International

ਜਰਮਨੀ ਨੌਸੈਨਾ ਦੇ ਮੁਖੀ ਨੇ ਦਿੱਤਾ ਅਸਤੀਫ਼ਾ

‘ਦ ਖ਼ਾਲਸ ਬਿਊਰੋ :- ਜਰਮਨੀ ਨੌਸੈਨਾ ਦੇ ਮੁਖੀ ਨੂੰ ਭਾਰਤ ਵਿੱਚ ਦਿੱਤੇ ਗਏ ਇੱਕ ਬਿਆਨ ਕਰਕੇ ਸ਼ਨਿੱਚਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ। ਜਰਮਨੀ ਦੇ ਰੱਖਿਆ ਮੰਤਰਾਲੇ ਨੇ ਇਸਦੀ ਪੁਸ਼ਟੀ ਕੀਤੀ ਹੈ। ਕੇ-ਅਖਿਮ ਸ਼ੁਨਬੇਖ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਕਿਹਾ ਸੀ ਕਿ ਯੂਕਰੇਨ ਦਾ ਰੂਸ ‘ਤੇ ਹਮਲਾ ਕਰਨ ਦਾ ਵਿਚਾਰ ‘ਬਕਵਾਸ’ ਹੈ ਅਤੇ ਪੁਤਿਨ ਸਨਮਾਨ ਦੇ ਹੱਕਦਾਰ ਹਨ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਵਾਈਸ ਐਡਮਿਰਲ ਨੇ ਤੁਰੰਤ ਪ੍ਰਭਾਵ ਨਾਲ ਅਹੁਦਾ ਛੱਡ ਦਿੱਤਾ ਹੈ।