ਚੰਡੀਗੜ੍ਹ : ਹਿਮਾਚਲ ਵਿਧਾਨਸਭਾ ਚੋਣਾਂ (Himachal assembly election 2022) ਦੇ ਐਲਾਨ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ (Hajot bains) ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਬੈਂਸ ਨੂੰ ਹਿਮਾਚਲ ਆਪ ਦਾ ਇੰਚਾਰਜ ਬਣਾਇਆ ਗਿਆ ਹੈ। ਬੈਂਸ ਮਾਨ ਸਰਕਾਰ ਵਿੱਚ ਸਭ ਤੋਂ ਪਾਵਰਫੁੱਲ ਮੰਤਰੀ ਮੰਨੇ ਜਾਂਦੇ ਹਨ, ਉਹ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਕਰੀਬੀ ਵੀ ਹਨ। ਇਸ ਲਈ ਪਾਰਟੀ ਨੇ ਉਨ੍ਹਾਂ ਨੂੰ ਹਿਮਾਚਲ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਹਰਜੋਤ ਬੈਂਸ ਨੂੰ ਜੰਮੂ-ਕਸ਼ਮੀਰ (JAMMU KASHMIR ) ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ ।
ਜ਼ਿੰਮੇਵਾਰੀ ‘ਤੇ ਹਰਜੋਤ ਬੈਂਸ ਦਾ ਬਿਆਨ
ਹਿਮਾਚਲ ਵਿਧਾਨਸਭਾ ਚੋਣਾਂ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਹਰਜੋਤ ਬੈਂਸ ਨੇ ਟਵੀਟ ਕਰਦੇ ਹੋਏ ਆਪ ਸੁਪਰੀਮੋ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ‘ਮੈਂ ਤੁਹਾਡੀ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ,ਮੇਰੀ ਜ਼ਿੰਦਗੀ ਦਾ ਇੱਕ ਹੀ ਮਕਸਦ ਹੈ ਕਿ ਭਾਰਤ ਨੂੰ ਨੰਬਰ 1 ਬਣਾਉਣ ਦੇ ਤੁਹਾਡੇ ਸੁਪਣੇ ਨੂੰ ਪੂਰਾ ਕਰਾ’ । ਹਿਮਾਚਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਸਿਆਸੀ ਮੈਦਾਨ ਵਿੱਚ ਉੱਤਰ ਰਹੀ ਹੈ, ਮਨੀਸ਼ ਸਿਸੋਦੀਆ ਨੂੰ ਅਰਵਿੰਦ ਕੇਜਰੀਵਾਲ ਨੇ ਹਿਮਾਚਲ ਦੀ ਜ਼ਿੰਮੇਵਾਰੀ ਸੌਂਪੀ ਸੀ ਇਸ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਵਿੱਚ ਕੈਬਨਿਟ ਮੰਤਰੀ ਸਤੇਂਦਰ ਜੈਨ ਹਿਮਾਚਲ ਦੇ ਪ੍ਰਭਾਰੀ ਸਨ । ਪਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਸਿਸੋਦੀਆ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਹਿਮਾਚਲ ਵਿੱਚ ਆਪ ਦੀ ਜਿੱਤ ਫਿਲਹਾਲ ਮੁਸ਼ਕਿਲ ਹੈ, ਪਾਰਟੀ ਵੀ ਇਸ ਗੱਲ ਜਾਣੂ ਹੈ । ਪਰ ਹਰਜੋਤ ਬੈਂਸ ਦੇ ਸਾਹਮਣੇ ਇਹ ਟੀਚਾ ਜ਼ਰੂਰ ਹੋਵੇਗਾ ਕਿ ਉਹ ਆਪਣੀ ਰਣਨੀਤੀ ਨਾਲ ਪਾਰਟੀ ਨੂੰ ਚੰਗਾ ਵੋਟ ਸ਼ੇਅਰ ਜ਼ਰੂਰ ਦਿਵਾਉਣ ।
