International Punjab

ਵਿਦੇਸ਼ ‘ਚ ਸਿੱਖਾਂ ਤੇ ਮੁਸਲਮਾਨਾਂ ਨਾਲ ਨਫ਼ਰਤ ਦੀਆਂ ਤਿੰਨ ਵਾਰਦਾਤਾਂ !

ਬਿਉਰੋ ਰਿਪੋਰਟ : ਕੈਨੇਡਾ,ਇੰਗਲੈਂਡ,ਅਮਰੀਕਾ ਅਤੇ ਆਸਟ੍ਰੇਲੀਆ ਇਹ ਉਹ ਮੁਲਕ ਹਨ ਜਿੱਥੇ ਸਿੱਖ ਅਤੇ ਮੁਸਲਮਾਨ ਭਾਈਚਾਰੇ ਨੇ ਆਪਣੀ ਮਿਹਨਤ ਨਾਲ ਵੱਡੇ-ਵੱਡੇ ਮੁਕਾਮ ਹਾਸਲ ਕੀਤੇ ਹਨ। ਪਰ ਇੰਨਾਂ ਮੁਲਕ ਦੇ ਲੋਕਾਂ ਦੀ ਸੋਚ ਹੁਣ ਵੀ ਨਫਰਤੀ ਭਰੀ ਹੋਈ ਹੈ । ਅਸੀਂ ਤਹਾਨੂੰ ਤਿੰਨ ਵੱਖ-ਵੱਖ ਘਟਨਾਵਾਂ ਦੇ ਬਾਰੇ ਦੱਸਾਂਗੇ ਜੋ ਦਿਲ ਨੂੰ ਦਹਿਲਾ ਦੇਣਗੀਆਂ । ਪਹਿਲੀ ਘਟਨਾ ਲੰਡਨ ਦੀ ਹੈ ਜਿੱਥੇ ਕੈਨੇਡਾ ਦੇ ਨਾਗਰਿਕ ਨੇ ਇੱਕ ਪਰਿਵਾਰ ਦੇ 4 ਜੀਆਂ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਮੁਸਲਮਾਨ ਭਾਈਚਾਰੇ ਤੋਂ ਨਫਰਤ ਕਰਦਾ ਸੀ । ਦੂਜਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਫਲਸਤੀਨ ਦੀ ਹਮਾਇਤ ਵਿੱਚ ਪ੍ਰਦਰਸ਼ਨ ਕਰ ਰਹੇ ਇੱਕ ਭਾਰਤੀ ਆਪਣੇ 18 ਮਹੀਨੇ ਦੇ ਬੱਚੇ ਨਾਲ ਬੈਠਾ ਸੀ ਇੱਕ ਔਰਤ ਆਈ ਅਤੇ ਗਰਮ ਕਾਫੀ ਸੁੱਟ ਦਿੱਤੀ ਅਤੇ ਉਸ ਦੇ ਖਿਲਾਫ ਨਫਤਰੀ ਭਾਸ਼ਾ ਦੀ ਵਰਤੋਂ ਕੀਤੀ,ਬੱਚੇ ਨੂੰ ਜ਼ਿੰਦਾ ਮਾਰਨ ਦੀ ਧਮਕੀ ਦਿੱਤੀ । ਤੀਜੀ ਘਟਨਾ ਆਸਟ੍ਰੇਲੀਆ ਤੋਂ ਹੈ ਜਿੱਥੇ ਇੱਕ ਪੰਜਾਬੀ ਸਿੱਖ ਦਾ ਮਸ਼ਹੂਰ ਰੈਸਟੂਰੈਂਟ ਹੈ ਉੱਥੇ ਉਸ ਨੂੰ ਪਿਛਲੇ ਤਿੰਨ ਮਹੀਨੇ ਤੋਂ ਜਾਨ ਤੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਅਤੇ ‘GO BACK’ ਕਹਿਕੇ ਚਿਤਵਾਨੀ ਦਿੱਤੀ ਜਾ ਰਹੀ ਹੈ ।

ਨਫਰਤ ਵਿੱਚ 4 ਲੋਕਾਂ ਦਾ ਕਤਲ

ਕੈਨੇਡਾ ਦੇ ਨਾਗਰਿਕ ਵੈਟਮੈਨ ਵੱਲੋਂ ਲੰਡਨ ਦੇ ਓਨਟਾਰੀਆ ਵਿੱਚ ਇੱਕ ਮੁਸਲਮਾਨ ਪਰਿਵਾਰ ਦਾ ਕਤਲ ਕਰ ਦਿੱਤਾ। ਉਸ ਨੇ ਜੱਜ ਨੂੰ ਦੱਸਿਆ ਕਿ ਉਹ ਸਾਰੇ ਮੁਸਲਮਾਨਾਂ ਨੂੰ ਡਰਾਉਣਾ ਚਾਹੁੰਦਾ ਸੀ । 2021 ਦੇ ਕਤਲਕਾਂਡ ਦੇ ਇਸ ਮਾਮਲੇ ਵਿੱਚ ਸਰਕਾਰੀ ਵਕੀਲ ਨੇ ਆਪਣੀ ਆਖਰੀ ਦਲੀਲ ਵਿੱਚ ਕਿਹਾ ਨੈਥੇਨੀਏਲ ਵੇਟਰਮੈਨ ਨੇ ਇੱਕ ਬੇਰਹਿਮ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਪੀੜਤ ਪੱਖ ਦੇ ਵਕੀਲ ਨੇ ਵੇਲਟਮੈਨ ਦੀ ਇਸ ਹਰਕਤ ਨੂੰ ਅੱਤਵਾਦੀ ਹਰਕਤ ਦੱਸਿਆ ਹੈ । ਸਰਕਾਰੀ ਵਕੀਲ ਨੇ ਇਸ ਦੀ ਹਮਾਇਤ ਕਰਦੇ ਹੋਏ ਕਿਹਾ ਨੈਥੇਨੀਏਲ ਨੇ ਪੂਰੇ ਪਰਿਵਾਰ ਨੂੰ ਸਿਰਫ ਉਨ੍ਹਾਂ ਦੇ ਧਰਮ ਕਰਕੇ ਨਿਸ਼ਾਨਾ ਬਣਾਇਆ। 2021 ਦੇ ਕਤਲਕਾਂਡ ਵਿੱਚ ਹੁਣ ਅਖੀਰਲੀ ਸੁਣਵਾਈ ਚੱਲ ਰਹੀ ਹੈ ਅਤੇ ਜੇਕਰ 22 ਸਾਲਾ ਵੇਲਟਮੈਨ ‘ਤੇ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ।

2021 ਵਿੱਚ ਕਤਲ ਨੂੰ ਅੰਜਾਮ ਦਿੱਤਾ

ਜੂਨ 2021 ਵਿੱਚ ਅਫਜ਼ਲ ਦਾ ਪਰਿਵਾਰ ਸੈਰ ਕਰ ਰਿਹਾ ਸੀ ਤਾਂ ਵੇਲਟਮੈਨ ਨੇ 6 ਜੂਨ 2021 ਵਿੱਚ ਵਾਹਨ ਨਾਲ ਪੂਰੇ ਪਰਿਵਾਰ ਨੂੰ ਦਰੜ ਦਿੱਤਾ ਸੀ। ਇਸ ਹਾਦਸੇ ਵਿੱਚ 46 ਸਾਲਾ ਅਫ਼ਜਲ,ਉਨ੍ਹਾਂ ਦੀ 44 ਸਾਲ ਦੀ ਪਤਨੀ ਮਦੀਹਾ ਸਲਮਾਨ,15 ਸਾਲ ਦੀ ਧੀ ਯੁਮਨਾ ਅਫ਼ਜ਼ਲ ਅਤੇ 74 ਸਾਲ ਦੀ ਮਾਂ ਤਲਕ ਅਫਜ਼ਲ ਦੀ ਮੌਤ ਹੋ ਗਈ ਸੀ । ਜਦਕਿ 9 ਸਾਲ ਦਾ ਮੁੰਡਾ ਬੱਚ ਗਿਆ ਸੀ । ਆਪਣੇ ਬਚਾਅ ਵਿੱਚ ਗਵਾਹੀ ਦਿੰਦਿਆਂ ਵੇਲਟਮੈਨ ਨੇ ਮੁਕੱਦਮੇ ਦੌਰਾਨ ਜਿਊਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਹਾਦਸੇ ਤੋਂ ਕਰੀਬ 40 ਘੰਟੇ ਪਹਿਲਾਂ ਜਾਦੂਈ ਮਸ਼ਰੂਮਜ਼ ਦਾ ਵੱਡੀ ਮਾਤਰਾ ਵਿੱਚ ਸੇਵਨ ਕੀਤਾ ਸੀ। ਵੇਲਟਮੈਨ ਨੇ ਆਪਣੇ ਬਚਾਅ ਵਿੱਚ ਦੱਸਿਆ ਕਿ ਉਸ ਨੇ ਨਸ਼ੀਲਾ ਪਦਾਰਥ ਲੈਣ ਤੋਂ ਬਾਅਦ ਮੁਸਲਮਾਨਾਂ ‘ਤੇ ਗੱਡੀ ਚੜਾਉਣ ਦਾ ਖਿਆਲ ਆਇਆ ਸੀ ਪਰ ਉਨ੍ਹਾਂ ਨੇ ਇਸ ਸੋਚ ਦਾ ਆਪ ਵਿਰੋਧ ਕੀਤਾ ਫਿਰ ਜਦੋ ਉਹ ਕੁਝ ਸਮੇਂ ਬਾਅਦ ਖਾਣ ਜਾ ਰਿਹਾ ਸੀ ਤਾਂ ਉਸ ਨੇ ਸੜਕ ‘ਤੇ ਇੱਕ ਮੁਸਲਮਾਨ ਪਰਿਵਾਰ ਨੂੰ ਵੇਖਿਆ ਤਾਂ ਉਹ ਆਪਣੀ ਇੱਛਾ ਨੂੰ ਰੋਕ ਨਹੀਂ ਸਕਿਆ ਅਤੇ ਉਨ੍ਹਾਂ ਤੇ ਗੱਡੀ ਚੜਾ ਦਿੱਤੀ ।

