ਦੇਰ ਇਲਾਜ ਕੀਤਾ ਪਰ ਪ੍ਰਿੰਸ ਬਚ ਨਹੀਂ ਸਕਿਆ । ਪ੍ਰਿੰਸ ਰਾਮਪੁਰ ਦਾ ਰਹਿਣ ਵਾਲਾ ਹੈ ਅਤੇ ਹਾਦਸਾ ਹੁਸ਼ਿਆਰਪੁਰ-ਗੜਸ਼ੰਕਰ ਰੋਡ ‘ਤੇ ਹੋਇਆ ਸੀ ।
ਪਿੰਸ ਦਾ ਪੋਸਟਮਾਰਟਮ ਹੋਇਆ
ਹਾਦਸੇ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਿੰਸ ਨੂੰ ਟੱਕਰ ਮਾਰਨ ਵਾਲਾ ਪਿੱਕਅੱਪ ਗੱਡੀ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਉਸ ਦੇ ਮਾਲਕ ਦੇ ਜ਼ਰੀਏ ਉਸ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਵੀ ਕਰ ਹੀ ਹੈ ਕੀ ਕਿਸ ਦੀ ਗਲਤੀ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਹੈ । ਉਧਰ ਪੋਸਟਮਾਰਟਮ ਤੋਂ ਬਾਅਦ ਪ੍ਰਿੰਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤਾ ਗਈ ਹੈ। ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਕੀ ਪ੍ਰਿੰਸ ਇਸ ਦੁਨਿਆ ਵਿੱਚ ਨਹੀਂ ਰਿਹਾ । ਜਿਹੜਾ ਪੁੱਤ ਸਵੇਰ ਵੇਲੇ ਇਹ ਕਹਿਕੇ ਗਿਆ ਸੀ ਕੀ ਉਹ ਸਕੂਲ ਪੜਨ ਦੇ ਲਈ ਜਾ ਰਿਹਾ ਹੈ ਪਰ ਜਦੋਂ ਪਰਤਿਆਂ ਤਾਂ ਚਿੱਟੇ ਕੱਪੜੇ ਵਿੱਚ ਲਾਸ਼ ਆਈ ।