ਬਿਉਰੋ ਰਿਪੋਰਟ : ਹਰਿਆਣਾ ਦੇ ਗੁਰੂਗਰਾਮ ਵਿੱਚ 18 ਨਵੰਬਰ ਨੂੰ ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਦਾ ਸੋਅ ਕੈਂਸਲ ਹੋ ਗਿਆ ਹੈ । ਦਿੱਲੀ NCR ਵਿੱਚ ਪ੍ਰਦੂਸ਼ਣ ਦੀ ਮਾਰ ਦੀ ਵਜ੍ਹਾ ਕਰਕੇ ਸ਼ੋਅ ਕੈਂਸਲ ਕਰਨਾ ਪਿਆ ਹੈ । ਉਨ੍ਹਾਂ ਨੇ ਕਿਹਾ ਮੈਂ ਆਪਣੇ ਚਾਹਵਾਨਾਂ ਦੀ ਸੁਰੱਖਿਆ ਨੂੰ ਲੈਕੇ ਇਹ ਫੈਸਲਾ ਲਿਆ ਹੈ । ਗੁਰੂਗਰਾਮ ਵਿੱਚ ਸ਼ੋਅ ਨੂੰ ਲੈਕੇ ਜਲਦ ਨਵੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਵੀਰਵਾਰ ਨੂੰ ਦਿੱਲੀ-ਗੁਰੂਗਰਾਮ ਵਿੱਚ ਏਅਰ ਕੁਆਲਿਟੀ ਇੰਡੈਕਸ 415 ਰਿਹਾ ਹੈ ਜਿਸ ਨੂੰ ਸਿਹਤ ਦੇ ਲਈ ਗੰਭੀਰ ਦੱਸਿਆ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਇਏ ਕਿ ਹਾਰਡੀ 18 ਨਵੰਬਰ ਤੋਂ ‘ਇਨ ਮਾਈ ਫੀਲਿੰਗਸ’ ਨਾਂ ਦਾ ਦੌਰਾ ਭਾਰਤ ਵਿੱਚ ਸ਼ੁਰੂ ਕਰਨ ਜਾ ਰਹੇ ਸਨ । ਇਸ ਦਾ ਪਹਿਲਾਂ ਸ਼ੋਅ ਦਿੱਲੀ-NCR ਦੇ ਗੁਰੂਗਰਾਮ ਵਿੱਚ ਤੈਅ ਹੋਇਆ ਸੀ । ਹਾਰਡੀ ਦੇ ਇਸ ਸ਼ੋਅ ਨੂੰ ਲੈਕੇ ਚਾਹਵਾਨਾਂ ਵਿੱਚ ਕਾਫੀ ਜੋਸ਼ ਵੇਖਿਆ ਜਾ ਰਿਹਾ ਸੀ । ਪਰ ਪ੍ਰਦੂਸ਼ਣ ਨੂੰ ਵੇਖ ਦੇ ਹੋਏ ਸੰਧੂ ਨੇ ਆਪ ਸ਼ੋਅ ਨੂੰ ਕੈਂਸਲ ਕਰਨ ਦਾ ਐਲਾਨ ਕੀਤਾ ਹੈ।
ਦਿੱਲੀ NCR ਵਿੱਚ ਪ੍ਰਦੂਸ਼ਣ ਦਾ ਪੱਧਰ
ਦਿੱਲੀ-NCR ਵਿੱਚ ਪ੍ਰਦੂਸ਼ਣ ਦੀਵਾਲੀ ਤੋਂ ਬਾਅਦ ਇੱਕ ਦਮ ਵੱਧ ਗਿਆ ਹੈ । ਇਸ ਵਿੱਚ ਪਟਾਕਿਆਂ ਨੇ ਅਹਿਮ ਰੋਲ ਅਦਾ ਕੀਤਾ ਹੈ । ਦੀਵਾਲੀ ਤੋਂ ਪਹਿਲਾਂ ਲਗਾਤਾਰ 2 ਦਿਨ ਮੀਂਹ ਨੇ ਪ੍ਰਦੂਸ਼ਣ ਦਾ ਪੱਧਰ ਅੱਧਾ ਕਰ ਦਿੱਤਾ ਸੀ । ਵੀਰਵਾਰ ਨੂੰ ਦਿੱਲੀ ਵਿੱਚ AQI ਲੈਵਲ 415 ਸੀ ਜਦਕਿ ਗੁਰੂਗਰਾਮ ਵਿੱਚ 357 ਜੋਕਿ ਕਾਫੀ ਖਤਰਨਾਕ ਸੀ । ਇਸ ਤੋਂ ਇਲਾਵਾ ਮਾਨੇਸਰ ਵਿੱਚ 357 AQI ਲੈਵਲ ਸੀ । ਪ੍ਰਦੂਸ਼ਣ ਦੇ AQI ਲੈਵਲ ਦੀ ਗੱਲ ਕਰੀਏ ਤਾਂ 201 ਅਤੇ 300 ਦੇ ਵਿਚਾਲੇ ਇਸ ਨੂੰ ਸਭ ਤੋਂ ਖਰਾਬ ਮੰਨਿਆ ਜਾਂਦਾ ਹੈ ਜਦਕਿ 301 ਤੋਂ 400 ਦੇ ਵਿਚਾਲੇ ਪ੍ਰਦੂਸ਼ਣ ਦੇ ਪੱਧਰ ਨੂੰ ਬਹੁਤ ਹੀ ਖਰਾਬ ਕਿਹਾ ਜਾਂਦਾ ਹੈ । 401 ਤੋਂ 450 ਦੇ ਪੱਧਰ ਨੂੰ ਗੰਭੀਰ ਦੱਸਿਆ ਜਾਂਦਾ ਹੈ ।