Punjab

ਲੁਧਿਆਣਾ ਵਿੱਚ NRI ਔਰਤ ਦੀ ਡੇਟਿੰਗ ਐੱਪ ਨੇ ਜ਼ਿੰਦਗੀ ਤਬਾਅ ਕਰ ਦਿੱਤੀ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ NRI ਔਰਤ ਨੇ ਇੱਕ ਪ੍ਰਾਈਵੇਟ ਬੈਂਕ ਦੇ ਅਧਿਕਾਰੀ ‘ਤੇ ਵਿਆਹ ਦਾ ਝਾਂਸਾ ਦੇਕੇ ਸਰੀਰ ਸਬੰਧ ਬਣਾਉਣ ਅਤੇ 35 ਲੱਖ ਦੀ ਠੱਗੀ ਦਾ ਇਲਜ਼ਾਮ ਲਗਾਇਆ ਹੈ । ਇੰਗਲੈਂਡ ਵਿੱਚ ਨਰਸ ਦਾ ਕੰਮ ਕਰਨ ਵਾਲੀ ਔਰਤ ਦਾ ਇਲਜ਼ਾਮ ਹੈ ਕਿ ਉਹ ਪੁਲਿਸ ਦੇ ਕੋਲ ਇਨਸਾਫ ਦੇ ਚੱਕਰ ਲੱਗਾ ਰਹੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਔਰਤ ਨੇ ਕਿਹਾ ਕਿ 2017 ਵਿੱਚ ਉਸ ਦੇ ਪਤੀ ਦੀ ਮੌ ਤ ਹੋ ਗਈ ਸੀ । ਜਿਸ ਦੇ ਬਾਅਦ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ । ਇਸ ਕਾਰਨ ਰਿਸ਼ਤੇਦਾਰ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਦੂਜਾ ਵਿਆਹ ਕਰ ਲੈਣ । ਉਸ ਨੇ ਆਨਲਾਈਨ ਡੇਟਿੰਗ ਸਾਇਟ ‘ਤੇ ਪ੍ਰੋਫਾਈਲ ਪਾਈ ਸੀ । ਇਸ ਦੌਰਾਨ ਉਸ ਦੀ ਗੱਲਬਾਤ ਇੱਕ ਪ੍ਰਾਈਵੇਟ ਬੈਂਕ ਦੇ ਅਧਿਕਾਰੀ ਨਾਲ ਹੋਈ । 26 ਮਾਰਚ 2022 ਉਸ ਦੇ ਨਾਲ ਰਿਲੇਸ਼ਨਸ਼ਿੱਪ ਸ਼ੁਰੂ ਹੋਇਆ।

35 ਲੱਖ ਅਤੇ 7 ਤੋਲੇ ਸੋਨੇ ਦੀ ਠੱਗੀ

ਔਰਤ ਨੇ ਇਲਜ਼ਾਮ ਲਗਾਇਆ ਕਿ ਉਹ ਸ਼ਖਸ ਆਪਣੀ ਘਰੇਲੂ ਜ਼ਰੂਰਤਾਂ ਦੇ ਲਈ ਪੈਸੇ ਠੱਗ ਰਿਹਾ ਸੀ । 35 ਲੱਖ ਰੁਪਏ ਅਤੇ 7 ਤੋਲੇ ਸੋਨਾ ਉਹ ਉਸ ਤੋਂ ਲੈ ਚੁੱਕਾ ਸੀ । ਉਸ ਨੇ ਆਪਣੀ ਜ਼ਮੀਨ ਵੇਚ ਕੇ ਬੈਂਕ ਦੇ ਕੋਲ ਪੈਸਾ ਜਮਾ ਕਰਵਾਉਣ ਦੀ ਗੱਲ ਕੀਤੀ ਸੀ। ਜਦੋਂ ਉਸ ਨੇ ਜਾਇਦਾਦ ਵੇਚਣ ਤੋਂ ਮਨਾ ਕਰ ਦਿੱਤਾ ਤਾਂ ਉਸ ਨੇ ਰਿਸ਼ਤਾ ਤੋੜ ਦਿੱਤਾ ਅਤੇ ਨੰਬਰ ਵੀ ਬਲਾਕ ਕਰ ਦਿੱਤਾ।

ਡੇਟਿੰਗ ਸਾਇਟ ‘ਤੇ ਫੇਕ ਪ੍ਰੋਫਾਈਲ ਪਾਇਆ

ਔਰਤ ਨੇ ਕਿਹਾ ਕਿ ਵਿਅਕਤੀ ਨੇ ਡੇਟਿੰਗ ਸਾਇਟ ‘ਤੇ ਆਪਣਾ ਫੇਕ ਪ੍ਰੋਫਾਈਲ ਬਣਾਇਆ ਸੀ । ਜਦੋਂ ਉਸ ਨੇ ਪਛਾਣ ਪੁੱਛੀ ਤਾਂ ਸ਼ਖਸ ਨੇ ਕਿਹਾ ਕਿ ਉਹ ਬੈਂਕ ਵਿੱਚ ਵੱਡੇ ਅਹੁਦੇ ‘ਤੇ ਹੈ,ਉਹ ਪਛਾਣ ਜਨਤਕ ਨਹੀਂ ਕਰ ਸਕਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤਨੀ ਨਾਲ ਤਲਾਕ ਹੋ ਚੁੱਕਿਆ ਹੈ । ਫਿਲਹਾਲ ਉਹ ਸਿੰਗਲ ਹੈ,ਇਸ ਦੌਰਾਨ ਉਹ ਵਿਆਹ ਦਾ ਝਾਂਸਾ ਦੇਕੇ ਰੇਪ ਕਰਦਾ ਰਿਹਾ । ਜਦੋਂ ਉਸ ਨੂੰ ਪਤਾ ਚੱਲਿਆ ਕਿ ਵਿਅਕਤੀ ਵਿਆਹੁਤਾ ਹੈ ਤਾਂ ਉਸ ਨੇ ਆਪਣੀ ਪਤਨੀ ਨਾਲ ਗੱਲਬਾਤ ਕੀਤੀ । ਉਸ ਦੀ ਪਤਨੀ ਨੇ
ਕੁੱਟਮਾਰ ਕੀਤੀ ।

ਕਈ ਥਾਵਾਂ ‘ਤੇ ਸ਼ਿਕਾਇਤ ਕੀਤੀ

ਪੀੜ੍ਹਤ NRI ਔਰਤ ਨੇ ਦੱਸਿਆ ਕਿ ਉਸ ਨੇ NRI ਥਾਣਾ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਥਾਣਾ ਸਰਾਭਾ ਨਗਰ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਸੀ । ਉਹ ਕਈ ਵਾਰ ਅਧਿਕਾਰੀਆਂ ਦੇ ਕੋਲ ਚੱਕਰ ਲੱਗਾ ਚੁੱਕੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ । ਇਸ ਮਾਮਲੇ ਵਿੱਚ SHO ਅਮਰਿੰਦਰ ਸਿੰਘ ਮੁਤਾਬਿਕ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ । ਜਲਦ ਹੀ ਬਣ ਦੀ ਕਾਰਵਾਈ ਕੀਤੀ ਜਾਵੇਗੀ ।