India Punjab

ਭਲਕ ਤੋਂ 27 ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ

‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਵਿੱਚ ਰੁਕ-ਰੁਕ ਕੇ ਪੈ ਰਹੇ ਮੀਂਹ ਅਤੇ ਸੀਤ ਲਹਿਰ ਨੇ ਕਿਸਾਨਾਂ ਦੀ ਖੇਤਾਬਾੜੀ  ‘ਤੇ ਕਾਫੀ ਪ੍ਰ ਭਾਵ ਪਾਇਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ। ਖੇਤਾਂ ਵਿੱਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਸਬਜ਼ੀਆਂ ਦੀ ਫ਼ਸਲ ਦਾ ਨੁਕ ਸਾਨ ਹੋ ਰਿਹਾ ਹੈ, ਉੱਥੇ ਹੀ ਕਣਕ ਦੀ ਫ਼ਸਲ ਵਿੱਚ ਵੀ ਪਾਣੀ ਖੜ੍ਹਨ ਕਾਰਨ ਫ਼ਸਲਾਂ ’ਤੇ  ਕਾਫੀ ਮਾੜਾ ਪ੍ਰਭਾਵ ਪੈ ਰਿਹਾ ਹੈ। ਮੀਂਹ ਅਤੇ ਸੀਤ ਲਹਿਰ ਕਾਰਨ ਤਾਪਮਾਨ ਆਮ ਨਾਲੋਂ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਦੇ ਕਈ ਹਿੱਸਿਆਂ ਵਿੱਚ ਕਿਣਮਿਣ ਅਤੇ 25 ਤੋਂ 27 ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਚਿਤਾ ਵਨੀ ਦਿੱਤੀ ਹੈ।


ਪੰਜਾਬ ਅਤੇ ਹਰਿਆਣਾ ਵਿੱਚ 4-5 ਜਨਵਰੀ ਨੂੰ ਮੀਂਹ ਪੈਣ ਕਾਰਨ ਆਲੂ, ਮਟਰ, ਟਮਾਟਰ, ਮੂਲੀ ਤੇ ਗਾਜਰ ਦੀ ਫ਼ਸਲ ਜਾ ਭਾਰੀ ਨੁ ਕਸਾਨ ਹੋ ਗਿਆ ਸੀ ਤੇ ਉਸ ਤੋਂ ਬਾਅਦ ਧੁੱਪ ਨਾ ਨਿਕਲਣ ਅਤੇ ਧੁੰਦ ਪੈਣ ਕਾਰਨ ਖੇਤਾਂ ’ਚ ਸਿੱਲਾਪਣ ਸੀ ਤੇ ਹੁਣ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਆਲੂ ਅਤੇ ਮੂਲੀ ਦੀ ਫ਼ਸਲ ਵੀ ਨਸ਼ਟ ਹੋਣ ਕੰਢੇ ਪਹੁੰਚ ਗਈ ਹੈ ਜਦਕਿ ਮਟਰ ਅਤੇ ਟਮਾਟਰ ਦੀ ਫ਼ਸਲ ਦਾ ਰੰਗ ਬਦਲ ਗਿਆ ਹੈ। ਇਸ ਤੋਂ ਇਲਾਵਾ ਗੋਭੀ, ਗਾਜਰ, ਬਰਸੀਮ ਸਣੇ ਹੋਰ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਖੇਤੀਬਾੜੀ ਖੇਤਰ ਨਾਲ ਜੁੜੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਧੁੱਪ ਨਾ ਨਿਕਲੀ ਤਾਂ ਫ਼ਸਲਾਂ ’ਤੇ ਕਾਫ਼ੀ ਸਪਰੇਅ ਕਰਨੀ ਪਵੇਗੀ ਜਿਸ ਦਾ ਕਿਸਾਨਾਂ ਦੀ ਜੇਬ੍ਹ ’ਤੇ ਅਸਰ ਪਵੇਗਾ।