ਇਸ ਲਈ ਹਰਜੋਤ ਬੈਂਸ ਮਾਨ ਕੈਬਨਿਟ ‘ਚ ਸਭ ਤੋਂ ਤਾਕਤਵਰ ਮੰਤਰੀ
ਮਾਨ ਕੈਬਨਿਟ ਵਿੱਚ ਹਾਲਾਕਿ ਦੂਜੇ ਨੰਬਰ ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਹਨ। ਪਰ ਵਿਭਾਗਾਂ ਨੂੰ ਲੈਕੇ ਹਰਜੋਤ ਬੈਂਸ ਦਾ ਕੱਦ ਕਾਫੀ ਵੱਡਾ ਹੈ। ਮਾਇਨਿੰਗ,ਜੇਲ੍ਹ,ਸਿੱਖਿਆ ਵਿਭਾਗ ਵਰਗੇ ਸਭ ਤੋਂ ਅਹਿਮ ਮੰਤਰਾਲੇ ਦੀ ਜ਼ਿੰਮੇਵਾਰੀ ਹਰਜੋਤ ਬੈਂਸ ਦੇ ਮੋਢਿਆਂ ‘ਤੇ ਹੈ। ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਨਿਯੁਕਤੀ ਨੂੰ ਲੈਕੇ ਉਨ੍ਹਾਂ ਦੀ ਪਾਰਟੀ ਵਿੱਚ ਕਾਫੀ ਤਰੀਫ ਵੀ ਹੋਈ ਸੀ । ਇਸ ਤੋਂ ਇਲਾਵਾ ਸਿੱਖਿਆ ਮੰਤਰੀ ਹੁੰਦੇ ਹੋਏ ਉਹ ਪੰਜਾਬ ਦੇ ਸਿੱਖਿਆ ਮਾਡਲ ਨੂੰ ਹਿਮਾਚਲ ਵਿੱਚ ਬਿਹਤਰ ਤਰੀਕੇ ਨਾਲ ਜਨਤਾ ਵਿੱਚ ਰੱਖ ਸਕਦੇ ਹਨ
ਹਿਮਾਚਲ ਵਿਧਾਨਸਭਾ ਚੋਣਾਂ ਦਾ ਪੂਰਾ ਪ੍ਰੋਗਰਾਮ
ਹਿਮਾਚਲ ਵਿਧਾਨਸਭਾ ਦੀਆਂ ਸੀਟਾਂ- 68
ਚੋਣਾਂ ਦਾ ਨੋਟਿਫਿਕੇਸ਼ਨ -17 ਅਕਤੂਬਰ
ਨਾਮਜ਼ਦਗੀਆਂ – 17 ਤੋਂ 25 ਅਕਤੂਬਰ ਵਿੱਚ
ਨਾਮਜ਼ਦਗੀ ਆਪਸ ਲੈਣ ਦੀ ਤਰੀਕ – 29 ਅਕਤੂਬਰ
ਵੋਟਿੰਗ – 12 ਨਵੰਬਰ
ਨਤੀਜੇ – 8 ਦਸੰਬਰ
ਕੁੱਲ ਵੋਟਰ – 55 ਲੱਖ
ਪਹਿਲੀ ਵਾਰ ਵੋਟਰ – 1.86 ਲੱਖ
80 ਸਾਲ ਤੋਂ ਵੱਧ ਵੋਟਰ – 1.22 ਲੱਖ
ਹਿਮਾਚਲ ਵਿਧਾਨਸਭਾ ਦੀਆਂ 20 ਸੀਟਾਂ ਰਿਜ਼ਰਵ
ਹਿਮਾਚਲ ਵਿਧਾਨਸਭਾ ਦਾ ਕਾਰਜਕਾਲ – 8 ਜਨਵਰੀ ਨੂੰ ਖ਼ਤਮ
2017 ਵਿੱਚ ਬੀਜੇਪੀ ਦੀ ਜਿੱਤ
2017 ਦੀਆਂ ਹਿਮਾਚਲ ਵਿਧਾਨਸਭਾ ਚੋਣਾਂ ਦੌਰਾਨ ਬੀਜੇਪੀ ਨੇ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਉਨ੍ਹਾਂ ਦੇ ਮੁੱਖ ਮੰਤਰੀ ਦਾ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਆਪ ਹਾਰ ਗਏ ਸਨ। 2017 ਦੇ ਚੋਣ ਨਤੀਜਿਆਂ ਵਿੱਚ ਬੀਜੇਪੀ ਨੂੰ 43 ਸੀਟਾਂ ਮਿਲਿਆ ਸਨ ਜਦਕਿ ਕਾਂਗਰਸ ਦੇ ਖਾਤੇ ਵਿੱਚ 22, CPI (M) ਨੇ 1 ਸੀਟ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਜਦਕਿ 2 ਵਿਧਾਨਸਭਾ ਹਲਕਿਆਂ ਵਿੱਚ ਅਜ਼ਾਦ ਉਮੀਦਵਾਰ ਜੇਤੂ ਰਹੇ ਸਨ।