ਬਿਊਰੋ ਰਿਪੋਰਟ : ਹੁਸ਼ਿਆਰਪੁਰ ਦੇ ਇੱਕ ਪਰਿਵਾਰ ਨੂੰ ਇੱਕੋ ਦਿਨ ਵਿੱਚ ਦੁਨੀਆ ਭਰ ਦਾ ਗਮ ਮਿਲਿਆ ਹੈ। ਪਿੰਡ ਮੀਰਪੁਰ ਕੋਟਲੀ ਦੇ ਘਰ ਵਿੱਚ ਵਿਆਹ ਦੀ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਭੈਣ ਦੇ ਵਿਆਹ ਦੇ ਦਿਨ ਹੀ ਭਰਾ ਦੀ ਮੌਤ ਨੇ ਪੂਰੇ ਪਰਿਵਾਰ ਨੂੰ ਹਿੱਲਾ ਦਿੱਤਾ ਹੈ । ਮ੍ਰਿਤਕ ਭਰਾ ਦੀ ਮੌਤ ਸੜਕ ਹਾਦਸੇ ਦੌਰਾਨ ਹੋਈ ਹੈ । ਉਸ ਦੀ ਬਾਈਕ ਨੂੰ ਟਰੈਕਟਰ ਨੇ ਜ਼ਬਰਦਸਤ ਟੱਕਰ ਮਾਰੀ। ਇਸ ਹਾਦਸੇ ਵਿੱਚ ਪਤਨੀ ਵੀ ਬੁਰੀ ਤਰ੍ਹਾਂ ਜਖ਼ਮੀ ਹੋਈ ਹੈ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ । ਨੌਜਵਾਨ ਦੀਪਕ ਨੂੰ ਟੱਕਰ ਮਾਰਨ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਹੈ ।
ਮਿਲੀ ਜਾਣਕਾਰੀ ਦੇ ਮੁਤਾਬਿਕ 23 ਸਾਲ ਦੀ ਦੀਪਕ ਪਿੰਡ ਮੀਰਪੁਰ ਕੋਟਲੀ ਵਿੱਚ ਰਹਿੰਦਾ ਸੀ,ਬਾਰਾਤ ਘਰ ਆ ਚੁੱਕੀ ਸੀ । ਦੀਪਕ ਆਪਣੀ ਭੈਣ ਨੂੰ ਪਤਨੀ ਦੇ ਨਾਲ ਬਾਈਕ ‘ਤੇ ਬਿਊਟੀ ਪਾਰਲਰ ਛੱਡ ਕੇ ਬਰਾਤ ਦਾ ਸੁਆਗਤ ਕਰਨ ਦੇ ਲਈ ਵਾਪਸ ਆ ਰਿਾਹ ਸੀ ਕਿ ਰਸਤੇ ਵਿੱਚ ਟਰੈਕਟਰ ਨੇ ਉਸ ਦੀ ਬਾਈਕ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਤ ਹੋ ਗਈ ।
ਪਤਨੀ ਦੀ ਹਾਲਤ ਨਾਜ਼ੂਕ, ਰੈਫਰ ਕੀਤਾ ਗਿਆ
ਪੁਲਿਸ ਦੇ ਮੁਤਾਬਿਕ ਟੱਕਰ ਇਨ੍ਹੀ ਜ਼ਬਰਦਸਤ ਦੀ ਮੋਟਰ ਸਾਈਕਲ ਦੇ ਪਰਖੱਚੇ ਉੱਡ ਗਏ । ਦੁਰਘਟਨਾ ਵਿੱਚ ਦੀਪਕ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਬੈਠੀ ਪਤਨੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਈ । ਮੌਕੇ ‘ਤੇ ਮੌਜੂਦ ਲੋਕਾਂ ਨੇ ਦੀਪਕ ਦੀ ਪਤਨੀ ਸੁਮਨ ਨੂੰ ਦਸੂਹਾ ਦੇ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਦੱਸ ਦੇ ਹੋਏ ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ।
ਡਾਕਟਰਾਂ ਨੇ ਦੀਪਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ,ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਟਰੈਕਟਰ ਚਾਲਕ ਬਹੁਤ ਹੀ ਲਾਪਰਵਾਹੀ ਦੇ ਨਾਲ ਟਰੈਕਟਰ ਚੱਲਾ ਰਿਹਾ ਸੀ । ਦੀਪਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਮੁਲਜ਼ਮ ਟਰੈਕਟਰ ਚਾਲਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ।