‘ਦ ਖ਼ਾਲਸ ਬਿਊਰੋ :- ਭਾਰਤ ਵਿੱਚ ਇਲੈੱਕਟ੍ਰਿਕ ਮੋਟਰਸਾਈਕਲ ਦੀ ਵਿਕਰੀ ਸਮੇਂ ਦੇ ਨਾਲ ਨਾਲ ਵੱਧ ਰਹੀ ਹੈ, ਜਿਸਦੀ ਵਜ੍ਹਾ ਕਰਕੇ ਹੁਣ ਅਲੱਗ ਅਲੱਗ ਕੰਪਨੀਆਂ ਇਲੈੱਕਟ੍ਰਿਕ ਸਕੂਟਰ ਦੇ ਨਾਲ ਹੀ ਇਲੈੱਕਟ੍ਰਿਕ ਬਾਈਕ ਵੀ ਬਾਜ਼ਾਰ ਵਿੱਚ ਉਤਾਰ ਰਹੀਆਂ ਹਨ। ਇਸੇ ਲੜੀ ਤਹਿਤ ਇਲੈੱਕਟ੍ਰਿਕ ਮੋਬਾਇਲਟੀ ਆਪਣੀ ਫਲੈਗਸ਼ਿਪ ਇਲੈੱਕਟ੍ਰਿਕ ਮੋਟਰਸਾਈਕਲ ਹੋਪ ਔਕਸੋ ਲਾਂਚ ਕਰਨ ਜਾ ਰਹੀ ਹੈ ਅਤੇ 5 ਸਤੰਬਰ ਨੂੰ ਹੋਪ ਔਕਸੋ ਦੇ ਲੁਕ ਅਤੇ ਫੀਚਰਜ਼ ਦੇ ਨਾਲ ਹੀ ਕੀਮਤ ਅਤੇ ਬੈਟਰੀ ਰੇਂਦ ਦਾ ਖੁਲਾਸਾ ਹੋ ਜਾਵੇਗਾ।
ਪਿਛਲੇ ਮਹੀਨੇ ਜਿਵੇਂ ਹੀ ਹੋਪ ਔਕਸੋ ਦੀ ਬੁਕਿੰਗ ਸ਼ੁਰੂ ਹੋਈ, ਕੁਝ ਹੀ ਘੰਟਿਆਂ ਵਿੱਚ ਇਸਦੀ ਪੰਜ ਹਜ਼ਾਰ ਤੋਂ ਜ਼ਿਆਦਾ ਯੂਨਿਟਜ਼ ਬੁਕ ਹੋ ਗਈਆਂ। ਹੋਪਰ ਇਲੈੱਕਟ੍ਰਿਕ ਮੋਬਾਇਲਟੀ ਨੇ ਬੀਤੇ ਦਿਨਾਂ ਵਿੱਚ ਆਪਣੀ ਫਲੈਗਸ਼ਿਪ ਮੋਟਰਸਾਈਕਲ ਹੋਪ ਔਕਸੋ ਦਾ ਟੀਜ਼ਰ ਜਾਰੀ ਕੀਤਾ, ਜਿਸ ਵਿੱਚ ਪਤਾ ਲੱਗਾ ਕਿ ਇਸ ਵਿੱਚ ਐੱਲਈਡੀ ਹੈੱਡਲੈਂਪ, ਡੀਆਰਐੱਲ, ਸਪੀਅਰ ਸ਼ੇਪ ਟਰਨ ਇੰਡੀਕੇਟਰਜ਼, ਟਰੈਂਜੀ ਵਾਈਜ਼ਰ ਵਰਗੀਆਂ ਖੂਬੀਆਂ ਵਾਲਾ ਅਗ੍ਰੈਸਿਵ ਲੁਕ ਦੇਖਣ ਨੂੰ ਮਿਲਣ ਵਾਲਾ ਹੈ। ਸਿੰਗਲ ਸੀਟ ਸੈੱਟਅਪ ਦੇ ਨਾਲ ਆ ਰਹੀ ਇਸ ਇਲੈਕਟ੍ਰਿਕ ਬਾਈਕ ਵਿੱਚ ਵੱਡਾ ਬੈਟਰੀ ਪੈਕ ਦੇਖਣ ਨੂੰ ਮਿਲੇਗਾ ਅਤੇ ਜਿਸਦੀ ਸਿੰਗਲ ਚਾਰਜ਼ ਉੱਤੇ ਰੇਂਜ 100 ਕਿਲੋਮੀਟਰ ਤੋਂ ਲੈ ਕੇ 150 ਕਿਲੋਮੀਟਰ ਦੇ ਵਿਚਕਾਰ ਹੋ ਸਕਦੀ ਹੈ। ਹੋਪ ਔਕਸੋ ਦੀ ਟਾਪ ਸਪੀਡ 80-90 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ।