Punjab

ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਪਾਈਆਂ ਲਾਹਨਤਾਂ! ਵਧੇ ਰੇਟਾਂ ਤੇ ਘੇਰੀ ਸਰਕਾਰ

ਬਿਊਰੋ ਰਿਪੋਰਟ – ਪੰਜਾਬ ਸਰਕਾਰ (Punjab Government) ਵੱਲੋਂ ਡੀਜਲ ਅਤੇ ਪੈਟਰੋਲ (Petrol and Diesel) ਦੀਆਂ ਕੀਮਤਾਂ ਵਿੱਚ ਵਾਧਾ ਕਰਨ ਤੋਂ ਬਾਅਦ ਵਿਰੋਧੀ ਧਿਰ ਨੇ ਹਮਲਾਵਰ ਰੁਖ ਅਪਣਾਇਆ ਹੋਇਆ ਹੈ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਪੰਜਾਬ ਸਰਕਾਰ ਨੂੰ ਲਾਹਨਤਾ ਪਾਉਂਦੇ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਸਰਕਾਰ ਨੇ ਨਾਂ ਤਾਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤੇ ਹਨ ਨਾਂ ਹੀ ਕੋਈ ਹੋਰ ਵਾਅਦਾ ਪੂਰਾ ਕੀਤਾ ਹੈ।

ਹਰਸਿਮਰਤ ਬਾਦਲ ਨੇ ਮੌਨਸੂਨ ਦਾ ਛੋਟਾ ਸੈਸ਼ਨ ਰੱਖਣ ਤੇ ਸਰਕਾਰ ਨੂੰ ਕਰੜੇਂ ਹੱਥੀਂ ਲੈਦਿਆਂ ਕਿਹਾ ਕਿ ਸੈਸ਼ਨ ਵਿਚ ਨਾਂ ਤਾਂ ਬੇਰੁਜ਼ਗਾਰੀ ਅਤੇ ਨਾ ਹੀ ਨਸ਼ਿਆਂ ਨੂੰ ਲੈ ਕੇ ਕੋਈ ਗੱਲ ਹੋਈ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਦਾ ਇਨ੍ਹਾਂ ਬੁਰਾ ਹਾਲ ਹੈ ਕਿ ਸਰਕਾਰ ਦੇ ਵਿਧਾਇਕਾਂ ਨੂੰ ਖੁਦ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਸਰਕਾਰ ਕੋਲੋ ਦੁਖੀ ਹੈ ਹਰ ਸਹੂਲਤ ਨੂੰ ਇਸ ਸਰਕਾਰ ਨੇ ਘਟਾ ਦਿੱਤਾ ਹੈ।

ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦਆਂ ਕਿਹਾ ਕਿ ਪੰਜਾਬ ਵਿੱਚ 50 ਫੀਸਦੀ ਤੋਂ ਵੱਧ ਦਾ ਕਰਜਾ ਹੋ ਗਿਆ ਹੈ ਅਤੇ ਪੰਜਾਬ ਵਿੱਤੀ ਬਰਬਾਦੀ ਵੱਲ ਵਧ ਰਿਹਾ ਹੈ। ਪਰ ਇਹ ਸਰਕਾਰ ਖਜ਼ਾਨਾ ਆਪਣੀਆਂ ਮਸ਼ਹੂਰੀਆ ਲਈ ਵਰਤ ਰਹੀ ਹੈ। ਪੰਜਾਬ ਦੇ ਜਹਾਜ ਹਰਿਆਣੇ ‘ਚ ਪ੍ਰਚਾਰ ਲਈ ਵਰਤ ਕੇ ਪੰਜਾਬ ਦੇ ਖਜਾਨੇ ‘ਤੇ ਬੇਲੋੜਾ ਬੋਝ ਪਾਇਆ ਜਾਂ ਰਿਹਾ ਹੈ। ਪਰ ਭਗਵੰਤ ਮਾਨ ਤੇ ਉਸ ਦੀ ਸਰਕਾਰ ਨੂੰ ਆਪਣੀ ਫਿਕਰ ਹੈ ਪਰ ਪੰਜਾਬ ਦੀ ਨਹੀਂ। ਉਨ੍ਹਾਂ ਸਰਕਾਰ ਕੋਲੋ ਮੰਗ ਕਰਦਿਆਂ ਡੀਜਲ ਪੈਟਰੋਲ ਵਿੱਚ ਕੀਤੇ ਵਾਧੇ ਨੂੰ ਵਾਪਸ ਲਵੇ ਅਤੇ  ਆਪਣੀ ਫਜੂਲ ਖਰਚੀ ਬੰਦ ਕਰੇ।

ਇਹ ਵੀ ਪੜ੍ਹੋ –   ਕੀ ਭਾਰਤ ‘ਚ ਵਿਕੀਪੀਡੀਆ ‘ਤੇ ਲੱਗ ਜਾਵੇਗੀ ਪਾਬੰਦੀ? ਦਿੱਲੀ ਹਾਈਕੋਰਟ ਦੀ ਚੇਤਾਵਨੀ, ਜਾਣੋ ਪੂਰਾ ਮਾਮਲਾ