ਬਿਊਰੋ ਰਿਪੋਰਟ : ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਅਗਲੀ ਸਰਕਾਰ ਦਾ ਫੈਸਲਾ ਕਰ ਦਿੱਤਾ ਹੈ । ਸੂਬੇ ਦੀਆਂ 68 ਵਿਧਾਨਸਭਾ ਸੀਟਾਂ ਲਈ 412 ਉਮੀਦਵਾਰਾਂ ਨੇ ਦਾਅਵੇਦਾਰੀ ਪੇਸ਼ ਕੀਤੀ ਸੀ। ਜਿੰਨਾਂ ਦੀ ਕਿਸਮਤ ਹੁਣ EVM ਵਿੱਚ ਬੰਦ ਹੋ ਗਈ ਹੈ । 8 ਦਸੰਬਰ ਨੂੰ ਗੁਜਰਾਤ ਦੇ ਨਾਲ ਹਿਮਾਚਲ ਦੇ ਨਤੀਜਿਆਂ ਦਾ ਐਲਾਨ ਹੋਵੇਗਾ। ਜਿਸ ਤੋਂ ਬਾਅਦ ਤੈਅ ਹੋਵੇਗਾ ਕਿ ਬੀਜੇਪੀ ਇਤਿਹਾਸ ਬਦਲ ਦੇ ਹੋਏ ਮੁੜ ਤੋਂ ਸੱਤਾ ‘ਤੇ ਕਾਬਜ਼ ਹੋਵੇਗੀ ਜਾਂ ਫਿਰ ਕਾਂਗਰਸ ਪੁਰਾਣੀ ਰਵਾਇਤ ਨੂੰ ਕਾਇਮ ਰੱਖ ਦੇ ਹੋਏ ਆਪਣੀ ਵਾਰੀ ਮੁਤਾਬਿਕ ਸਰਕਾਰ ਬਣਾਏਗੀ । ਦੋਵਾਂ ਪਾਰਟੀਆਂ ਨੂੰ ਸਰਕਾਰ ਬਣਾਉਣ ਦੇ ਲਈ 68 ਵਿੱਚੋਂ 35 ਸੀਟਾਂ ਜਿੱਤਣੀਆਂ ਹੋਣਗੀਆਂ। ਇਸ ਵਾਰ ਵੀ ਸਿੱਧਾ ਮੁਕਾਬਲਾ ਕਾਂਗਰਸ ਅਤੇ ਬੀਜੇਪੀ ਦੇ ਵਿਚਾਲੇ ਹੈ,ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਮੁਕਾਬਲੇ ਵਿੱਚ ਦੂਰ-ਦਰ ਤੱਕ ਨਜ਼ਰ ਨਹੀਂ ਆ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਸ਼ਾਮ 5 ਵਜੇ ਤੱਕ 66 ਫੀਸਦੀ ਵੋਟਿੰਗ ਹੋ ਚੁੱਕੀ ਹੈ ਜੋ ਬਹੁਤ ਕੁਝ ਇਸ਼ਾਰਾ ਕਰ ਰਹੀ ਹੈ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਹੀ ਲੰਮੀਆਂ-ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਹਨ। ਹਿਮਾਚਲ ਦੇ 12 ਜ਼ਿਲਿਆਂ ਵਿੱਚੋਂ ਸਭ ਤੋਂ ਵੱਧ ਵੋਟਿੰਗ ਸਿਰਮੋਰ ਜ਼ਿਲ੍ਹ ਵਿੱਚ 69.67 ਹੋਈ ਜਦਕਿ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਗ੍ਰਹਿ ਜ਼ਿਲਾਂ ਮੰਡੀ 65.59 ਫੀਸਦੀ ਨਾਲ 6ਵੇਂ ਨੰਬਰ ਤੇ ਰਿਹਾ । ਸਭ ਤੋਂ ਘੱਟ ਵੋਟਿੰਗ ਕਿਨੌਰ ਜ਼ਿਲ੍ਵੇ ਵਿੱਚ 62 ਫੀਸਦੀ ਰਹੀ । 2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ 14 ਸਾਲ ਦਾ ਵੋਟਿੰਗ ਦਾ ਰਿਕਾਰਡ ਟੁੱਟਿਆ ਸੀ। ਸੂਬੇ ਵਿੱਚ 75.57 ਫੀਸਦੀ ਵੋਟਿੰਗ ਹੋਈ ਸੀ । ਇਸ ਵਾਰ ਵੋਟਿੰਗ ਪੈਟਰਨ ਨੂੰ ਵੇਖ ਦੇ ਹੋਏ ਉਮੀਦ ਲਗਾਈ ਜਾ ਰਹੀ ਹੈ ਕਿ ਚੰਗੀ ਵੋਟਿੰਗ ਹੋਵੇਗੀ ਅਤੇ ਇਹ ਬੀਜੇਪੀ ਦੇ ਲਈ ਸ਼ੁਭ ਸੰਕੇਤ ਨਹੀਂ ਹਨ।
