Punjab

NIA ਦੇ ਸਾਹਮਣੇ ਲਾਰੈਂਸ ਦਾ ਵੱਡਾ ਖੁਲਾਸਾ !

ਬਿਊਰੋ ਰਿਪੋਰਟ : NIA ਦੀ ਕਸਟਡੀ ਵਿੱਚ ਗੈਂਗਸਟਰ ਲਾਰੈਂਸ ਨੇ ਕਈ ਵੱਡੇ ਖੁਲਾਸੇ ਕੀਤੇ ਹਨ । ਉਸ ਨੇ ਆਪਣੀ ਟਾਪ ਟਾਰਗੇਟ ਲਿਸਟ ਨੂੰ ਉਜਾਗਰ ਕੀਤਾ ਹੈ। ਇਸ ਵਿੱਚ ਬਾਲੀਵੁਡ ਅਦਾਕਾਰ ਸਲਮਾਨ ਖਾਨ ਅਤੇ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਵੀ ਸ਼ਾਮਲ ਹੈ । ਇਸ ਦੇ ਨਾਲ ਹੀ ਲਾਰੈਂਸ ਨੇ ਫੰਡਿੰਗ ਕਰਨ ਦਾ ਤਰੀਕਾ ਵੀ ਦੱਸਿਆ ਹੈ,ਇਨ੍ਹਾ ਹੀ ਨਹੀਂ ਅਤੀਤ-ਅਸ਼ਰਫ ਦੇ ਕਤਲ ਵਿੱਚ ਲਾਰੈਂਸ ਦਾ ਨਾਂ ਜੁੜਿਆ ਹੈ ।

ਹਿਰਨ ਸ਼ਿਕਾਰ ਮਾਮਲੇ ਵਿੱਚ ਲਾਰੈਂਸ ਲਗਾਤਾਰ ਸਲਮਾਨ ਖਾਨ ਨੂੰ ਚੁਣੌਤੀ ਦੇ ਰਿਹਾ ਹੈ । ਇਸ ਤੋਂ ਇਲਾਵਾ ਆਪਣੇ ਨਜ਼ਦੀਕੀ ਬਿਕਰਮਜੀਤ ਉਰਫ ਵਿੱਕੀ ਮਿੱਡੂਖੇੜਾ ਕਤਲ ਕੇਸ ਵਿੱਚ ਲਾਰੈਂਸ ਨੇ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਮੁੱਖ ਦੋਸ਼ੀ ਮੰਨਿਆ ਹੈ। ਇਹ ਹੀ ਕਾਰਨ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਦਾ ਵੀ ਕਤਲ ਕੀਤਾ ਅਤੇ ਸ਼ਗਨਪ੍ਰੀਤ ਵੀ ਹੁਣ ਉਸ ਦੀ ਟਾਪ ਦੀ ਲਿਸਟ ਵਿੱਚ ਹੈ ।

ਉਧਰ ਲਾਰੈਂਸ ਦਾ ਨਾਂ ਯੂਪੀ ਦੇ ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਵਿੱਚ ਆ ਰਿਹਾ ਹੈ । ਦਰਅਸਲ ਜਿਸ ਪਿਸਟਲ ਨਾਲ ਅਤੀਤ ਅਤੇ ਅਸ਼ਰਫ ਨੂੰ ਗੋਲੀਆਂ ਮਾਰੀਆਂ ਗਈਆਂ ਹਨ ਉਹ ਅਮਰੀਕਾ ਤੋਂ ਆਈ ਸੀ । ਲਾਰੈਂਸ ਨੇ NIA ਨੂੰ ਜਾਣਕਾਰੀ ਦਿੱਤੀ ਹੈ ਕਿ ਸਾਲ 2021 ਵਿੱਚ ਉਸ ਨੇ ਅਮਰੀਕਾ ਵਿੱਚ ਗੋਲਡੀ ਬਰਾੜ ਦੇ ਜ਼ਰੀਏ ਗੋਗੀ ਗੈਂਗ ਨੂੰ 2 ਜਿਗਾਨਾ ਪਿਸਟਲ ਦਿੱਤੀ ਸੀ ।

