Punjab

ਅਦਾਲਤ ਦਾ ਸੈਣੀ ਨੂੰ ਵੱਡਾ ਸੁਰੱਖਿਆ ਕਵਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 2021 ਦੀਆਂ ਚੋਣਾਂ ਤੱਕ ਬਲੈਂਕੇਟ ਬੇਲ ਦੇ ਦਿੱਤੀ ਗਈ ਹੈ। ਜਿਸ ਤਹਿਤ ਹੁਣ ਸੁਮੇਧ ਸੈਣੀ ਨੂੰ ਕਿਸੇ ਵੀ ਮਾਮਲੇ ‘ਚ ਗ੍ਰਿਫਤਾਰ ਨਹੀਂ ਕੀਤਾ ਜਾ ਸਕੇਗਾ। ਇਸ ਸਬੰਧੀ ਸੁਮੇਧ ਸੈਣੀ ਦੇ ਵਕੀਲ ਏ ਐਸ ਪੀ ਦਿਓਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਨਵੇਂ ਜਾਂ ਪੁਰਾਣੇ ਕਿਸੇ ਵੀ ਮਾਮਲੇ ਵਿੱਚ ਗ੍ਰਿਫਤਾਰੀ ਨਹੀਂ ਹੋ ਸਕੇਗੀ। ਸੈਣੀ ਖਿਲਾਫ ਜਾਂਚ ‘ਤੇ ਵੀ ਪੂਰੀ ਤਰ੍ਹਾਂ ਨਾਲ ਰੋਕ ਰਹੇਗੀ। ਸਰਕਾਰ ਦੇ ਬਣਾਏ ਕਿਸੇ ਵੀ ਤਰ੍ਹਾਂ ਦੇ ਕਮਿਸ਼ਨ ਦੀ ਜਾਂਚ ‘ਤੇ ਰੋਕ ਹੋਵੇਗੀ। ਫਰਵਰੀ 2022 ਤੱਕ ਕੋਰਟ ਦੀ ਇਜਾਜਤ ਤੋਂ ਬਿਨਾਂ ਅਦਾਲਤਾਂ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਦੀ ਵੀ ਛੋਟ ਹੈ।