India Punjab

ਚੰਡੀਗੜ੍ਹ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ ਪਰ ਸਿਰਫ਼ ਇਨ੍ਹਾਂ ਲਈ…

Holidays extended again in schools in Chandigarh

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਚੰਡੀਗੜ੍ਹ (Chandigarh) ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ (Schools) ਵਿੱਚ ਠੰਢ (Winter) ਤੇ ਧੁੰਦ (Fogg) ਵਧਣ ਕਾਰਨ ਸਰਦੀ ਦੀਆਂ ਛੁੱਟੀਆਂ (Holidays) ਵਿੱਚ ਵਾਧਾ ਕੀਤਾ ਗਿਆ ਹੈ। ਸਕੂਲਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਹੈ। ਪਰ ਇਹ ਹੁਕਮ ਅੱਠਵੀਂ ਜਮਾਤ (8th Class) ਤੱਕ ਦੇ ਵਿਦਿਆਰਥੀਆਂ (Students) ਉੱਪਰ ਹੀ ਲਾਗੂ ਹੋਣਗੇ। ਨੌਵੀਂ ਤੋਂ ਬਾਅਦ ਵਾਲੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ 9 ਜਨਵਰੀ ਤੋਂ ਖੁੱਲ੍ਹਣਗੇ ਪਰ ਇਨ੍ਹਾਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਸਮਾਂ ਸਵੇਰੇ ਨੌਂ ਵਜੇ ਰੱਖਿਆ ਗਿਆ ਹੈ। ਇਸ ਸਬੰਧੀ ਹੁਕਮ (Orders) ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਜਾਰੀ ਕੀਤੇ ਹਨ।

ਬਰਾੜ ਨੇ ਦੱਸਿਆ ਕਿ ਸਰਦੀ ਵਧਣ ਕਰਕੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲ ਅੱਠਵੀਂ ਤੱਕ ਲਈ 14 ਜਨਵਰੀ ਤਕ ਬੰਦ ਰਹਿਣਗੇ। ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਸਰਦੀ ਦੀਆਂ ਛੁੱਟੀਆਂ 8 ਜਨਵਰੀ ਤੱਕ ਵਧਾਈਆਂ ਸਨ। ਦੂਜੇ ਪਾਸੇ ਯੂਟੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਛੁੱਟੀਆਂ ਵਧਾਉਣ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਹੁਕਮਾਂ ਵਿਚ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀ ਅਧਿਆਪਕਾਂ ਨੂੰ ਵੀ ਸਕੂਲ ਆਉਣਾ ਪਵੇਗਾ।

ਇਕ ਅਧਿਆਪਕ ਨੇ ਕਿਹਾ ਕਿ ਯੂਟੀ ਨੂੰ ਹਰਿਆਣਾ ਦੀ ਤਰਜ਼ ’ਤੇ ਇਕ ਦਿਨ ਛੱਡ ਕੇ ਅਧਿਆਪਕਾਂ ਨੂੰ ਸੱਦਣਾ ਚਾਹੀਦਾ ਹੈ। ਦੂਜੇ ਪਾਸੇ ਯੂਟੀ ਦੀ ਜ਼ਿਲ੍ਹਾ ਸਿੱਖਿਆ ਅਫਸਰ ਬਿੰਦੂ ਅਰੋੜਾ ਨੇ ਕਿਹਾ ਕਿ ਇਹ ਹੁਕਮ ਸਿਰਫ ਵਿਦਿਆਰਥੀਆਂ ਲਈ ਹਨ ਤੇ ਅਧਿਆਪਕ ਆਮ ਵਾਂਗ ਸਕੂਲਾਂ ਵਿਚ ਆਉਣਗੇ ਤੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੀ ਸਮੱਗਰੀ ਤਿਆਰ ਕਰਨਗੇ।