India

HDFC ਬੈਂਕ ਨੇ ਘਟਾਈਆਂ FD ‘ਤੇ ਵਿਆਜ ਦਰਾਂ

‘ਦ ਖ਼ਾਲਸ ਬਿਊਰੋ :- HDFC ਬੈਂਕ ਨੇ ਆਪਣੀਆਂ ਕੁੱਝ ਸਥਿਰ ਜਮ੍ਹਾ ਰਕਮਾਂ (FD) ‘ਤੇ ਵਿਆਜ ਦੀਆਂ ਦਰਾਂ ਘਟਾ ਦਿੱਤੀਆਂ ਹਨ। HDFC ਬੈਂਕ ਦੇ ਨੇ 1 ਅਤੇ 2 ਸਾਲਾਂ ਵਿੱਚ ਪੂਰੀ ਹੋਣ ਵਾਲੀਆਂ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇਨ੍ਹਾਂ ਤੋਂ ਇਲਾਵਾ, ਹੋਰ ਸਾਰੇ ਕਾਰਜਕਾਲਾਂ ਦੀ ਐਫਡੀਜ਼ ‘ਤੇ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨਵੀਂਆਂ ਦਰਾਂ 13 ਨਵੰਬਰ ਤੋਂ ਲਾਗੂ ਹੋ ਗਈਆਂ ਹਨ। HDFC ਬੈਂਕ ਨੇ ਅਕਤੂਬਰ 2020 ਵਿੱਚ ਐਫਡੀ ਵਿਆਜ ਦੀਆਂ ਦਰਾਂ ਵਿੱਚ ਵੀ ਤਬਦੀਲੀ ਕੀਤੀ ਸੀ।

HDFC ਬੈਂਕ ਦੀ ਐੱਫ.ਡੀ. ਤੇ ਨਵੀਆਂ ਦਰਾਂ

HDFC ਬੈਂਕ ਦੇ ਗ੍ਰਾਹਕਾਂ ਨੂੰ ਹੁਣ ਇੱਕ ਸਾਲ ਅਤੇ ਦੋ ਸਾਲਾਂ ਦੀ ਐਫਡੀਜ਼ ‘ਤੇ 4.90 ਪ੍ਰਤੀਸ਼ਤ ਵਿਆਜ ਮਿਲੇਗਾ। ਨਵੀਂਆਂ ਰੇਟਾਂ ਅਨੁਸਾਰ ਹੁਣ ਗਾਹਕਾਂ ਨੂੰ 7 ਤੋਂ 14 ਦਿਨਾਂ ਅਤੇ 15 ਤੋਂ 29 ਦਿਨਾਂ ਵਿੱਚ ਪੱਕਣ ਵਾਲੀਆਂ ਐਫਡੀਜ਼ ਉੱਤੇ 2.5 ਪ੍ਰਤੀਸ਼ਤ ਵਿਆਜ ਮਿਲੇਗਾ। ਇਸ ਦੇ ਨਾਲ ਹੀ 30 ਤੋਂ 45 ਦਿਨਾਂ, 46 ਤੋਂ 60 ਦਿਨਾਂ ਅਤੇ 61 ਤੋਂ 90 ਦਿਨਾਂ ਦੀ ਐਫਡੀ ‘ਤੇ 3 ਪ੍ਰਤੀਸ਼ਤ ਵਿਆਜ ਦਿੱਤਾ ਜਾਵੇਗਾ।

91 ਦਿਨ ਤੋਂ 6 ਮਹੀਨਿਆਂ ਵਿੱਚ ਪੱਕਣ ਵਾਲੀ ਐਫਡੀ ‘ਤੇ 3.5 ਪ੍ਰਤੀਸ਼ਤ ਅਤੇ 6 ਮਹੀਨਿਆਂ ਤੋਂ 9 ਮਹੀਨੇ ਅਤੇ 9 ਮਹੀਨਿਆਂ ਤੋਂ 1 ਸਾਲ ਵਿੱਚ ਪੱਕਣ ਵਾਲੀ ਐਫਡੀ ਉੱਤੇ ਸਿਰਫ 4.4 ਪ੍ਰਤੀਸ਼ਤ ਵਿਆਜ ਮਿਲੇਗਾ। ਇੱਕ ਤੋਂ 2 ਸਾਲ ਦੀ ਐਫਡੀਜ਼ ‘ਤੇ 4.9 ਪ੍ਰਤੀਸ਼ਤ, ਦੋ ਤੋਂ 3 ਸਾਲਾਂ ‘ਤੇ 5.15 ਪ੍ਰਤੀਸ਼ਤ, 3 ਤੋਂ 5 ਸਾਲ ‘ਤੇ 5.30 ਪ੍ਰਤੀਸ਼ਤ ਅਤੇ 5 ਤੋਂ 10 ਸਾਲਾਂ ਦੇ ਵਿਚਾਲੇ ਦੀ ਐਫਡੀ ‘ਤੇ 5.50 ਪ੍ਰਤੀਸ਼ਤ ਵਿਆਜ ਮਿਲੇਗਾ।

ਐਕਸਿਸ ਬੈਂਕ ਨੇ ਵੀ ਐੱਫ.ਡੀ. ਤੇ ਬਦਲੀ ਵਿਆਜ ਦਰ

ਐਕਸਿਸ ਬੈਂਕ ਨੇ ਵੀ ਐਫ ਡੀ ਉੱਤੇ ਵਿਆਜ ਦਰਾਂ ਵਿੱਚ ਤਬਦੀਲੀ ਕੀਤੀ ਹੈ। ਨਵੀਂਆਂ ਦਰਾਂ 13 ਨਵੰਬਰ ਤੋਂ ਲਾਗੂ ਹੋ ਗਈਆਂ ਹਨ। ਐਕਸਿਸ ਬੈਂਕ 7 ਤੋਂ 29 ਦਿਨਾਂ ਦੇ ਵਿਚਕਾਰ ਐਫਡੀ ਉੱਤੇ 2.50%, 30 ਦਿਨਾਂ ਤੋਂ 3 ਮਹੀਨਿਆਂ ਤੋਂ ਘੱਟ ਦੀ ਐਫਡੀ ਉੱਤੇ 3% ਅਤੇ 3 ਮਹੀਨੇ ਤੋਂ 6 ਮਹੀਨਿਆਂ ਤੋਂ ਘੱਟ ਦੀ ਐਫਡੀ ਉੱਤੇ 3.5% ਦੇ ਰਿਹਾ ਹੈ। ਗਾਹਕ ਛੇ ਮਹੀਨਿਆਂ ਤੋਂ 11 ਮਹੀਨਿਆਂ ਅਤੇ 25 ਦਿਨਾਂ ਤੋਂ ਘੱਟ ਦੀ ਐਫਡੀਜ਼ ‘ਤੇ 4.40 ਪ੍ਰਤੀਸ਼ਤ ਵਿਆਜ ਦਰ ਪ੍ਰਾਪਤ ਕਰ ਰਹੇ ਹਨ।

ਲੰਬੇ ਸਮੇਂ ਲਈ ਵਿਆਜ਼ ਦਰਾਂ 2 ਤੋਂ 5 ਸਾਲ ਦੀ ਐਫਡੀਜ਼ ‘ਤੇ 5.40 ਪ੍ਰਤੀਸ਼ਤ ਅਤੇ 5 ਤੋਂ 10 ਸਾਲਾਂ ਦੀ ਐਫਡੀਜ਼’ ਤੇ 5.50 ਪ੍ਰਤੀਸ਼ਤ ਪ੍ਰਾਪਤ ਕਰ ਰਹੀਆਂ ਹਨ।