ਬਲਾਤਕਾਰ ਅਤੇ ਕਤਲ ਦੇ ਕੇਸ ਵਿੱਚ ਹਰਿਆਣਾ ਦੀ ਸੁਨਾਰਿਆ ਜੇਲ੍ਹ ‘ਚ ਬੰਦ ਬਲਾਤਕਾਰੀ ਸਾਧ ਰਾਮ ਰਹੀਮ(Gurmeet Ram Rahim) ਦੀਆਂ ਦੂਰੀਆਂ ਆਪਣੇ ਪਰਿਵਾਰ (Family) ਨਾਲ ਵੱਧਦੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ Honeypreet ਵੀ ਸਰਗਰਮ ਹੋ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਮ ਰਹੀਮ ਨੇ ਪਰਿਵਾਰਕ ਆਈਡੀ ‘ਚ ਨਾ ਤਾਂ ਪਤਨੀ ਹਰਜੀਤ ਕੌਰ ਦਾ ਨਾਂ ਦਰਜ ਕਰਵਾਇਆ ਹੈ ਅਤੇ ਨਾ ਹੀ ਮਾਂ ਨਸੀਬ ਕੌਰ ਦਾ। ਪਰਿਵਾਰ ਦੀ ਆਈਡੀ ਵਿੱਚ ਹਨੀਪ੍ਰੀਤ ਦਾ ਨਾਂ ਮੌਜੂਦ ਹੈ। ਰਾਮ ਰਹੀਮ ਨੇ ਆਈਡੀ ‘ਚ ਹਨੀਪ੍ਰੀਤ ਨੂੰ ਮੁੱਖ ਚੇਲਾ ਅਤੇ ਧਰਮ ਦੀ ਬੇਟੀ ਦੱਸਿਆ ਹੈ। ਫੈਮਿਲੀ ਆਈਡੀ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਹਿਣ ਦੌਰਾਨ ਬਣੀ ਆਈਡੀ ਵਿੱਚ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਮੁੱਖ ਚੇਲੀ ਅਤੇ ਧਰਮ ਦੀ ਧੀ ਦੱਸਿਆ ਗਿਆ ਹੈ। ਰਾਮ ਰਹੀਮ ਨੇ ਚੇਲੇ ਅਤੇ ਤਖਤ ਸ਼ਾਹ ਸਤਨਾਮ ਸਿੰਘ ਮਹਾਰਾਜ ਦੇ ਨਾਮ ਵਾਲੇ ਕਾਲਮ ਵਿੱਚ ਆਪਣੇ ਪਿਤਾ ਅਤੇ ਮਾਤਾ ਦਾ ਨਾਮ ਦਰਜ ਕੀਤਾ ਹੈ, ਜਦਕਿ ਹਨੀਪ੍ਰੀਤ ਦੇ ਪਿਤਾ ਅਤੇ ਮਾਤਾ ਦੇ ਨਾਮ ਵਾਲੇ ਕਾਲਮ ਵਿੱਚ ਮੁੱਖ ਸ਼ਿਸ਼ ਤੇ ਧਰਮ ਦੀ ਧੀ ਸੰਤ ਗੁਰਮੀ ਰਾਮ ਰਹੀਮ ਸਿੰਘ ਇੰਸਾ ਦਰਜ ਕਰਵਾਇਆ ਹੈ। ਰਾਮ ਰਹੀਮ ਅਤੇ ਹਨੀਪ੍ਰੀਤ ਨੇ ਆਪਣੀ ਸਾਲਾਨਾ ਆਮਦਨ ਲੱਖਾਂ ਰੁਪਏ ਵਿੱਚ ਦਿਖਾਈ ਹੈ। ਇਸ ਪਰਿਵਾਰਕ ਆਈਡੀ ਵਿੱਚ ਰਾਮ ਰਹੀਮ ਦੀ ਉਮਰ 54 ਸਾਲ ਅਤੇ ਹਨੀਪ੍ਰੀਤ ਦੀ 41 ਸਾਲ ਹੈ।
ਰਾਮ ਰਹੀਮ ਦੇ ਪਰਿਵਾਰ ਨੇ ਵਿਦੇਸ਼ਾਂ ਨੂੰ ਪਾਏ ਚਾਲੇ, ਹੁਣ ਡੇਰਾ ਹਨੀਪ੍ਰੀਤ ਦੇ ਹਵਾਲੇ…
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਪਰਿਵਾਰ ਵਿਦੇਸ਼ (Foreign) ਵੱਸਣ ਨੂੰ ਤੁਰ ਪਿਆ ਹੈ। 26 ਸਤੰਬਰ ਨੂੰ ਬੇਟਾ ਜਸਮੀਤ (Jasmeet) ਵੀ ਪਰਿਵਾਰ ਨਾਲ ਲੰਡਨ (London) ਚਲਾ ਗਿਆ ਹੈ। ਜਦਕਿ ਰਾਮ ਰਹੀਮ ਦੀਆਂ ਦੋਨੋਂ ਬੇਟੀਆਂ ਅਮਨਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਚਲੀਆਂ ਗਈਆਂ ਸਨ। ਹਾਲਾਂਕਿ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ (Nasib Kaur) ਅਤੇ ਪਤਨੀ ਹਰਜੀਤ ਕੌਰ (Harjit Kaur) ਭਾਰਤ (India) ਵਿੱਚ ਰਹਿਣਗੀਆਂ। ਇਸ ਨਾਲ ਹੁਣ ਹਰਿਆਣਾ (Haryana) ਸਥਿਤ ਪ੍ਰਮੁੱਖ ਡੇਰੇ ਉੱਤੇ ਹਨੀਪ੍ਰੀਤ (Honeypreet) ਦਾ ਏਕਾਧਿਕਾਰ ਹੋ ਜਾਵੇਗਾ।
ਡੇਰਾ ਮੁਖੀ ਦੇ ਪਰਿਵਾਰ ਦੇ ਵਿਦੇਸ਼ ਜਾਣ ਤੋਂ ਬਾਅਦ ਹੁਣ ਹਨੀਪ੍ਰੀਤ ਡੇਰਾ ਮੁਖੀ ਦੀ ਸਭ ਤੋਂ ਕਰੀਬੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਜਦੋਂ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਬਾਗਪਤ ਦੇ ਆਸ਼ਰਮ ਪਹੁੰਚਿਆ ਤਾਂ ਹਨੀਪ੍ਰੀਤ ਉਸ ਦੇ ਨਾਲ ਸੀ ਅਤੇ ਉੱਥੋਂ ਪ੍ਰੇਮੀਆਂ ਦੇ ਸਾਹਮਣੇ ਲਾਈਵ ਹੋਇਆ ਸੀ। ਉਸ ਸਮੇਂ ਡੇਰਾ ਮੁਖੀ ਨੇ ਹਨੀਪ੍ਰੀਤ ਦੀ ਤਾਰੀਫ਼ ਕੀਤੀ ਸੀ।