ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਹੁਣ ਮੁੜ ਤੋਂ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ। ਕੱਲ਼ ਯਾਨੀ 23 ਮਈ ਤੋਂ ਲੈ ਕੇ 26 ਮਈ ਤੱਕ ਪੰਜਾਬ ਵਿੱਚ ਮੀਂਹ ਪਵੇਗਾ। ਚੰਡੀਗੜ੍ਹ ਮੌਸਮ ਵਿਭਾਗ ਨੇ ਆਪਣੀ ਤਾਜ਼ਾ ਅੱਪਡੇਟ ਵਿੱਚ ਇਹ ਪੇਸ਼ੀਨਗੋਈ ਕੀਤੀ ਹੈ।
ਮੌਸਮ ਕੇਂਦਰ ਚੰਡੀਗੜ ਨੇ ਪੰਜਾਬ ਵਿੱਚ 23 ਮਈ ਨੂੰ ਗਰਜ ਚਮਕ ਨਾਲ ਮੀਂਹ ਦੱਸਿਆ ਹੈ। ਇਸ ਦੇ ਨਾਲ ਹੀ 30 ਤੋਂ ਲੈ ਕੇ 40 ਕਿਲੋਮੀਟਰ ਦੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। 24 ਮਈ ਨੂੰ ਮੋਹਾਲੀ, ਬਰਨਾਲਾ, ਮਾਨਸਾ , ਕਪੂਰਥਲਾ, ਹੁਸ਼ਿਆਰਪੁਰ, ਗੁਰਦਸਾਪੁਰ ਅਤੇ ਪਠਾਨਕੋਟ ਵਿਖੇ ਯੈਲੋ ਅਲਰਟ ਜਾਰੀ ਕੀਤਾ ਹੈ ਜਦਕਿ ਬਾਕੀ ਸੂਬਿਆਂ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਯੈਲੋ ਅਲਰਟ ਵਿੱਚ ਗਰਜ ਚਮਕ ਨਾਲ ਮੀਂਹ ਦੇ ਨਾਲ ਹੀ 30 ਤੋਂ ਲੈ ਕੇ 40 ਕਿਲੋਮੀਟਰ ਦੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਜਦਕਿ ਓਰੈਂਜ ਅਲਰਟ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ, ਗੜੇਮਾਰੀ ਅਤੇ 50 ਤੋਂ ਲੈ ਕੇ 60 ਕਿਲੋਮੀਟਰ ਦੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਸ਼ਾਮਲ ਹੈ।
ਮੌਸਮ ਵਿਭਾਗ ਮੁਤਾਬਕ 25 ਅਤੇ 26 ਮਈ ਨੂੰ ਨੂੰ ਗਰਜ ਚਮਕ ਨਾਲ ਮੀਂਹ ਦੱਸਿਆ ਹੈ। ਇਸ ਦੇ ਨਾਲ ਹੀ 30 ਤੋਂ ਲੈ ਕੇ 40 ਕਿਲੋਮੀਟਰ ਦੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
24 ਮਈ 2023 ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ ਗੜੇ ਪੈਣ ਦੀ ਸੰਭਾਵਨਾ ਹੈ। 22 ਮਈ 2023 ਨੂੰ ਦੱਖਣੀ ਹਰਿਆਣਾ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਹੀਟ ਵੇਵ ਦੀਆਂ ਸਥਿਤੀਆਂ ਦੀ ਸੰਭਾਵਨਾ ਹੈ।