India Punjab

ਸ਼੍ਰੀ ਹੇਮਕੁੰਡ ਸਾਹਿਬ ਦੇ ਕਪਾਟ ਬੰਦ ਹੋਣ ਦੇ ਅਖੀਰਲੇ ਦਿਨ ਜ਼ਬਰਦਸਤ ਬਰਫਬਾਰੀ ! ਵੀਡੀਓ ਦੇ ਜ਼ਰੀਏ ਕਰੋ ਦਰਸ਼ਨ

ਬਿਉਰੋ ਰਿਪੋਰਟ : ਉੱਤਰਾਖੰਡ ਵਿੱਚ ਹੇਮਕੁੰਡ ਸਾਹਿਬ ਦੇ ਕਪਾਟ 11 ਅਕਤੂਬਰ ਨੂੰ ਬੰਦ ਹੋਣ ਜਾ ਰਹੇ ਹਨ । ਹੁਣ ਅਗਲੇ ਸਾਲ ਮਈ ਵਿੱਚ ਦਰਵਾਜ਼ੇ ਖੁੱਲਣਗੇ। ਕਪਾਟ ਬੰਦ ਹੋਣ ਦੇ ਅਖੀਰਲੇ ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਹੇਮਕੁੰਡ ਸਾਹਿਬ ਵਿੱਚ ਜਮਕੇ ਬਰਫ ਬਾਰੀ ਹੋਈ । ਹੇਮਕੁੰਡ ਸਾਹਿਬ ਪਹੁੰਚੇ ਤਕਰੀਬਨ 1300 ਸ਼ਰਧਾਲੂਆਂ ਨੇ ਇਸ ਸਾਲ ਦੇ ਅਖੀਰਲੇ ਦਿਨ ਦਰਸ਼ਨ ਕੀਤੇ ਅਤੇ ਬਰਫ ਦਾ ਵੀ ਮਜ਼ਾ ਲਿਆ । 20 ਮਈ ਨੂੰ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਸੀ ।

ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦੇ ਪ੍ਰਧਾਨ ਨਰੇਂਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹੇਮਕੁੰਡ ਸਾਹਿਬ ਵਿੱਚ ਦੁਪਹਿਰ ਮੌਸਮ ਖਰਾਬ ਹੋ ਗਿਆ ਸੀ । ਸ਼ਾਮ ਨੂੰ ਬਰਫਬਾਰੀ ਦੇ ਨਾਲ ਮੌਸਮ ਵਿੱਚ ਵੀ ਜ਼ਬਰਦਸਤ ਠੰਡ ਆ ਗਈ । ਬਦਰੀਨਾਥ ਧਾਮ ਦੇ ਉੱਚੇ ਪਹਾੜਾਂ ਵਿੱਚ ਦੁਪਹਿਰ ਬਰਫਬਾਰੀ ਨਾਲ ਠੰਡ ਵੱਧ ਗਈ ਸੀ ।