Punjab

ATM ‘ਚ ਠੱਗੀ ਦਾ ਖੇਡ ! ਸਲਿੱਪ ਨੇ ਕਰ ਦਿੱਤਾ ਖਾਤਾ ਖਾਲੀ ! ਬੱਚੇ ਨੂੰ ਵਰਤਿਆ !

ਬਿਊਰੋ ਰਿਪੋਰਟ : ਬੈਂਕ ਤੋਂ ਜ਼ਿਆਦਾ ਲੋਕ ATM ਦੀ ਵਰਤੋਂ ਕਰਦੇ ਹਨ । 24 ਘੰਟੇ ਰੁਪਏ ਕੱਢਣ ਦੀ ਸਹੂਲਤ ਨਾਲ ਲੋਕਾਂ ਨੂੰ ਫਾਇਦਾ ਤਾਂ ਹੁੰਦਾ ਹੈ ਪਰ ਇਸ ਨਾਲ ਜੁੜੇ ਫਰਾਡ ਕਈ ਲੋਕਾਂ ਨੂੰ ਕੰਗਾਲ ਵੀ ਕਰ ਦਿੰਦੇ ਹਨ । ਜ਼ਿਆਦਾਤਰ ਧੋਖੇ ਗਾਹਕਾਂ ਦੀ ਆਪਣੀ ਲਾਪਰਵਾਈ ਦੀ ਵਜ੍ਹਾ ਕਰਕੇ ਸਾਹਮਣੇ ਆਹੁੰਦੇ ਹਨ । ਬੈਂਕ ਵੱਲੋਂ ਵਾਰ-ਵਾਰ ਗਾਹਕਾਂ ਨੂੰ ਮੈਸੇਜ ਦੇ ਜ਼ਰੀਏ ਅਗਾਹ ਵੀ ਕੀਤਾ ਜਾਂਦਾ ਹੈ ਪਰ ਵਿਸ਼ਵਾਸ਼ ਅਤੇ ਲਾਪਰਵਾਈ ਦੀ ਵਜ੍ਹਾ ਕਰਕੇ ਠੱਗ ਅਸਾਨੀ ਨਾਲ ਸ਼ਿਕਾਰ ਬਣਾ ਲੈਂਦੇ ਹਨ । ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਾਣੀਪਤ ਤੋਂ ਜਿੱਥੇ ਇੱਕ ਮਾਂ ਦੀ ਲਾਪਰਵਾਈ ਦੀ ਵਜ੍ਹਾ ਕਰਕੇ ਬੈਂਕ ਖਾਤਾ ਹੀ ਖਾਲੀ ਹੋ ਗਈ ।

ਪਾਣੀਪਤ ਦੀ ਖੰਨਾ ਚੌਕ ਦੇ ਕੋਲ SBI ਦੇ ATM ਵਿੱਚ ਸਾਈਬਰ ਠੱਗ ਨੇ 16 ਸਾਲ ਦੇ ਬੱਚੇ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ, ਇਸ ਵਿੱਚ ਮਾਂ ਦਾ ਵੀ ਵੱਡੀ ਅਣਗੈਲੀ ਨਜ਼ਰ ਆ ਰਹੀ ਹੈ। ਸਕੂਲ ਦਾਖਲੇ ਦੇ ਲਈ ਮਾਂ ਨੇ ਪੁੱਤ ਨੂੰ ATM ਕਾਰਡ ਦਿੱਤਾ ਅਤੇ ਪੈਸੇ ਕਢਵਾਉਣ ਲਈ ਕਿਹਾ । ਮਾਂ ATM ਦੇ ਬਾਹਰ ਹੀ ਖੜੀ ਸੀ, ਪੁੱਤ ਨੇ SBI ਦੇ ATM ਕਾਰਡ ਦੇ ਜ਼ਰੀਏ 7 ਹਜ਼ਾਰ ਕੱਢੇ ਅਤੇ ਫਿਰ ਜਿਵੇ ਹੀ ਬਾਹਰ ਆਉਣ ਲੱਗਿਆ ਤਾਂ ਇੱਕ ਸ਼ਖਸ ਅੰਦਰ ਵੜ ਦਾ ਹੈ ਅਤੇ ਬੱਚੇ ਨੂੰ ਬੁਲਾ ਕੇ ਕਹਿੰਦਾ ਹੈ ਕਿ ATM ਵਿੱਚ ਮੁੜ ਤੋਂ ਡੈਬਿਟ ਕਾਰਡ ਲਗਾ ਕੇ ਸਲਿੱਪ ਲੈਕੇ ਜਾਓ,ਜਦੋਂ 16 ਸਾਲ ਦਾ ਅਰਮਾਨ ਅਜਿਹਾ ਕਰਦਾ ਹੈ ਅਤੇ ਸਲਿੱਪ ਲੈਕੇ ਚੱਲਾ ਜਾਂਦਾ ਹੈ, ਉਸ ਤੋਂ ਕੁਝ ਹੀ ਦੇਰ ਬਾਅਦ ਮਹਿਲਾ ਦੇ ਫੋਨ ‘ਤੇ 30 ਹਜ਼ਾਰ ਰੁਪਏ ਡੈਬਿਟ ਹੋਣ ਦਾ ਮੈਸੇਜ ਆਹੁੰਦਾ ਹੈ ਤਾਂ ਮਹਿਲਾ ਦੇ ਹੋਸ਼ ਉੱਡ ਜਾਂਦੇ ਹਨ। ਉਹ ਪੁੱਤਰ ਅਰਮਾਨ ਤੋਂ ATM ਕਾਰਡ ਬਾਰੇ ਪੁੱਛ ਦੀ ਹੈ ਤਾਂ ਉਹ ਮਾਂ ਨੂੰ ਕਾਰਡ ਵਿਖਾਉਂਦਾ ਹੈ ਪਰ ਇਸੇ ਦੌਰਾਨ ਉਹ ਮਾਂ ਨੂੰ ਦੱਸਦਾ ਹੈ ਕਿ ATM ਵਿੱਚ ਇੱਕ ਅੰਕਲ ਨੇ ਉਸ ਨੂੰ ਸਲਿੱਪ ਲੈਣ ਦੇ ਲਈ ਮੁੜ ਤੋਂ ਕਾਰਡ ਪਾਉਣ ਲਈ ਕਿਹਾ ਸੀ । ਮਾਂ ਨੂੰ ਹੁਣ ਪੂਰਾ ਖੇਡ ਸਮਝ ਆ ਜਾਂਦਾ ਹੈ । ਸਭ ਤੋਂ ਪਹਿਲਾਂ ਉਹ ਆਪਣਾ ਕਾਰਡ ਬਲਾਕ ਕਰਵਾਉਂਦੀ ਹੈ ਅਤੇ ਫਿਰ ਪੁਲਿਸ ਨੂੰ ਸ਼ਿਕਾਇਤ ਕਰਦੀ ਹੈ ।

ਇਸ ਤਰ੍ਹਾਂ ਬੱਚੇ ਨੂੰ ਸ਼ਿਕਾਰ ਬਣਾਇਆ

ਦਰਅਸਲ ਜਦੋਂ ਬੱਚੇ ਨੇ ਇੱਕ ਵਿਅਕਤੀ ਦੇ ਕਹਿਣ ‘ਤੇ ਮੁੜ ਤੋਂ ਕਾਰਡ ਪਾਇਆ ਅਤੇ ਸਲਿੱਪ ਲੈਕੇ ਚੱਲਾ ਗਿਆ ਪਰ EXIT ਦਾ ਬਟਨ ਨਹੀਂ ਦਬਾਇਆ । ਬੱਚੇ ਦੇ ਬਾਹਰ ਨਿਕਲ ਦੇ ਹੀ ਠੱਗ ਨੇ ਉਸੇ ਐਕਟਿਵ ਕਾਰਡ ਦੇ ਜ਼ਰੀਏ 30 ਹਜ਼ਾਰ ਕੱਢ ਲਏ ਅਤੇ ਫਰਾਰ ਹੋ ਗਿਆ। ਕਿਉਂਕਿ SBI ਦਾ ATM ਵਿੱਚ ਇੱਕ ਵਾਰ ਕਾਰਡ ਸਵਾਇਪ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਕੈਸ਼ ਕੱਢ ਸਕਦੇ ਹੋ ਜਾਂ ਫਿਰ ATM ਦੀਆਂ ਹੋਰ ਸਰਵਿਸ ਯੂਜ਼ ਕਰ ਸਕਦੇ ਹੋ । ਜਾਣ ਵੇਲੇ EXIT ਕਰਨਾ ਹੁੰਦਾ ਹੈ ਪਰ ਅਰਮਾਨ ਨੇ ਅਜਿਹਾ ਨਹੀਂ ਕੀਤਾ ਜਿਸ ਦੀ ਵਜ੍ਹਾ ਕਰਕੇ ਉਹ ਠੱਗੀ ਦਾ ਸ਼ਿਕਾਰ ਹੋ ਗਿਆ ।