Punjab

ਨੌਜਵਾਨ ਜਿੱਤ ਸਕਦਾ ਸੀ ਜ਼ਿੰਦਗੀ ! ਪਰ ਲੋਕਾਂ ਨੇ ਨਹੀਂ ਵਧਾਇਆ ਮਦਦ ਦਾ ਹੱਥ !

ਬਿਊਰੋ ਰਿਪੋਰਟ : ਇੱਕ ਨੌਜਵਾਨ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ, 2 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ । ਘਟਨਾ ਹਿਸਾਰ ਦੇ ਹਾਂਸੀ ਦੇ ਮੁੰਢਾਲਾ ਖੇਤਰ ਦੀ ਹੈ ਜਿੱਥੇ ਚੱਲ ਦੀ ਕਾਰ ਵਿੱਚ ਅੱਗ ਲੱਗਣ ਨਾਲ ਨੌਜਵਾਨ ਜਿ਼ੰਦਾ ਹੀ ਸੜ ਗਿਆ। ਨੌਜਵਾਨ ਦੀ ਪਛਾਣ ਹੋ ਗਈ ਹੈ ਉਸ ਦਾ ਨਾਂ ਮੋਹਿਤ ਸਚਦੇਵ ਦੱਸਿਆ ਜਾ ਰਿਹਾ ਹੈ ਜੋ ਜਗਦੀਸ਼ ਕਾਲੋਨੀ ਵਿੱਚ ਰਹਿੰਦਾ ਸੀ । ਦੱਸਿਆ ਜਾ ਰਿਹਾ ਕਿ ਘਟਨਾ ਦੇ ਸਮੇਂ ਉਹ ਗੱਡੀ ਵਿੱਚ ਇਕੱਲਾ ਹੀ ਸੀ, ਗੱਡੀ ਵਿੱਚ ਅਚਾਨਕ ਧਮਾਕਾ ਹੋਇਆ, ਧਮਾਕਾ ਹੋਣ ਨਾਲ ਗੱਡੀ ਦੀ ਛੱਤ ਵੀ ਉੱਡ ਗਈ ਅਤੇ ਇੱਕ ਦਮ ਗੱਡੀ ਵਿੱਚ ਅੱਗ ਲੱਗ ਗਈ। ਪੀੜਤ ਨੇ ਆਪਣੀ ਜਾਨ ਬਚਾਉਣ ਦੇ ਲਈ ਗੱਡੀ ਦਾ ਹਾਰਨ ਵੀ ਵਜਾਇਆ, ਪਰ ਹਾਈਵੇ ‘ਤੇ ਸੜ ਰਹੀ ਗੱਡੀ ਨੂੰ ਵੇਖ ਕੇ ਕੋਈ ਨਹੀਂ ਰੁਕਿਆ।

ਫਾਇਰ ਬ੍ਰਿਗੇਡ ਨੇ ਆਕੇ ਅੱਗ ਬੁਝਾਈ

ਅੱਗ ਲੱਗਣ ‘ਤੇ ਆਲੇ ਦੁਆਲੇ ਦੇ ਲੋਕਾਂ ਨੇ ਫੌਰਨ ਫਾਇਰ ਬ੍ਰਿਗੇਡ ਨੂੰ ਇਤਲਾਹ ਕੀਤੀ, ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ,ਉਸ ਸਮੇਂ ਤੱਕ ਗੱਡੀ ਜਲ ਕੇ ਰਾਖ ਹੋ ਗਈ ਸੀ,ਗੱਡੀ ਵਿੱਚ ਉਸ ਸਮੇਂ ਮੋਹਿਤ ਸਚਦੇਵ ਇਕੱਲਾ ਹੀ ਸੀ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੱਲਦੀ ਗੱਡੀ ਵਿੱਚ ਇੱਕ ਦਮ ਅਚਾਨਕ ਤੇਜ਼ ਧਮਾਕਾ ਹੋਇਆ ਸੀ ।

ਧਮਾਕੇ ਦੇ ਬਾਅਦ ਉਨ੍ਹਾਂ ਦਾ ਧਿਆਨ ਗੱਡੀ ਵੱਲ ਗਿਆ,ਵੇਖਿਆ ਕਿ ਗੱਡੀ ਵਿੱਚ ਅੱਗ ਲੱਗ ਰਹੀ ਹੈ, ਜ਼ਿਆਦਾ ਅੱਗ ਹੋਣ ਦੇ ਕਾਰਨ ਕਿਸੇ ਨੇ ਬਚਾਉਣ ਦੀ ਹਿੰਮਤ ਨਹੀਂ ਕੀਤੀ । ਨੌਜਵਾਨ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ।

ਧਮਾਕੇ ਦੀ ਵਜ੍ਹਾ

ਕਾਰ ਵਿੱਚ ਹੋਏ ਧਮਾਕੇ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕੀ ਗੱਡੀ CNG ਜਾਂ ਫਿਰ LPG ‘ਤੇ ਚੱਲ ਰਹੀ ਸੀ ? ਜਿਸ ਵਿੱਚ ਧਮਾਕੇ ਦੀ ਵਜ੍ਹਾ ਕਰਕੇ ਗੱਡੀ ਦੀ ਛੱਤ ਉਡ ਗਈ ਹੋਵੇ ? ਜਾਂ ਫਿਰ ਗੱਡੀ ਦੀ ਵਾਇਰਿੰਗ ਲੀਕ ਹੋਣ ਦੀ ਵਜ੍ਹਾ ਕਰਕੇ ਸਪਾਰਕ ਹੋਇਆ ਹੋਵੇ ਅਤੇ ਧਮਾਕਾ ਹੋਣ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ ਹੋਵੇ ? ਜਾਂ ਫਿਰ ਗੱਡੀ ਹੀਟ ਅੱਪ ਹੋ ਗਈ ਜਿਸ ਦੀ ਵਜ੍ਹਾ ਕਰਕੇ ਅੱਗ ਦੀ ਚਪੇਟ ਵਿੱਚ ਆ ਗਈ ਹੋਵੇ ? ਪੁਲਿਸ ਇਸ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ ।