The Khalas Tv Blog India ਬੁਲੰਦਸ਼ਹਿਰ ਦੇ ਬਲਾਤਕਾਰੀ ਨੂੰ ਸਜ਼ਾ-ਏ-ਮੌਤ
India

ਬੁਲੰਦਸ਼ਹਿਰ ਦੇ ਬਲਾਤਕਾਰੀ ਨੂੰ ਸਜ਼ਾ-ਏ-ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਇੱਕ ਪਿੰਡ ਵਿੱਚ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਕੋਰਟ ਨੇ ਇਕ ਸਾਲ ਦੇ ਅੰਦਰ ਆਪਣਾ ਫੈਸਲਾ ਸੁਣਾਇਆ ਹੈ। ਅਗਸਤ 2020 ਵਿੱਚ 8 ਸਾਲ ਦੀ ਇਕ ਮਾਸੂਮ ਬੱਚੀ ਨਾਲ ਹੋਏ ਰੇਪ ਦੇ ਮਾਮਲੇ ਵਿੱਚ ਦੋਸ਼ੀ ਨੂੰ ਪਾਕਸੋ ਪ੍ਰਥਮ ਡਾਕਟਰ ਪੱਲਵੀ ਅਗਰਵਾਲ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਇਸਨੂੰ ਸੰਗੀਨ ਜੁਰਮ ਮੰਨਦਿਆਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

ਇਸਦੇ ਨਾਲ ਹੀ ਦੋਸ਼ੀ ਅਸ਼ੋਕ ਨੂੰ ਇਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਦੋਸ਼ੀ ਨੇ ਬੱਚੀ ਦੀ ਮਾਸੂਮੀਅਤ ਦਾ ਫਾਇਦਾ ਚੁਕਦਿਆਂ ਇਹ ਨਾ ਬਖਸ਼ਣ ਵਾਲਾ ਕਾਰਾ ਕੀਤਾ ਹੈ। ਦੋਸ਼ੀ ਨੇ ਬਲਾਤਕਾਰ ਤੋਂ ਬਾਅਦ ਬੱਚੀ ਦੀ ਘਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਸੀ। ਖੇਤ ‘ਚੋਂ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਹੋਏ ਪੋਸਟਮਾਰਟਮ ਵਿੱਚ ਇਸ ਅਪਰਾਧ ਦੀ ਪੁਸ਼ਟੀ ਹੋਈ ਸੀ।

Exit mobile version