‘ਦ ਖ਼ਾਲਸ ਬਿਊਰੋਂ :- ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਪੈਦਾ ਹੋਈ ਹੜ੍ਹਾਂ ਜਿਹੀ ਸਥਿਤੀ ਨੂੰ ਦੇਖਦਿਆਂ ਅਲਰਟ ਜਾਰੀ ਕਰ ਦਿੱਤਾ ਹੈ । ਅਗਲੇ 24 ਘੰਟਿਆਂ ਲਈ ਅਲਰਟ ਜਾਰੀ ਰਹੇਗਾ । ਹਿਮਾਚਲ ਪ੍ਰਦੇਸ਼ ਭਾਰੀ ਮੀਂਹ ਕਾਰਨ ਅੱਧੇ ਨਾਲੋਂ ਵੱਧ ਬਿਜਲੀ ਅਤੇ ਪਾਣੀ ਦੀ ਸਪਲਾਈ ਤੋਂ ਕੱਟਿਆ ਗਿਆ ਹੈ । ਸਰਕਾਰ ਨੇ ਚੰਬਾ, ਕਾਂਗੜਾ, ਕੁੱਲੂ, ਹੜ੍ਹ ਆਉਣ ਦੀ ਸਭਾਵਨਾ ਜਤਾਈ ਹੈ । ਇੱਕ ਵੱਖਰੀ ਜਾਣਕਾਰੀ ਅਨੁਸਾਰ 10 ਤੋਂ ਵੱਧ ਲੋਕ ਲਾਪਤਾ ਦੱਸੇ ਜਾਂਦੇ ਹਨ । ਤਿੰਨ ਨੈਸ਼ਨਲ ਹਾਈਵੇਅ ਬੰਦ ਕਰ ਦਿੱਤੇ ਗਏ ਹਨ । ਮਨਾਲੀ ਅਤੇ ਲੇਹ ਲਦਾਖ਼ ਵਿੱਚ ਭਾਰੀ ਮੀਂਹ ਪੈਂਣ ਦੀ ਸੂਚਨਾ ਹੈ । ਪਤਾ ਤਾਂ ਇਹ ਵੀ ਲੱਗਾ ਹੈ ਕਿ ਸ਼ਿਮਲਾ ਸਮੇਤ ਕਈ ਵੱਡੇ ਪਾੜ ਪੈ ਚੁੱਕੇ ਹਨ ।