Punjab

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ,ਮਾਪਿਆਂ ਦੀ ਇੱਕਲੌਤੀ ਔਲਾਦ ਸੀ

punjab youth amritpal dead in road accident in America

‘ਦ ਖਾਲਸ ਬਿਉਰੋ : ਬਿਹਤਰ ਜ਼ਿੰਦਗੀ ਦੇ ਸੁਪਣਿਆਂ ਨੂੰ ਲੈਕੇ 5 ਸਾਲ ਪਹਿਲਾਂ ਅਮਰੀਕਾ ਦੀ ਧਰਤੀ ‘ਤੇ ਕਦਮ ਰੱਖਣ ਵਾਲਾ ਅੰਮ੍ਰਿਤਪਾਲ ਹੁਣ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ ਹੈ । ਅੰਮ੍ਰਿਤਪਾਲ ਦੀ ਸੜਕ ਦੁਰਘਟਨਾ ਵਿੱਚ ਦਰਦਨਾਕ ਮੌਤ ਹੋ ਗਈ ਹੈ । 30 ਸਾਲ ਦਾ ਅੰਮ੍ਰਿਤ ਟਰੱਕ ਚਲਾਉਂਦਾ ਸੀ, ਮਾਤਾ-ਪਿਤਾ ਉਸ ਦੇ ਵਿਆਹ ਦਾ ਸੁਪਣਾ ਵੇਖ ਹੀ ਰਹੇ ਸਨ ਕਿ ਲੌਤੀ ਔਲਾਦ ਨੇ ਦਮ ਤੋੜ ਦਿੱਤਾ। ਮ੍ਰਿਤਕ 5 ਸਾਲਾਂ ਤੋਂ ਕੈਲੀਫੋਨੀਆ ਵਿੱਚ ਰਹਿੰਦਾ ਸੀ, ਟਰੱਕ ਦੀ ਟਰਾਲੀ ਦਾ ਟੈਰ ਫੱਟਣ ਦੀ ਵਜ੍ਹਾ ਕਰਕੇ ਬੈਲੰਸ ਵਿਗੜਿਆ ਅਤੇ ਸੜਕੀ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਗਈ ।

ਪਰਿਵਾਰ  ਗਮਹੀਨ  

ਅੰਮ੍ਰਿਤਪਾਲ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਮੇਵਾ ਦਾ ਰਹਿਣ ਵਾਲਾ ਸੀ,ਜਿਵੇਂ ਹੀ ਉਸ ਦੇ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਲਈ ਯਕੀਨ ਕਰਨਾ ਮੁਸ਼ਕਿਲ ਸੀ । ਪਰਿਵਾਰ ਦੇ ਇੱਕਲੌਤੇ ਬੱਚੇ ਦੀ ਖ਼ਬਰ ਸੁਣਨ ਤੋਂ ਬਾਅਦ ਪੂਰਾ ਪਿੰਡ ਗਮਹੀਨ ਸੀ । ਪਿੰਡ ਦੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ।