India

Cough Syrup ਖ਼ਿਲਾਫ਼ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ

Haryana government's big decision against Cough Syrup

‘ਦ ਖ਼ਾਲਸ ਬਿਊਰੋ : ਹਰਿਆਣਾ (Haryana) ਦੇ ਸਿਹਤ ਮੰਤਰੀ ਅਨਿਲ ਵਿਜ (Health Minister Anil Vijj) ਨੇ ਗਾਂਬੀਆ (Gambia) ਵਿੱਚ ਕਫ਼ ਸੀਰਪ (Cough Syrup) ਕਰਕੇ ਬੱਚਿਆਂ ਦੀ ਹੋਈ ਮੌਤ ਤੋਂ ਬਾਅਦ ਵੱਡਾ ਫ਼ੈਸਲਾ ਲੈਂਦਿਆਂ ਮੈਡੇਨ ਫਾਰਮਾਸਿਊਟੀਕਲ (Madden Pharmaceuticals) ਨੂੰ ਨੋਟਿਸ (Notice) ਭੇਜ ਕੇ ਇਸਦਾ ਉਤਪਾਦਨ ਬੰਦ ਕਰਨ ਦੇ ਲਈ ਕਿਹਾ ਹੈ। ਮੈਡੇਨ ਫਾਰਮਾਸਿਊਟੀਕਲ ਉਹੀ ਕੰਪਨੀ ਹੈ ਜਿਸਦੇ ਕਫ਼ ਸੀਰਪ ਨੂੰ ਅਫਰੀਕਾ ਦੇਸ਼ ਗਾਂਬੀਆ ਵਿੱਚ ਹੋਈ ਬੱਚਿਆਂ ਦੀ ਮੌਤ ਦੇ ਲਈ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ।

ਵਿਜ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਦੇ ਦਵਾਈ ਵਿਭਾਗਾਂ ਵਿੱਚ ਸੰਯੁਕਤ ਨਿਰੀਖਣ ਕੀਤਾ ਗਿਆ ਹੈ ਅਤੇ ਸਾਨੂੰ ਕਫ਼ ਸੀਰਪ ਵਿੱਚ ਕਰੀਬ 12 ਕਮੀਆਂ ਮਿਲੀਆਂ ਹਨ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉਤਪਾਦਨ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਹੈ।

ਪਿਛਲੇ ਹਫ਼ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਭਾਰਤ ਦੀ ਹਰਿਆਣਾ ਸਥਿਤ ਫਾਰਮਾਸਿਊਟੀਕਲ ਕੰਪਨੀ ਮੈਡਨ ਫਾਰਮਾਸਿਊਟੀਕਲ ਦੇ ਚਾਰ ਖੰਘ ਅਤੇ ਜ਼ੁਕਾਮ ਸੀਰਪ (ਖਾਂਸੀ ਅਤੇ ਜ਼ੁਕਾਮ ਦੀ ਦਵਾਈ) ਨੂੰ ਅਫਰੀਕੀ ਦੇਸ਼ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਦਾ ਸੰਭਾਵੀ ਕਾਰਨ ਦੱਸਿਆ ਸੀ।

WHO ਦੁਆਰਾ ਬੁੱਧਵਾਰ, 5 ਅਕਤੂਬਰ ਨੂੰ ਜਾਰੀ ਕੀਤੇ ਗਏ ਮੈਡੀਕਲ ਉਤਪਾਦ ਅਲਰਟ ਦੇ ਅਨੁਸਾਰ, ਜਿਨ੍ਹਾਂ ਚਾਰ ਉਤਪਾਦਾਂ ਵਿੱਚ ਇਹ ਸ਼ਿਕਾਇਤਾਂ ਪਾਈਆਂ ਗਈਆਂ ਹਨ, ਉਹ ਹਨ – ਪ੍ਰੋਮੇਥਾਜ਼ੀਨ ਓਰਲ ਸਲਿਊਸ਼ਨ(Promethazine Oral Solution), ਕੋਫੈਕਸਮਾਲਿਨ ਬੇਬੀ ਕਾਫ ਸੀਰਪ (Kofexmalin Baby Cough Syrup), ਮੈਕੌਫ ਬੇਬੀ ਕਾਫ ਸੀਰਪ (Makoff Baby Cough Syrup), ਮੇਕੋਫ ਬੇਬੀ ਕਾਫ ਸੀਰਪ (Makoff Baby Cough Syrup) ਅਤੇ ਮੈਗਰਿਪ ਐੱਨ ਗੋਲਡ ਸੀਰਪ (Magrip N Cold Syrup) ਹੈ। ਚੇਤਾਵਨੀ ਵਿੱਚ ਕਿਹਾ ਗਿਆ ਸੀ ਕਿ ਇੰਗਿਤ ਨਿਰਮਾਤਾ ਨੇ ਅਜੇ ਤੱਕ ਦੂਸ਼ਿਤ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ ਬਾਰੇ WHO ਨੂੰ ਕੋਈ ਗਾਰੰਟੀ ਨਹੀਂ ਦਿੱਤੀ ਹੈ।

WHO Alert : ਭਾਰਤ ਦੀਆਂ ਚਾਰ ਖੰਘ ਦੇ ਸੀਰਪ ਨੂੰ ਦੱਸਿਆ ਜਾਨਲੇਵਾ, 66 ਬੱਚਿਆਂ ਦੀ ਮੌਤ ਦਾ ਮਾਮਲਾ

WHO ਨੇ ਕਿਹਾ ਕਿ ਭਾਰਤ ਦੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਤੋਂ ਮਿਲੀ ਜਾਣਕਾਰੀ ਤੋਂ ਸੰਕੇਤ ਮਿਲਦਾ ਹੈ ਕਿ ਨਿਰਮਾਤਾ ਨੇ ਇਹ ਦੂਸ਼ਿਤ ਦਵਾਈਆਂ ਸਿਰਫ ਗਾਂਬੀਆ ਨੂੰ ਸਪਲਾਈ ਕੀਤੀਆਂ ਸਨ। ਸੰਯੁਕਤ ਰਾਸ਼ਟਰ ਏਜੰਸੀ ਨੇ ਇੱਕ ਈਮੇਲ ਵਿੱਚ ਕਿਹਾ, “ਹਾਲਾਂਕਿ, ਅਫ਼ਰੀਕਾ ਦੇ ਦੂਜੇ ਦੇਸ਼ਾਂ ਨੂੰ ਗੈਰ ਰਸਮੀ ਜਾਂ ਅਨਿਯੰਤ੍ਰਿਤ ਬਾਜ਼ਾਰਾਂ ਰਾਹੀਂ ਇਹਨਾਂ ਉਤਪਾਦਾਂ ਦੀ ਸਪਲਾਈ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ।”