ਜੇਲ੍ਹ ਵਿੱਚ ਬੈਠ ਕੇ ਪੈਸੇ ਇਕੱਠਾ ਕਰਦਾ ਹੈ

NIA ਨੂੰ ਲਾਰੇਂਸ ਨੇ ਦੱਸਿਆ ਹੈ ਕਿ ਉਹ ਜੇਲ੍ਹ ਵਿੱਚ ਬੈਠ ਕੇ ਆਪਣਾ ਨੈੱਟਵਰਕ ਚੱਲਾ ਰਿਹਾ ਸੀ । ਲਾਰੈਂਸ ਨੇ ਦੱਸਿਆ ਕਿ ਰਾਜਸਥਾਨ ਦੇ ਭਰਤਪੁਰ,ਪੰਜਾਬ ਦੇ ਫਰੀਦਕੋਟ ਅਤੇ ਹੋਰ ਜੇਲ੍ਹਾਂ ਵਿੱਚ ਰਹਿੰਦੇ ਹੋਏ ਕਦੇ ਰਾਜਸਥਾਨ ਦੇ ਕਾਰੋਬਾਰੀਆਂ,ਚੰਡੀਗੜ੍ਹ ਦੇ 10 ਕਲੱਬਾਂ,ਅੰਬਾਲਾ ਦੇ ਮਾਲ ਮਾਲਿਕ,ਸ਼ਰਾਬ ਕਾਰੋਬਾਰੀਆਂ,ਦਿੱਲੀ ਅਤੇ ਪੰਜਾਬ ਦੇ ਸਟੋਰੀਆਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਸਨ । ਜੇਲ੍ਹ ਵਿੱਚ ਇਨ੍ਹਾਂ ਸਾਰਿਆਂ ਦੇ ਨੰਬਰ ਗੋਲਡੀ ਬਰਾੜ ਅਤੇ ਕਾਲਾ ਰਾਣਾ ਨੇ ਦਿੱਤੇ ਸਨ । ਚੰਡੀਗੜ੍ਹ ਕਲੱਬ ਮਾਲਿਕਾਂ ਦੇ ਨੰਬਰ ਗੁਰਲਾਲ ਬਰਾੜ ਅਤੇ ਕਾਲਾ ਜੇਠੇਡੀ ਨੇ ਦਿੱਤੇ ਸਨ । ਰਾਜਸਥਾਨ ਦੇ ਕਈ ਕਰੈਸ਼ਰ ਮਾਲਿਕਾਂ ਅਤੇ ਸਟੋਨ ਕਾਰੋਬਾਰੀਆਂ ਨਾਲ ਉਸ ਦੇ ਕਹਿਣ ਤੇ ਗੈਂਗਸਟਰ ਆਨੰਦ ਪਾਲ ਦੇ ਭਰਾ ਵਿੱਖੀ ਸਿੰਘ ਅਤੇ ਮਨਜੀਤ ਸਿੰਘ ਨੇ ਪੈਸੇ ਇਕੱਠੇ ਕੀਤੇ ਸਨ । ਖੁਫਿਆ ਏਜੰਸੀ ਲਾਰੈਂਸ ਦੇ ਨਾਲ ਦੇ ਹੁਣ ਤੱਕ 150 ਤੋਂ ਵੱਧ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ । ਸੋਮਵਾਰ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਸੀ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲਾਰੈਂਸ ਦੇ 4 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਇਨ੍ਹਾਂ ਸਾਰਿਆਂ ਮੁਲਜ਼ਮਾਂ ਤੋਂ 6 ਪਿਸਟਲ ਅਤੇ 26 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ ।