Punjab

ਰੀਲ ਦੇ ਭੂਤ ਨੇ ਇਸ ਪੰਜਾਬੀ ਨੌਜਵਾਨ ਨੂੰ ਜੇਲ੍ਹ ਪਹੁੰਚਾ ਦਿੱਤਾ !

ਬਿਉਰੋ ਰਿਪੋਰਟ : ਨੌਜਵਾਨਾਂ ਦੇ ਸਿਰ ‘ਤੇ ਰੀਲ ਬਣਾਉਣ ਦਾ ਭੂਤ ਇਸ ਕਦਰ ਸਵਾਰ ਹੋ ਚੁੱਕਾ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ । ਇੱਕ ਨੌਜਵਾਨ ਨੂੰ ਇਸੇ ਲਈ ਜੇਲ੍ਹ ਜਾਣਾ ਪਿਆ ਹੈ । ਵੀਡੀਓ ਵੇਖ ਦੇ ਹੀ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ । ਤਰਨਤਾਰਨ ਦੇ ਨੌਜਵਾਨ ਹਵਾਈ ਫਾਇਰਿੰਗ ਕਰਕੇ ਵੀਡੀਓ ਬਣਾਈ ਅਤੇ ਫਿਰ ਇਸ ਨੂੰ ਸੋਸ਼ਲ ਮੀਡੀਆ ‘ਤੇ ਵੀ ਪਾ ਦਿੱਤਾ । ਜਿਵੇਂ ਹੀ ਪੁਲਿਸ ਦੀ ਨਜ਼ਰ ਪਈ ਵਾਰੰਟ ਲੈਕੇ ਪੁਲਿਸ ਨੌਜਵਾਨ ਦੇ ਘਰ ਪਹੁੰਚ ਗਈ ।

ਪੁਲਿਸ ਮੁਤਾਬਿਕ ਤਰਨਤਾਰਨ ਦੇ ਵਿਧਾਨਸਭਾ ਖੇਤਰ ਖੇਮਕਰਨ ਦੇ ਸਰਹੱਦੀ ਪਿੰਡ ਤਾਰਾ ਸਿੰਘ ਦੇ ਰਹਿਣ ਵਾਲੇ ਰਾਜਨ ਸਿੰਘ ਨੇ ਆਪਣੇ ਇੱਕ ਦੋਸਤ ਦੀ ਪਿਸਤੌਲ ਨਾਲ ਹਵਾਈ ਫਾਇਰਿੰਗ ਕਰਕੇ ਵੀਡੀਓ ਬਣਾਇਆ ਸੀ । ਉਸ ਦੇ ਬਾਅਦ ਸੋਸ਼ਲ ਮੀਡੀਆ ਪੇਜ ‘ਤੇ ਪਾ ਦਿੱਤਾ। ਪੁਲਿਸ ਨੇ ਹਵਾਈ ਫਾਇਰਿੰਗ ਕਰਨ ਵਾਲੇ ਸ਼ਖਸ ਖਿਲਾਫ FIR ਦਰਜ ਕਰਕੇ ਕਾਬੂ ਕੀਤਾ । ਤਰਨਤਾਰਨ ਦੇ ਐੱਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਹਵਾਈ ਫਾਇਰਿੰਗ ਕਰਨ ਵਾਲੇ ਨੌਜਵਾਨ ਦੀ ਖਾਲੜਾ ਪੁਲਿਸ ਨੇ ਪਛਾਣ ਕੀਤੀ ਅਤੇ ਫਿਰ ਗ੍ਰਿਫਤਾਰ ਕਰ ਲਿਆ । ਮੁਲਜ਼ਮ ਕੋਲੋ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਸ਼ੁਰੂਆਤੀ ਜਾਂਚ ਵਿੱਚ ਪਿਸਤੌਲ ਲਾਇਸੈਂਸੀ ਹੈ । ਪਰ ਇਸ ਮਾਮਲੇ ਵਿੱਚ ਉਸ ਦਾ ਦੋਸਤ ਵੀ ਫਸ ਸਕਦਾ ਹੈ ਕਿਉਂਕਿ ਉਸ ਦੀ ਪਸਤੌਲ ਦੀ ਗਲਤ ਵਰਤੋਂ ਕੀਤੀ ਜਾ ਰਹੀ ਸੀ। ਪੁਲਿਸ ਲਾਇਸੈਂਸ ਵਿੱਚ ਕੈਂਸਲ ਕਰ ਸਕਦੀ ਹੈ ।

ਪਿਛਲੇ ਸਾਲ ਮਾਨ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ਼ ਕਰੜੀ ਕਾਰਵਾਈ ਕਰਨ ਦਾ ਫੈਸਲਾ ਲਿਆ ਸੀ । ਇਸ ਦੌਰਾਨ ਪੁਲਿਸ ਵੱਲੋਂ ਲੋਕਾਂ ਨੂੰ ਹਥਿਆਰਾਂ ਵਾਲੇ ਵੀਡੀਓ ਹਟਾਉਣ ਨੂੰ ਲੈਕੇ ਡੈਡ ਲਾਈਨ ਵੀ ਜਾਰੀ ਕੀਤੀ ਗਈ ਸੀ। ਜਿੰਨਾਂ ਨੇ ਹਥਿਆਰਾਂ ਵਾਲੇ ਵੀਡੀਓ ਨਹੀਂ ਹਟਾਏ ਸਨ ਤਾਂ ਉਨ੍ਹਾਂ ਦੇ ਖਿਲਾਫ ਪੁਲਿਸ ਨੇ ਕਾਰਵਾਈ ਕਰਕੇ ਹੋਏ ਮਾਮਲਾ ਵੀ ਦਰਜ ਕੀਤਾ ਸੀ । ਪੰਜਾਬ ਸਰਕਾਰ ਦਾ ਕਹਿਣਾ ਸੀ ਹਥਿਆਰਾਂ ਦੀ ਨੁਮਾਇਸ਼ ਦੀ ਵਜ੍ਹਾ ਕਰਕੇ ਗੈਂਗਸਟਰ ਕਲਚਰ ਪ੍ਰਮੋਟ ਹੁੰਦੀ ਹੈ । ਪੰਜਾਬ ਸਰਕਾਰ ਨੇ ਹਿੰਸਾ ਨੂੰ ਵਧਾਵਾ ਦੇਣ ਵਾਲੇ ਗਾਇਕਾਂ ਖਿਲਾਫ ਵੀ ਕਾਰਵਾਈ ਕੀਤੀ ਸੀ। ਪੰਜਾਬ ਹਰਿਆਣਾ ਹਾਈਕੋਰਟ ਵੀ ਹਿੰਸਕ ਗਾਣਿਆਂ ਖਿਲਾਫ਼ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਦੇ ਨਿਰਦੇਸ਼ ਦੇ ਚੁੱਕਾ ਹੈ।