ਬਿਉਰੋ ਰਿਪੋਰਟ : ਹਰਿਆਣਾ ਦੇ ਭਿਵਾਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । 2 ਨੌਜਵਾਨਾਂ ਨੂੰ ਪਹਿਲਾ ਕਿਡਨੈੱਪ ਕੀਤਾ ਗਿਆ ਫਿਰ ਉਨ੍ਹਾਂ ਨੂੰ ਗੱਡੀ ਵਿੱਚ ਪਾਕੇ ਜ਼ਿੰਦਾ ਸਾੜ ਦਿੱਤਾ ਗਿਆ । ਜ਼ਿੰਦਾ ਸਾੜੇ ਗਏ ਦੋਵੇ ਨੌਜਵਾਨ ਰਾਜਸਥਾਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪਰਿਵਾਰ ਦਾ ਇਲਜ਼ਾਮ ਹੈ ਕਿ ਬਜਰੰਗ ਦਲ ਵਾਲਿਆਂ ਨੇ ਉਨ੍ਹਾਂ ਨੂੰ ਪਹਿਲਾਂ ਕਿਡਨੈੱਪ ਕੀਤਾ ਫਿਰ ਜ਼ਿੰਦਾ ਸਾੜ ਦਿੱਤਾ । ਬੁਰੀ ਤਰ੍ਹਾਂ ਸੜੀ ਹੋਈ ਗੱਡੀ ਵਿੱਚ ਦੋਵਾਂ ਦੇ ਕੰਕਾਲ ਮਿਲੇ ਹਨ । ਸਿਰਫ ਹੱਡੀਆਂ ਹੀ ਬਚਿਆਂ ਹਨ । ਹਾਲਾਂਕਿ ਹਰਿਆਣਾ ਪੁਲਿਸ ਹੁਣ ਵੀ ਇਸ ਬਾਰੇ ਬਿਆਨ ਦੇਣ ਤੋਂ ਬਚ ਰਹੀ ਹੈ।
ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਦੋਵੇ ਨੌਜਵਾਨ ਭਰਤਪੁਰ ਦੇ ਪਹਾੜੀ ਥਾਣਾ ਖੇਤਰ ਦੇ ਰਹਿਣ ਵਾਲੇ ਜੁਨੈਦ ਅਤੇ ਨਾਸਿਰ ਹਨ । ਜੁਨੈਦ ਦੇ ਚਾਚੇ ਦੇ ਭਰਾ ਇਸਮਾਇਲ ਨੇ ਇਸ ਬਾਰੇ ਵਿੱਚ ਬੁੱਧਵਾਰ ਨੂੰ ਦੋਵਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣੇ ਵਿੱਚ ਕੀਤੀ ਸੀ । ਦੱਸਿਆ ਗਿਆ ਕਿ ਬੁੱਧਵਾਰ ਸਵੇਰੇ 5 ਵਜੇ ਚਾਚੇ ਦੇ ਭਰਾ ਜੁਨੈਦ ਅਤੇ ਨਾਸਿਰ ਆਪਣੀ ਬੋਲੈਰੋ ਕਾਰ ਵਿੱਚ ਕੰਮ ਤੋਂ ਬਾਹਰ ਜਾ ਰਹੇ ਸਨ । ਇਸ ਦੇ ਬਾਅਦ ਉਹ ਵਾਪਸ ਨਹੀਂ ਪਰਤੇ । ਸਵੇਰ 9 ਵਜੇ ਇੱਕ ਚਾਹ ਦੀ ਦੁਕਾਨ ਵਿੱਚ ਇੱਕ ਅਜਨਬੀ ਨੇ ਦੱਸਿਆ ਕਿ ਬੁੱਧਵਾਰ ਸਵੇਰ 6 ਵਜੇ 2 ਨੌਜਵਾਨ ਇੱਕ ਬੋਲੇਰੋ ਵਿੱਚ ਗੋਪਾਲਗੜ੍ਹ ਥਾਣਾ ਦੇ ਪੀਰੂਕਾ ਪਿੰਡ ਦੇ ਜੰਗਲ ਵਿੱਚ ਜਾ ਰਹੇ ਸਨ । ਜਿੰਨਾਂ ਨੂੰ 8 ਤੋਂ 10 ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਜ਼ਖ਼ਮੀ ਹਾਲਤ ਵਿੱਚ ਬੋਲੇਰੋ ਵਿੱਚ ਪਾਕੇ ਲੈ ਗਏ।
ਇਸਮਾਇਲ ਦਾ ਕਹਿਣਾ ਹੈ ਕਿ ਇਸ ਦਾ ਪਤਾ ਚੱਲਣ ਤੋਂ ਬਾਅਦ ਜੁਨੈਦ ਅਤੇ ਨਾਸਿਰ ਦਾ ਫੋਨ ਲਗਾਇਆ ਤਾਂ ਦੋਵਾਂ ਦਾ ਫੋਨ ਬੰਦ ਸੀ । ਇਸਮਾਇਲ ਨੇ ਆਪਣੇ ਪਿੰਡ ਵਿੱਚ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ ।ਜਿਸ ਦੇ ਬਾਅਦ ਪਰਿਵਾਰ ਵੀ ਇਸਮਾਇਲ ਦੇ ਕੋਲ ਪਹੁੰਚ ਗਿਆ । ਇਸਮਾਇਨ ਨੇ ਪਰਿਵਾਰ ਦੇ ਨਾਲ ਪੀਰੂਕਾ ਪਿੰਡ ਦੇ ਜੰਗਲ ਵਿੱਚ ਦੱਸੀ ਹੋਈ ਥਾਂ ‘ਤੇ ਤਲਾਸ਼ ਕੀਤੀ ਤਾਂ ਉੱਥੇ ਸ਼ੀਸ਼ੇ ਟੁੱਟੇ ਹੋਏ ਮਿਲੇ। ਇਸਮਾਇਲ ਨੇ ਆਪਣੀ ਸ਼ਿਕਾਇਤ ਵਿੱਚ ਬਜਰੰਗ ਦਲ ਨਾਲ ਜੁੜੇ ਅਨਿਲ,ਸ੍ਰੀਕਾਂਤ,ਰਿੰਕੂ ਸੈਨੀ,ਲੋਕੇਸ਼ ਸਿੰਗਲਾ ਦੇ ਨਾਂ ਦਰਜ ਕਰਵਾਏ ਹਨ ।
ਦੱਸਿਆ ਜਾ ਰਿਹਾ ਹੈ ਕਿ ਜੁਨੈਦ ਅਤੇ ਨਾਸਿਰ ਦੋਵੇ ਦੋਸਤ ਹਨ ਅਤੇ ਉਹ ਘਾਟਮਿਕਾ ਪਿੰਡ ਦੇ ਰਹਿਣ ਵਾਲੇ ਹਨ । ਜੁਨੈਦ ਦੇ ਵਿਆਹ ਤੋਂ ਬਾਅਦ 6 ਬੱਚੇ ਹਨ ਜਦਕਿ ਨਾਸਿਰ ਦਾ ਵਿਆਹ ਹੋਇਆ ਸੀ ਪਰ ਬੱਚੇ ਕੋਈ ਨਹੀਂ ਸੀ । ਦੋਵੇ ਡਰਾਇਵਰੀ ਦਾ ਕੰਮ ਕਰਦੇ ਸਨ । ਬੋਲੇਰੋ ਗੱਡੀ ਨਾਸਿਰ ਦੇ ਰਿਸ਼ਤੇਦਾਰ ਦੀ ਸੀ ।
ਗੱਡੀ ਦੇ ਨੰਬਰਾਂ ਤੋਂ ਪਛਾਣ ਹੋਈ
ਡੀਸੀਪੀ ਜਗਤ ਸਿੰਘ ਮੋਰ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ 112 ਨੰਬਰ ‘ਤੇ ਇਤਲਾਹ ਕੀਤਾ ਤਾਂ ਪਿੰਡ ਬਾਰਵਾਸ ਵਿੱਚ ਇੱਕ ਸੜੀ ਹੋਈ ਗੱਡੀ ਖੜੀ ਹੈ । ਮੌਕੇ ‘ਤੇ ਪੁਲਿਸ ਪਹੁੰਚੀ ਤਾਂ ਵੇਖਿਆ ਕਿ ਗੱਡੀ ਦੇ ਅੰਦਰ 2 ਲੋਕਾਂ ਦਾ ਕੰਕਾਲ ਪਿਆ ਹੈ । ਡੀਐੱਸਪੀ ਨੇ ਦੱਸਿਆ ਕਿ ਗੱਡੀ ਦੀ ਚੈਸੀ ਨੰਬਰ ਲਏ ਗਏ । ਇਸ ਦੇ ਆਧਾਰ ਤੋਂ ਗੱਡੀ ਦੇ ਮਾਲਿਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।