India Punjab

ਹੰਸਰਾਜ ਹੰਸ ਨੂੰ ਬੀਜੇਪੀ ਪੰਜਾਬ ਦੀ ਇਸ ਸੀਟ ‘ਤੇ ਉਤਾਰੇਗੀ ? ਮੌਜੂਦਾ MP ਦੀ ਟਿਕਟ ਕੱਟ ਸਕਦੀ ਹੈ !

ਬਿਉਰੋ ਰਿਪੋਰਟ : ਦਿੱਲੀ ਦੀ ਉੱਤਰੀ- ਪੱਛਮੀ ਸੀਟ ਤੋਂ ਲੋਕਸਭਾ ਮੈਂਬਰ ਹੰਸਰਾਜ ਹੰਸ ਨੂੰ ਇਸ ਵਾਰ ਬੀਜੇਪੀ ਜਲੰਧਰ ਜਾਂ ਹੁਸ਼ਿਆਰਪੁਰ ਤੋਂ ਪਾਰਟੀ ਦਾ ਉਮੀਦਵਾਰ ਬਣਾ ਸਕਦੀ ਹੈ । ਇੰਨਾਂ ਚਰਚਾਵਾਂ ਨੇ ਇਸ ਲਈ ਵੀ ਜ਼ੋਰ ਫੜ ਰਹੀ ਹੈ ਕਿਉਂਕਿ ਬੀਜੇਪੀ ਨੇ ਦਿੱਲੀ ਦੀਆਂ ਜਿੰਨਾਂ 7 ਵਿੱਚੋ 5 ਸੀਟਾਂ ‘ਤੇ ਉਮੀਦਵਾਰ ਐਲਾਨੇ ਹਨ ਉਨ੍ਹਾਂ ਵਿੱਚ ਹੰਸਰਾਜ ਰੰਸ ਦੀ ਸੀਟ ਤੋਂ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਹੈ । ਸਿਰਫ਼ ਇੰਨਾਂ ਹੀ ਨਹੀਂ ਪਾਰਟੀ ਨੇ ਦਿੱਲੀ ਦੀਆਂ ਜਿਹੜੀਆਂ 5 ਸੀਟਾਂ ‘ਤੇ ਉਮੀਦਵਾਰ ਐਲਾਨੇ ਹਨ ਉਨ੍ਹਾਂ ਵਿੱਚ 4 ਬਦਲ ਦਿੱਤੇ ਗਏ ਹਨ।

ਹੁਸ਼ਿਆਰਪੁਰ ਅਤੇ ਜਲੰਧਰ ਦੋਵੇ ਸੀਟਾਂ ਰਿਜ਼ਰਵ ਹਨ । ਹੰਸਰਾਜ ਹੰਸ 2009 ਵਿੱਚ ਜਲੰਧਰ ਸੀਟ ਤੋਂ ਲੋਕਸਭਾ ਚੋਣ ਅਕਾਲੀ ਦਲ ਦੀ ਟਿਕਟ ‘ਤੇ ਲੜ ਚੁੱਕੇ ਹਨ ਪਰ ਉਹ ਹਾਰ ਗਏ ਸਨ । ਹੁਸ਼ਿਆਰਪੁਰ ਸੀਟ ਤੋਂ ਬੀਜੇਪੀ ਦੇ ਮੌਜੂਦ ਐੱਮਪੀ ਸੋਮ ਪ੍ਰਕਾਸ਼ ਹਨ ਅਤੇ ਜਲੰਧਰ ਸੀਟ ਤੋਂ ਵਿਜੇ ਸਾਂਪਲਾ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਅਜਿਹੇ ਵਿੱਚ ਹੰਸਰਾਜ ਹੰਸ ਨੂੰ ਪੰਜਾਬ ਤੋਂ ਮੈਦਾਨ ਵਿੱਚ ਉਤਾਰਨ ਦੇ ਲਈ ਦੋਵੇ ਆਗੂਆਂ ਵਿੱਚੋਂ ਇੱਕ ਦੀ ਟਿਕਟ ਕੱਟ ਸਕਦੀ ਹੈ । ਹਾਲਾਂਕਿ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਸਮਝੌਤਾ ਤਹਿਤ ਇਹ ਸੀਟ ਅਕਾਲੀ ਦਲ ਦੇ ਖਾਤੇ ਵਿੱਚ ਆਉਂਦੀ ਸੀ। ਪਰ ਅਕਾਲੀ ਦਲ ਪਿਛਲੇ ਢਾਈ ਦਹਾਕੇ ਤੋਂ ਇਹ ਸੀਟ ਨਹੀਂ ਜਿੱਤ ਸਕਿਆ ਹੈ । ਅਜਿਹੇ ਵਿੱਚ ਜੇਕਰ ਅਕਾਲੀ ਦਲ ਅਤੇ ਬੀਜੇਪੀ ਦੇ ਵਿਚਾਲੇ ਮੁੜ ਤੋਂ ਸਮਝੌਤਾ ਹੁੰਦਾ ਹੈ ਤਾਂ ਅਕਾਲੀ ਦਲ ਬੀਜੇਪੀ ਦੇ ਲਈ ਇਹ ਸੀਟ ਛੱਡ ਵੀ ਸਕਦਾ ਹੈ ।