ਸਰਕਾਰੀ ਵਕੀਲ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਇਹ ਕਤਲ ਇਰਾਦਤਨ ਕੀਤਾ ਗਿਆ ਹੈ ਅਤੇ ਇਸ ਦੇ ਪਿੱਛੇ ਕਿਸੇ ਵਰਗ ਖਿਲਾਫ ਨਫਰਤੀ ਭਾਵਨਾ ਸੀ । ਸਰਕਾਰੀ ਵਕੀਲ ਨੇ ਕਿਹਾ ਵੇਲਟਮੈਨ ਵੱਲੋਂ ਅਫ਼ਜ਼ਲ ਪਰਿਵਾਰ ਤੇ ਕੀਤਾ ਹਮਲਾ ਨਫਤਰੀ ਸੋਚ ਦਾ ਨਤੀਜਾ ਸੀ । ਸਰਕਾਰੀ ਵਕੀਲ ਨੇ ਵੇਲਟਮੈਨ ਦਾ ਉਹ ਕੰਪਿਉਟਰ ਵਿੱਚ ਦਰਜ ਦਸਤਾਵੇਜ਼ ਵੀ ਪੇਸ਼ ਕੀਤਾ ਜਿਸ ਵਿੱਚ ਉਸ ਨੇ ਮੁਸਲਮਾਨਾਂ ਦੇ ਖਿਲਾਫ ਨਫ਼ਤਰੀ ਭਾਸ਼ਾ ਦੀ ਵਰਤੋਂ ਕੀਤੀ ਸੀ ।

ਬਚਾਅ ਪੱਖ ਦੀ ਦਲੀਲਾਂ

ਵੇਲਟਮੈਨ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਉਹ ਜਾਦੂ ਟੋਨੇ ਤੋਂ ਕਾਫੀ ਪ੍ਰਭਾਵਿਤ ਸੀ ਅਤੇ ਉਹ ਨਸ਼ੇ ਦਾ ਸੇਵਨ ਕਰਦਾ ਸੀ । ਵਾਰਦਾਤ ਵਾਲੇ ਦਿਨ ਵੀ ਉਸ ਨੇ ਨਸ਼ਾ ਕੀਤਾ ਸੀ ਜਿਸ ਨੇ ਉਸ ਦੀ ਸੋਚਣ ਸਮਝਣ ਦੀ ਤਾਕਤ ਨੂੰ ਪੂਰੀ ਤਰ੍ਹਾਂ ਨਾਲ ਖਰਾਬ ਕਰ ਦਿੱਤਾ ਸੀ । ਜਦਕਿ ਸਰਕਾਰੀ ਵਕੀਲ ਵੱਲੋਂ ਜੱਜ ਨੂੰ ਇੱਕ ਆਡੀਓ ਵਿੱਚ ਸੁਣਾਇਆ ਗਿਆ ਜਿਸ ਵਿੱਚ ਵੇਲਟਮੈਨ ਨੇ ਦਰੜਨ ਤੋਂ ਬਾਅਦ 911 ‘ਤੇ ਆਪ ਕਾਲ ਕਰਕੇ ਕਿਹਾ ਆਓ ਅਤੇ ਮੈਨੂੰ ਗ੍ਰਿਫਤਾਰ ਕਰੋ,ਮੈਂ ਇਹ ਕਿਸੇ ਮਕਸਦ ਦੇ ਨਾਲ ਕੀਤਾ ਹੈ ।
ਜਦਕਿ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਵੇਲਟਮੈਨ ਨੇ ਇਹ ਬਿਆਨ ਦਬਾਅ ਹੇਠ ਦਿੱਤੇ ਸਨ,ਇਹ ਸਾਬਿਤ ਕਰਨਾ ਮੁਸ਼ਕਿਲ ਹੈ ਕਿ ਹਾਦਸੇ ਵਾਲੇ ਦਿਨ ਉਨ੍ਹਾਂ ਦਾ ਇਹ ਹੀ ਇਰਾਦਾ ਸੀ ।

ਆਸਟ੍ਰੇਲੀਆ ਵਿੱਚ ਸਿੱਖ ਨੂੰ ਕਿਹਾ GO HOME

ਆਸਟ੍ਰੇਲੀਆ ਵਿੱਚ ਹੋਬਾਰਟ ਵਿੱਚ ਰਹਿੰਦੇ ਜਰਨੈਲ ਸਿੰਘ ਜਿਮੀ ਨਾਂ ਦੇ ਇੱਕ ਸਿੱਖ ਨੂੰ ਪਿਛਲੇ ਕਈ ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਹਨ ਕਿ ਤੁਸੀਂ ਸਾਡਾ ਮੁਲਕ ਛੱਡ ਕੇ ਚੱਲੇ ਜਾਓ। ਜਰਨੈਲ ਸਿੰਘ 15 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਅਤੇ ਦਾਵਤ ਨਾਂ ਦਾ ਰੈਸਟੋਰੈਂਟ ਚਲਾਉਂਦਾ ਹੈ। ਜਨਰੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇੱਕ ਨੌਜਵਾਨ ਦਾ ਪੱਤਰ ਮਿਲਿਆ ਜਿਸ ਵਿੱਚ ਉਸ ਨੇ ਮੇਰਾ ਨਾਂ ਲਿਖ ਕੇ ਧਮਕੀ ਦਿੱਤੀ ਸੀ। ਮੈਂ ਇਸ ਨੂੰ ਨਜ਼ਰ ਅੰਦਾਜ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ । ਜਰਨੈਲ ਸਿੰਘ ਕਿਹਾ ਇਸ ਤੋਂ ਬਾਅਦ ਲਗਾਤਾਰ ਚਾਰ ਜਾਂ ਪੰਜ ਦਿਨਾਂ ਤੱਕ ਉਸ ਦੀ ਕਾਰ ਦੇ ਦਰਵਾਜ਼ੇ ਦੇ ਹੈਂਡਲ ‘ਤੇ ਕੁੱਤੇ ਦੇ ਮਲ-ਮੂਤਰ ਸੁੱਟਿਆ ਗਿਆ ਜਿਸ ਤੋਂ ਬਾਅਦ ਨਸਲੀ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਉਸਨੂੰ “ਘਰ ਜਾਓ, ਭਾਰਤੀ” ਕਿਹਾ ਗਿਆ ਸੀ। ਜਰਨੈਲ ਸਿੰਘ ਨੇ ਕਿਹਾ ਮੈਨੂੰ ਲੱਗ ਦਾ ਕਿ ਕਿਸੇ ਦਿਨ ਕੁਝ ਵੀ ਹੋ ਸਕਦਾ ਹੈ । ਮੈਂ ਇਸ ਪੂਰੀ ਘਟਨਾ ਦਾ ਵੀਡੀਓ ਪੁਲਿਸ ਨੂੰ ਸੌਂਪ ਦਿੱਤਾ ਹੈ । ਪਰ ਜਰਨੈਲ ਸਿੰਘ ਮੁਤਾਬਿਕ ਹੁਣ ਉਸ ਨੂੰ ਪੱਤਰ ਮਿਲਿਆ ਹੈ ਕਿ ਤੁਹਾਨੂੰ ਆਫ ਕਰ ਦਿੱਤਾ ਜਾਵੇਗਾ,ਯਾਨੀ ਮਾਰ ਦਿੱਤਾ ਜਾਵੇਗਾ । ਇਸ ਪੱਤਰ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਨਾਲ ਡਰਿਆ ਹੋਇਆ ਹਾਂ। ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹ ਧਮਕੀ ਦੇਣ ਵਾਲੇ ਖਿਲਾਫ ਜਲਦ ਕਾਰਵਾਈ ਕਰਨਗੇ ।

ਅਮਰੀਕਾ ਵਿੱਚ ਭਾਰਤੀ ‘ਤੇ ਹਮਲਾ

7 ਨਵੰਬਰ ਨੂੰ 40 ਸਾਲ ਦਾ ਆਸ਼ੀਸ਼ ਪਰਾਸ਼ਰ ਆਪਣੇ 18 ਮਹੀਨੇ ਦੇ ਬੱਚੇ ਨਾਲ ਐਨਡਮੋਨ ਪੇਲਗਰਾਉਂਡ ਵਿੱਚ ਬੈਠਾ ਸੀ ਜਦੋ ਇੱਕ ਅੰਗਰੇਜ਼ ਔਰਤ ਆਈ ਅਤੇ ਉਸ ‘ਤੇ ਕਾਫੀ ਸੁੱਟ ਤੇ ਚੱਲੀ ਸੀ । ਸੋਸ਼ਲ ਮੀਡੀਆ ਤੇ ਘਟਨਾ ਬਾਰੇ ਜਾਣਕਾਰੀ ਸ਼ੇਅਰ ਕਰਨ ਤੋਂ ਬਾਅਦ ਔਰਤ ਦੀ ਪਛਾਣ ਕਰਕੇ ਉਸ ਦੇ ਖਿਲਾਫ ਪੁਲਿਸ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ । ਔਰਤ ਨੇ ਆਸ਼ੀਸ ਪਰਾਸ਼ਰ ਕੋਲ ਪਹੁੰਚ ਕੇ ਕਿਹਾ ਤੂੰ ਫਲਸਤੀਨ ਵਰਗੀ ਟੋਪੀ ਸਿਰ ‘ਤੇ ਪਾਈ ਹੈ । ਕੀ ਹਮਾਸ ਦੀ ਹਮਾਇਤ ਕਰਦਾ ਹੈ ? ਕੀ ਤੈਨੂੰ ਨਹੀਂ ਪਤਾ ਹੈ ਕਿ ਉਹ ਦਹਿਸ਼ਤਗਰਦ ਹਨ । ਤੂੰ ਕੀ ਸਮਝ ਹੈ ਕਿ ਅਸੀਂ ਸਾਰੇ ਕੁੱਤੇ ਹਾਂ ? ਕੀ ਤੈਨੂੰ ਪਤਾ ਹੈ ਕਿ ਉਹ ਸਾਡੇ ਬੱਚਿਆਂ ਨੂੰ ਜ਼ਿੰਦਾ ਸਾੜ ਰਹੇ ਹਨ । ਮੈਂ ਉਮੀਦ ਕਰਦੀ ਹਾਂ ਤੇਰੇ ਬੱਚੇ ਨਾਲ ਵੀ ਕੁਝ ਅਜਿਹਾ ਹੀ ਹੋਏ ਜਦੋਂ ਆਸ਼ੀਸ ਪਰਾਸ਼ਰ ਨੇ ਇਸ ਘਟਨਾ ਨੂੰ ਮੋਬਾਈਲ ਕੈਮਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੇ ਕੌਫੀ ਸੁੱਟ ਕੇ ਔਰਤ ਚੱਲੀ ਗਈ । ਆਸ਼ੀਸ਼ ਪਰਾਸ਼ਰ ਨੇ ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ । ਇਸ ਤੋਂ ਪਹਿਲਾਂ ਇੱਕ 70 ਸਾਲ ਦੇ ਬਜ਼ਰੁਗ ਨੇ ਫਲਸਤੀਨੀ ਕਿਰਾਏਦਾਰ ਔਰਤ ਦੇ 6 ਸਾਲ ਦੇ ਪੁੱਤਰ ਨੂੰ 32 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਕਿਹਾ ਸੀ ਤਹਾਨੂੰ ਜੀਉਣ ਦਾ ਕੋਈ ਅਧਿਕਾਰ ਨਹੀਂ ਹੈ ।