Punjab Sports

ਏਸ਼ੀਅਨ ਖੇਡਾਂ ‘ਚ ਘੁੰਗਰਾਲੇ ਵਾਲਾ ਵਾਲੀ ਪੰਜਾਬੀ ਧੀ ਦਾ ਡਬਲ ਕਮਾਲ!

ਬਿਉਰੋ ਰਿਪੋਰਟ : ਹੁਸ਼ਿਆਰਪੁਰ ਜ਼ਿਲ੍ਹੇ ਮਾਹਿਲਪੁਰ ਕਸਬੇ ਦੀ ਰਹਿਣ ਵਾਲੀ ਭਾਰਤੀ ਐਥਲੀਟ ਹਰਮਿਲਨ ਕੌਰ ਬੈਂਸ ਦੀ ਸੋਸ਼ਲ ਮੀਡੀਆ ਦੇ ਪਛਾਣ ਕੁਵੀਨ ਦੀ ਹੈ । ਉਨ੍ਹਾਂ ਨੇ ਚੀਨ ਵਿੱਚ ਏਸ਼ੀਆਈ ਖੇਡਾਂ ਦੌਰਾਨ 1500 ਮੀਟਰ ਵਿੱਚ ਸਿਲਵਰ ਮੈਡਲ ਜਿੱਤ ਕੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ । ਹਰਮਿਲਨ ਦੇ ਪਿਤਾ ਅਮਨਦੀਪ ਸਿੰਘ ਨੇ 1996 ਵਿੱਚ ਸਾਊਥ ਏਸ਼ੀਅਨ ਫੈਡਰੇਸ਼ਨ (SAF) ਖੇਡਾਂ ਵਿੱਚ 1500 ਮੀਟਰ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਹਰਮਿਲਨ ਦੀ ਮਾਂ ਨੇ 2002 ਵਿੱਚ ਬੁਸਾਨ ਏਸ਼ੀਅਨ ਖੇਡਾਂ ਵਿੱਚ 800 ਮੀਟਰ ਸਿਲਵਰ ਮੈਡਲ ਜਿੱਤਿਆ ਸੀ ਅਤੇ 2004 ਵਿੱਚ ਪਾਕਿਸਤਾਨ ਵਿੱਚ ਪ੍ਰਬੰਧਕ SAF ਖੇਡਾਂ ਵਿੱਚ 1500 ਮੀਟਰ ਅਤੇ 800 ਮੀਟਰ ਵਿੱਚ ਗੋਲਡ ਮੈਡਲ ਜਿੱਤਿਆ ਸੀ । ਹਰਮਿਲਨ ਦੇਸ਼ ਦੀ ਇਕਲੌਤੀ ਮਹਿਲਾ ਖਿਡਾਰੀ ਹੈ ਜਿਸ ਨੇ 2 ਮੁਕਾਬਲਿਆਂ ਦੇ ਲਈ ਕੁਆਲੀਫਾਈ ਕੀਤਾ ਸੀ।

ਧੀ ਦੇ ਪ੍ਰਦਰਸ਼ਨ ਤੋਂ ਪਿਤਾ ਅਮਨਦੀਪ ਸਿੰਘ ਬਹੁਤ ਖੁਸ਼ ਹਨ । ਉਨ੍ਹਾਂ ਨੇ ਕਿਹਾ ਇਹ ਤਾਂ ਸ਼ੁਰੂਆਤ ਹੈ ਉਸ ਨੂੰ 800 ਮੀਟਰ ਟਰੈਕ ‘ਤੇ ਆਉਣ ਦਿਉ ਫਿਰ ਵੇਖਣਾ । 1500 ਮੀਟਰ ਸਿਲਵਰ ਜਿੱਤਣ ਦੇ ਬਾਅਦ ਹੁਣ 800 ਮੀਟਰ ਵਿੱਚ ਵੀ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰੇਗੀ।

ਹਰਮਿਲਨ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬਚਪਨ ਵਿੱਚ ਮਾਂ ਅਰਜੁਨ ਅਵਾਡੀ ਮਾਧੁਰੀ ਦੇ ਨਾਲ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸੀ । ਹਰਮਿਲਨ ਨੇ CBSE ਸਕੂਲ ਗੇਮਸ ਵਿੱਚ ਦੌੜਨਾ ਸ਼ੁਰੂ ਕੀਤਾ ਸੀ। 2018 ਵਿੱਚ 12ਵੀਂ ਕਲਾਸ ਵਿੱਚ ਹਰਮਿਲਨ ਨੇ 800 ਅਤੇ 1500 ਮੀਟਰ ਵਿੱਚ ਕੌਮਾਂਤਰੀ CBSE ਗੇਮਸ ਵਿੱਚ ਰਿਕਾਰਡ ਕਾਇਮ ਕੀਤਾ। ਇਹ 2 ਰਿਕਾਰਡ ਹੁਣ ਵੀ ਉਸ ਨੇ ਨਾਂ ਹਨ।

ਹਰਮਿਲਨ ਦਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਰਿਕਾਰਡ ਹੈ । 2021 ਵਿੱਚ 4:05.39 ਮਿੰਟ ਦੇ ਨਾਲ ਉਨ੍ਹਾਂ ਨੇ ਸੁਨੀਤਾ ਰਾਣੀ ਦੇ 4:06.03 ਮਿੰਟ ਦੇ ਕੌਮੀ ਰਿਕਾਰਡ ਨੂੰ ਵੀ ਤੋੜਿਆ ਸੀ। ਇਹ ਜਾਣਕਾਰੀ ਉਨ੍ਹਾਂ ਦੇ ਪਿਤਾ ਅਮਨਦੀਪ ਨੇ ਦਿੱਤੀ ਹਰਮਿਲਨ ਇਸ ਵਕਤ ਚੰਡੀਗੜ ਦੇ RBI ਵਿੱਚ ਕਲਾਸ ਵਨ ਅਧਿਕਾਰੀ ਦੇ ਰੂਪ ਵਿੱਚ ਤਾਇਨਾਤ ਹੈ । ਉਹ ਆਪਣੇ ਪਿਤਾ ਦੇ ਨਾਲ 1500 ਮੀਟਰ ਅਤੇ ਮਾਂ ਦੇ ਨਾਲ 800 ਮੀਟਰ ਵਿੱਚ ਪ੍ਰੈਕਟਿਸ ਕਰਦੀ ਹੈ।