International

ਪਾਕਿਸਤਾਨ ‘ਚ ਹੜ੍ਹ ਦਾ ਕਹਿਰ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ ਆਲੀਸ਼ਾਨ ਹੋਟਲ, ਦੇਖੋ Video

Flood in Pakistan

ਚੰਡੀਗੜ੍ਹ : ਪਾਕਿਸਤਾਨ ਵਿੱਚ ਹੜ੍ਹ (Flood in Pakistan) ਲੋਕਾਂ ਲਈ ਭਾਰੀ ਵੱਡੀ ਆਫ਼ਤ ਲੈ ਕੇ ਆਇਆ ਹੈ। ਹਾਲਤ ਇਹ ਹੈ ਕਿ ਹੜ੍ਹ ਕਾਰਨ ਦੇਸ਼ ‘ਚ ਹੁਣ ਤੱਕ 343 ਬੱਚਿਆਂ ਸਮੇਤ 937 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਖੈਬਰ ਪਖਤੂਨਖਵਾ(Khyber Pakhtunkhwa) ਤੋਂ ਹੜ੍ਹਾਂ ਦਾ ਹੈਰਾਨ ਕਰਨ ਵਾਲਾ ਵੀਡੀਓ(shocking video of floods) ਸਾਹਮਣੇ ਆਇਆ ਹੈ। ਇੱਥੇ ਸਵਾਤ ਜ਼ਿਲ੍ਹੇ ਵਿੱਚ ਚਾਰੇ ਪਾਸੇ ਤਬਾਹੀ ਦਾ ਮੰਜਰ ਛਾਇਆ ਹੋਇਆ ਹੈ। ਸ਼ਹਿਰ ਦੀ ਹਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੜ੍ਹ ਇੱਕ ਆਲੀਸ਼ਾਨ ਹੋਟਲ ਨੂੰ ਆਪਣੇ ਨਾਲ ਲੈ ਗਿਆ।

ਸਵਾਤ ਸ਼ਹਿਰ ‘ਚ ਚੱਲ ਰਹੇ ਹੜ੍ਹਾਂ ਦੀ ਤਬਾਹੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਨੀਮੂਨ ਹੋਟਲ ਹੜ੍ਹ ਦੀ ਮਾਰ ਹੇਠ ਆ ਕੇ ਪੂਰੀ ਤਰ੍ਹਾਂ ਢਹਿ ਗਿਆ। ਖੈਬਰ ਪਖਤੂਨਖਵਾ ਵਿੱਚ ਹੜ੍ਹਾਂ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸਰਕਾਰ ਨੇ ਜ਼ਿਲ੍ਹੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਖੈਬਰ ਪਖਤੂਨਖਵਾ ਦੇ ਕੁਝ ਹਿੱਸਿਆਂ ‘ਚ ਅਚਾਨਕ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ। ਹੜ੍ਹਾਂ ਕਾਰਨ ਘਰਾਂ, ਫਸਲਾਂ ਅਤੇ ਸੜਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸਵਾਤ, ਦੀਰ ਅਤੇ ਡੇਰਾ ਇਸਮਾਈਲ ਖਾਨ ਜ਼ਿਲ੍ਹਿਆਂ ਵਿੱਚ ਵੀ ਬਿਜਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਹੜ੍ਹ ਦੇ ਪਾਣੀ ਨੇ ਲਗਭਗ 100 ਘਰਾਂ ਨੂੰ ਨੁਕਸਾਨ ਪਹੁੰਚਾਇਆ,50 ਤੋਂ ਵੱਧ ਜਾਨਵਰਾਂ ਨੂੰ ਵਹਾਇਆ ਅਤੇ ਕਈ ਮਸਜਿਦਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਾਇਆ। ਕੇਪੀ ਦੇ ਰਾਹਤ, ਮੁੜ ਵਸੇਬਾ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਮੁਤਾਬਕ ਸਵਾਤ ਵਿੱਚ 30 ਅਗਸਤ ਤੱਕ ਐਮਰਜੈਂਸੀ ਲਾਗੂ ਰਹੇਗੀ। ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਮੱਤਾ, ਸੁਖਰਾ ਅਤੇ ਲਾਲਕੋ ਵਿੱਚ ਪੁਲ ਢਹਿ ਗਏ ਹਨ। ਇਸ ਤੋਂ ਇਲਾਵਾ ਮਿੰਗੋਰਾ ਬਾਈਪਾਸ ‘ਤੇ ਸਥਿਤ ਕਈ ਹੋਟਲਾਂ ਅਤੇ ਰੈਸਟੋਰੈਂਟਾਂ ‘ਚ ਪਾਣੀ ਭਰ ਗਿਆ ਹੈ, ਜਦਕਿ ਮਿੰਗੋਰਾ ਬਾਈਪਾਸ ਰੋਡ ਨੂੰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।