ਜਿਹੜੇ ਓਪੀਨੀਅਨ ਪੋਲ 1 ਮਹੀਨੇ ਪਹਿਲਾਂ ਹਿਮਾਚਲ ਵਿੱਚ ਬੀਜੇਪੀ ਦੀ ਅਸਾਨ ਜਿੱਤ ਵੱਲ ਇਸ਼ਾਰਾ ਕਰ ਰਹੇ ਸਨ ਉਹ 2 ਦਿਨ ਪਹਿਲਾਂ ਆਪਣੇ ਦਾਅਵੇ ਤੋਂ ਪੂਰੀ ਤਰ੍ਹਾਂ ਨਾਲ ਪਲਟ ਗਏ ਹਨ । ਤਾਜ਼ਾ ਸਰਵੇਂ ਵਿੱਚ ਕਾਂਗਰਸ ਨੂੰ ਬੀਜੇਪੀ ਤੋਂ ਅੱਗੇ ਵਿਖਾਇਆ ਗਿਆ ਸੀ। ਜਾਣਕਾਰਾ ਮੁਤਾਬਿਕ ਕੌਮੀ ਮੁੱਦਿਆਂ ਤੋਂ ਵੱਧ ਸਥਾਨਕ ਮੁੱਦੇ ਚੋਣਾਂ ਦੌਰਾਨ ਕਾਫੀ ਭਾਰੀ ਨਜ਼ਰ ਆਏ । ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਸੀ । ਦੱਸਿਆ ਜਾ ਰਿਹਾ ਹੈ ਸੂਬੇ ਵਿੱਚ ਨੌਜਵਾਨਾਂ ਦੇ ਵੋਟ ਸੱਤਾ ਦਾ ਰਾਹ ਤੈਅ ਕਰਨਗੇ। ਹਿਮਾਚਲ ਬੀਜੇਪੀ ਵਿੱਚ ਇਸ ਵਾਰ ਜਿੰਨੀ ਬਗਾਵਤ ਵੇਖੀ ਗਈ ਹੈ ਉਹ ਸ਼ਾਇਦ ਹੀ ਕਦੇ ਵੇਖੀ ਗਈ ਹੈ। ਬੀਜੇਪੀ ਦੇ ਤਕਰੀਬਨ 20 ਬਾਗ਼ੀ ਆਗੂ ਮੈਦਾਨ ਵਿੱਚ ਡੱਟੇ ਹੋਏ ਸਨ ਜਦਕਿ ਕਾਂਗਰਸ ਦੇ 7 ਬਾਗੀ ਮੈਦਾਨ ਵਿੱਚ ਹਨ। ਛੋਟਾ ਸੂਬਾ ਹੋਣ ਦੀ ਵਜ੍ਹਾ ਕਰਕੇ ਇੰਨੀ ਵੱਡੀ ਗਿਣਤੀ ਵਿੱਚ ਬਾਗ਼ੀਆਂ ਦੇ ਖੜੇ ਹੋਣ ਨਾਲ ਬੀਜੇਪੀ ਦੀਆਂ ਦਿਲ ਦੀ ਧੜਕਨਾਂ ਨੂੰ ਵਧਾ ਦਿੱਤਾ ਹੈ।
ਬੀਜੇਪੀ ਲਈ ਬਾਗੀ ਕਿੰਨੀ ਵੱਡੀ ਸਿਰਦਰਸੀ ਬਣ ਸਕਦੇ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪ ਬੀਜੇਪੀ ਦੇ ਬਾਗ਼ੀ ਉਮੀਦਵਾਰ ਕ੍ਰਿਪਾਲ ਪਰਮਾਰ ਨੂੰ ਫੋਨ ਕਰਕੇ ਚੋਣਾਂ ਤੋਂ ਹੱਟਣ ਲਈ ਤਰਲੇ ਕੀਤੇ ਸਨ । ਜਿਸ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ । 2017 ਵਿੱਚ ਮੰਡੀ ਹਲਕਾ ਕਾਂਗਰਸ ਦਾ ਸਭ ਤੋਂ ਮਜਬੂਤ ਗੜ੍ਹ ਮੰਨਿਆ ਜਾਂਦਾ ਸੀ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਇਸੇ ਵਿਧਾਨਸਭਾ ਖੇਤਰ ਤੋਂ ਆਉਂਦੇ ਹਨ । ਪਰ ਇਸ ਵਾਰ ਦੱਸਿਆ ਜਾ ਰਿਹਾ ਹੈ ਬੀਜੇਪੀ ਇੱਥੋਂ ਬੁਰੀ ਤਰ੍ਹਾਂ ਹਾਰ ਸਕਦੀ ਹੈ । ਹਿਮਾਚਲ ਦਾ ਪੇਂਡੂ ਖੇਤਰ ਕਾਂਗਰਸ ਦਾ ਗੜ ਕਿਹਾ ਜਾਂਦਾ ਹੈ । ਹੁਣ ਤੱਕ ਆ ਰਹੀਆਂ ਗਰਾਉਂਡ ਰਿਪੋਰਟ ਮੁਤਾਬਿਕ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਹ ਮਜਬੂਤ ਹੋਇਆ ਹੈ ।
2017 ਵਿੱਚ ਬੀਜੇਪੀ ਨੇ 68 ਵਿੱਚੋਂ 44 ਸੀਟਾਂ ਜਿੱਤ ਤੇ ਸਰਕਾਰ ਬਣਾਈ ਸੀ ਪਰ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਆਪਣੀ ਸੀਟ ਹਾਰ ਗਏ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਜੈਰਾਮ ਠਾਕੁਰ ਨੂੰ ਚੁਣਿਆ ਗਿਆ ਸੀ। ਬੀਜੇਪੀ ਦੀ ਸੀਨੀਅਰ ਲੀਡਰਸ਼ਿੱਪ ਨੂੰ ਵੀ ਪਤਾ ਹੈ ਕਿ ਇਸ ਵਾਰ ਹਾਲਾਤ ਚੰਗੇ ਨਹੀਂ ਹਨ ਇਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਿਛਲੇ 6 ਮਹੀਨੇ ਤੋਂ ਲਗਾਤਾਰ ਕਈ ਵਾਰ ਸੂਬੇ ਦਾ ਦੌਰਾ ਕਰ ਚੁੱਕੇ ਹਨ । 6 ਮਹੀਨੇ ਪਹਿਲਾਂ ਜੈਰਾਮ ਠਾਕੁਰ ਦੀ ਥਾਂ ਅਨੁਰਾਗ ਠਾਕੁਰ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਖ਼ਬਰਾਂ ਸਨ । ਪਰ ਜੇ.ਪੀ ਨੱਢਾ ਦੇ ਨਾਲ ਅਨੁਰਾਗ ਠਾਕੁਰ ਦੇ ਚੰਗੇ ਰਿਸ਼ਤੇ ਨਾ ਹੋਣ ਦੀ ਵਜ੍ਹਾ ਕਰਕੇ ਪਾਰਟੀ ਨੇ ਇਸ ਨੂੰ ਟਾਲ ਦਿੱਤਾ । ਚੋਣਾਂ ਵਿੱਚ ਨੁਕਸਾਨ ਨਾ ਹੋਵੇ ਇਸ ਲਈ ਜੈਰਾਮ ਠਾਕੁਰ ਨਹੀਂ ਲਈ ਬਦਲਿਆ । ਜਿੱਥੇ ਤੱਕ ਗੱਲ ਕਾਂਗਰਸ ਦੀ ਰਹੀ ਤਾਂ ਵੀਰਭਦਰ ਸਿੰਘ ਤੋਂ ਬਾਅਦ ਕਾਂਗਰਸ ਨੇ ਅੰਦਰੂਨੀ ਕਲੇਸ਼ਨ ਨੂੰ ਦੂਰ ਕਰਨ ਦੇ ਲਈ ਵੀਰਭਦਰ ਦੀ ਪਤਨੀ ਪ੍ਰਤੀਭਾ ਸਿੰਘ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਪਰ ਜੇਕਰ ਪਾਰਟੀ ਚੋਣ ਜਿੱਤ ਦੀ ਹੈ ਤਾਂ ਮੁੱਖ ਮੰਤਰੀ ਦਾ ਚਿਹਰਾ ਕੋਣ ਹੇਵੇਗਾ ਇਸ ਨੂੰ ਲੈਕੇ ਸਸਪੈਂਸ ਹੈ ।