Punjab

ਚਾਚਾ ਹਰਜੀਤ ਸਿੰਘ ਪਹੁੰਚੇ ਹਾਈਕੋਰਟ ! ਸਰਕਾਰੀ ਵਕੀਲ ਨੇ ਅਦਾਲਤ ਦੇ ਸਾਹਮਣੇ ਰੱਖੇ 2 ਅਹਿਮ ਸਬੂਤ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ । ਹਰਜੀਤ ਸਿੰਘ ਦੇ ਵਕੀਲ ਵੱਲੋਂ habeas corpus ਪਟੀਸ਼ਨ ਪਾਕੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਹਿਰਾਸਤ ਵਿੱਚ ਲਿਆ ਹੋਇਆ ਹੈ। ਜਿਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਹਰਜੀਤ ਸਿੰਘ ਦੀ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਗਈ ਸੀ । ਉਨ੍ਹਾਂ ਖਿਲਾਫ ਪੁਲਿਸ ਨੇ ਭੜਕਾਉਣ ਦੇ ਨਾਲ ਅਜਨਾਲਾ ਹਿੰਸਾ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਸੀ । ਜਿਸ ਤੋਂ ਬਾਅਦ ਜੱਜ ਨੇ ਕਿਹਾ ਕਿਉਂਕਿ ਇਹ ਸਾਰਾ ਮਾਮਲਾ ਅੰਮ੍ਰਿਤਪਾਲ ਸਿੰਘ ਦੀਆਂ ਹੋਰ ਪਟੀਸ਼ਨਾ ਨਾਲ ਮਿਲ ਦਾ ਜੁਲਦਾ ਹੈ ਇਸੇ ਲਈ 11 ਅਪ੍ਰੈਲ ਨੂੰ ਮਾਮਲੇ ਨਾਲ ਸਬੰਧਤ ਹੋਰ ਕੇਸਾਂ ਦੇ ਨਾਲ ਹੀ ਇਸ ਦੀ ਸੁਣਵਾਈ ਕੀਤੀ ਜਾਵੇਗੀ । ਪਿਛਲੀ ਸੁਣਵਾਈ ਦੌਰਾਨ ਸਰਕਾਰ ਨੇ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਹਲਫਨਾਮਾ ਫਾਈਲ ਕਰਕੇ ਸਾਫ ਕੀਤਾ ਸੀ ਕਿ ਵਾਰਿਸ ਪੰਜਾਬ ਦੇ ਮੁਖੀ ਨੂੰ ਪੁਲਿਸ ਨੇ ਡਿਟੇਨ ਨਹੀਂ ਕੀਤਾ ਹੈ ਜਦਕਿ ਵਾਰ-ਵਾਰ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਵੱਲੋਂ ਗ੍ਰਿਫਤਾਰੀ ਦਾ ਦਾਅਵਾ ਕੀਤਾ ਗਿਆ ਸੀ ।

20 ਮਾਰਚ ਨੂੰ ਹਰਜੀਤ ਸਿੰਘ ਨੇ ਸਰੰਡਰ ਕੀਤਾ

18 ਮਾਰਚ ਨੂੰ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ 2 ਦਿਨ ਬਾਅਦ 20 ਮਾਰਚ ਤੜਕੇ 2 ਵਜੇ ਪੁਲਿਸ ਦੇ ਸਾਹਮਣੇ ਸਰੰਡਰ ਕੀਤਾ ਸੀ । ਉਨ੍ਹਾਂ ਦੇ ਨਾਲ ਡਰਾਈਵਰ ਹਰਪ੍ਰੀਤ ਸਿੰਘ ਨੇ ਵੀ ਗ੍ਰਿਫਤਾਰੀ ਦਿੱਤੀ ਸੀ। ਇਸ ਤੋਂ ਪਹਿਲਾਂ ਚਾਚਾ ਹਰਜੀਤ ਸਿੰਘ ਨੇ ਇੱਕ ਵੀਡੀਓ ਦੇ ਜ਼ਰੀਏ ਆਪਣੀ ਲਾਇਸੈਂਸੀ ਰਿਵਾਲਵਰ, ਡੇਢ ਲੱਖ ਦਾ ਕੈਸ਼ ਅਤੇ ਬ੍ਰਿਟਿਸ਼ ਪਾਸਪੋਰਟ ਵੀ ਵਿਖਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਆਪ ਪੁਲਿਸ ਦੇ ਸਾਹਮਣੇ ਸਰੰਡਰ ਕਰ ਰਹੇ ਹਨ । ਇਸ ਤੋਂ ਬਾਅਦ ਉਸ ਨੇ ਹਰਜੀਤ ਸਿੰਘ ਖਿਲਾਫ NSA ਯਾਨੀ ਕੌਮੀ ਸੁਰੱਖਿਆ ਕਾਨੂੰਨ ਦੇ ਤਹਿਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਵੀ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਭੇਜ ਦਿੱਤਾ । ਹੁਣ ਤੱਕ 8 ਲੋਕਾਂ ਨੂੰ NSA ਅਧੀਨ ਅਸਾਮ ਲਿਜਾਇਆ ਗਿਆ ਹੈ