ਬੀਜੇਪੀ ਦੀ ਦੂਜੀ ਲਿਸਟ ਨੂੰ ਲੈਕੇ 6 ਮਾਰਚ ਨੂੰ ਦਿੱਲੀ ਵਿੱਚ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਵੇਗੀ ਜੇਕਰ ਦਿੱਲੀ ਦੀ ਪੱਛਮੀ ਸੀਟ ‘ਤੇ ਬੀਜੇਪੀ ਉਮੀਦਵਾਰ ਦਾ ਐਲਾਨ ਕਰ ਦਿੰਦੀ ਹੈ ਤਾਂ ਹੰਸਰਾਜ ਹੰਸ ਦੇ ਜਲੰਧਰ ਤੋਂ ਚੋਣ ਲੜਨ ਦੀ ਚਰਚਾਵਾਂ ਹੋਰ ਤੇਜ਼ ਹੋ ਸਕਦੀਆਂ ਹਨ ।
ਦਿੱਲੀ ਦੀ ਪੱਛਮੀ ਸੀਟ ‘ਤੇ 21 ਫੀਸਦੀ ਦਲਿਤ ਵੋਟਰ ਹਨ। ਜਦਕਿ ਜਲੰਧਰ ਅਤੇ ਹੁਸ਼ਿਆਰਪੁਰ ਦਲਿਤ ਭਾਈਚਾਰੇ ਦਾ ਸਭ ਤੋਂ ਵੱਡਾ ਗੜ੍ਹ ਹੈ । ਹਾਲਾਂਕਿ ਪਿਛਲੇ ਸਾਲ ਜ਼ਿਮਨੀ ਚੋਣਾਂ ਵਿੱਚ ਇਹ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤੀ ਸੀ। ਪਰ ਅਕਾਲੀ ਦਲ ਅਤੇ ਬੀਜੇਪੀ ਦੋਵੇ ਉਮੀਦਵਾਰ ਦੀ ਵੋਟ ਜੋੜ ਕੇ ਇਹ ਨਜ਼ਦੀਕੀ ਲੜਾਈ ਬਣ ਸਕਦਾ ਹੈ । ਅਜਿਹੇ ਵਿੱਚ ਹੰਸਰਾਜ ਹੰਸ ਨੂੰ ਪੰਜਾਬ ਵਿੱਚ ਸ਼ਿਫਟ ਕਰਨ ਦੀਆਂ ਚਰਚਾਵਾਂ ਨੇ ਟਿਕਟ ਦੇ ਹੋਰ ਦਾਅਵੇਦਾਰਾਂ ਦੀ ਧੜਕਨਾ ਜ਼ਰੂਰ ਵਧਾ ਦਿੱਤੀਆਂ ਹਨ ।