The Khalas Tv Blog Punjab ਗਰੇਵਾਲ ਨੇ ‘ਆਪ’ ਦੀ ਨੀਅਤ ‘ਤੇ ਜਤਾਇਆ ਸ਼ੱਕ
Punjab

ਗਰੇਵਾਲ ਨੇ ‘ਆਪ’ ਦੀ ਨੀਅਤ ‘ਤੇ ਜਤਾਇਆ ਸ਼ੱਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਲਕ ਨੂੰ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਚੁੱਕੀ ਜਾਣ ਵਾਲੀ ਸਹੁੰ ਚੁੱਕ ਸਮਾਗਮ ਲਈ 40 ਏਕੜ ਕਣਕ ਵੱਢੇ ਜਾਣ ‘ਤੇ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਕੋਈ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕਦਾ ਹੈ ਤਾਂ ਉਸ ਨੂੰ ਇਹ ਸੋਸ਼ਲ ਮੀਡੀਆ ‘ਤੇ ਗਾਲਾਂ ਕਢਵਾਉਂਦੇ ਹਨ। ਕਿਸਾਨਾਂ ਨੂੰ ਕਣਕ ਵੱਢਣ ‘ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪੈਸੇ ਦੇਣੇ ਹਨ। ਇਸ ਵੇਲੇ ਜ਼ਮੀਨ ਦਾ 60 ਹਜ਼ਾਰ ਠੇਕਾ ਹੈ ਪਰ ਇਹ 40 ਹਜ਼ਾਰ ਦੇਣ ਦੀ ਗੱਲ ਕਰ ਰਹੇ ਹਨ। ਇਨ੍ਹਾਂ ਨੇ ਕਿਸਾਨਾਂ ਨੂੰ ਹਾਲੇ ਤੱਕ ਦਿੱਤਾ ਤਾਂ ਕੁੱਝ ਨਹੀਂ ਹੈ ਅਤੇ ਅੱਗੇ ਵੀ ਨਹੀਂ ਪਤਾ ਕਿ ਕੁੱਝ ਦੇਣਗੇ ਜਾਂ ਨਹੀਂ। ਗਰੇਵਾਲ ਨੇ ਕਿਹਾ ਕਿ ਜਿਹੜੀ ਪਾਰਟੀ ਨੂੰ ਆਪਣੀ ਆਲੋਚਨਾ ਬਰਦਾਸ਼ਤ ਨਾ ਹੋਵੇ, ਉਹ ਤਰੱਕੀ ਨਹੀਂ ਸਕਦੀ, ਇਹ ਬੁਰੀ ਤਰ੍ਹਾਂ ਪਿੱਟਣਗੇ।

Exit mobile version