ਬਿਉਰੋ ਰਿਪੋਰਟ : ਪੰਜਾਬ ਦੇ ਰਾਜਪਾਲ ਬਨਵਾਰੀ ਨਾਲ ਪੁਰੋਹਿਤ ਨੇ 2 ਦਿਨ ਪਹਿਲਾਂ ਪੰਜਾਬ ਦੀ ਜਵਾਨੀ ਬਾਰੇ ਉਹ ਹਕੀਕਤ ਦੱਸੀ ਸੀ ਜੋ ਹਰ ਇੱਕ ਘਰ ਦੀ ਕਹਾਣੀ ਸੀ । ਹਾਲਾਂਕਿ ਇਹ ਗੱਲ ਮਾਨ ਸਰਕਾਰ ਨੂੰ ਪਸੰਦ ਨਹੀਂ ਆਈ । ਪਰ ਹਲਵਾਰਾ ਤੋਂ ਜੋ ਖ਼ਬਰ ਸਾਹਮਣੇ ਆਈ ਹੈ ਉਹ ਉਸੇ ਸੱਚ ‘ਤੇ ਮੋਹਰ ਲੱਗਾ ਰਹੀ ਹੈ, ਜਿਸ ਦੇ ਲਈ ਰਾਜਪਾਲ ਨੇ ਮਾਨ ਸਰਕਾਰ ਨੂੰ ਅਗਾਵ ਕੀਤਾ ਸੀ । ਗਵਰਨਰ ਨੇ ਦਾਅਵਾ ਕੀਤਾ ਸੀ ਕੀ ਪੰਜਾਬ ਦੇ ਸਕੂਲਾਂ ਅਤੇ ਕਿਰਾਨੇ ਦੀਆਂ ਦੁਕਾਨੇ ‘ਤੇ ਨਸ਼ਾ ਵਿਕ ਰਿਹਾ ਹੈ । ਪਿੰਡ ਅਤੇ ਪੂਰੇ ਇਲਾਕੇ ਦੀ ਸ਼ਾਨ ਕਬੱਡੀ ਖਿਡਾਰੀ ਸ਼ਾਨਵੀਰ ਸਿੰਘ ਵੀ ਉਸੇ ਨਸ਼ੇ ਦਾ ਸ਼ਿਕਾਰ ਹੋਇਆ ਹੈ । ਉਹ ਵੀ ਆਪਣੇ ਦੋਸਤ ਦੇ ਹੱਥੋਂ । ਤੜਫਨ ਦਾ ਰਿਹਾ ਸ਼ਾਨਵੀਰ ਪਰ ਕੋਈ ਉਸ ਦੇ ਕੋਲ ਮੌਜੂਦ ਨਹੀ ਸੀ।
ਜਿਸ ਦੋਸਤ ਨੇ ਨਸ਼ੇ ਦੀ ਓਵਰ ਡੋਜ਼ ਦਿੱਤੀ ਉਹ ਤੜਫ ਦਾ ਹੋਇਆ ਛੱਡ ਕੇ ਫਰਾਰ ਹੋ ਗਿਆ। ਮਾਪਿਆਂ ਪੁੱਤ ਨੂੰ ਲੱਭ ਦੇ ਰਹੇ ਪਰ ਕੋਈ ਖ਼ਬਰ ਨਹੀਂ ਮਿਲੀ । ਹਾਰ ਕੇ ਦੋਸਤ ਦੀ ਕਰਤੂਤ ਸਾਹਮਣੇ ਆਈ ।
ਇਸ ਤਰ੍ਹਾਂ ਹੋਈ ਸ਼ਾਨਵੀਰ ਦੀ ਮੌਤ
17 ਸਾਲ ਦਾ ਕਬੱਡੀ ਖਿਡਾਰੀ ਸ਼ਾਨਵੀਰ ਸਿੰਘ ਘਰੋਂ ਦੋਸਤ ਦੇ ਨਾਲ ਗਿਆ ਸੀ । ਇਸ ਦੌਰਾਨ ਉਸ ਦੇ ਦੋਸਤ ਸੁਖਰਾਜ ਸਿੰਘ ਨੇ ਇੱਕ ਸਮਗਲਰ ਤੋਂ ਨਸ਼ਾ ਖਰੀਦਿਆ । ਦੋਵੇ ਪਿੰਡ ਆਲੀਵਾਲ ਦੇ ਸਾਬਕਾ ਸਰਪੰਚ ਦੀ ਮੋਟਰ ਕੋਲ ਪਹੁੰਚੇ ਅਤੇ ਥੋੜੀ ਦੇਰ ਰੁਕੇ । ਫਿਰ ਸੁਖਰਾਜ ਨੇ ਚਿੱਟੇ ਦਾ ਟੀਕਾ ਭਰਿਆ ਅਤੇ ਸ਼ਾਨਵੀਰ ਨੂੰ ਲੱਗਾ ਦਿੱਤਾ । ਨਸ਼ੇ ਦੀ ਓਵਰ ਡੋਜ਼ ਹੋਣ ਦੀ ਵਜ੍ਹਾ ਕਰਕੇ ਸ਼ਾਨਵੀਰ ਤੜਫਨ ਲੱਗ ਪਿਆ ਵੇਖਦੇ ਹੀ ਵੇਖਦੇ ਸ਼ਾਨਵੀਰ ਹੇਠਾਂ ਗਿਆ ਅਤੇ ਉਸ ਦੀ ਮੌਤ ਹੋ ਗਈ । ਸ਼ਾਨਵੀਰ ਨੂੰ ਵੇਖ ਕੇ ਦੋਸਤ ਸੁਖਰਾਜ ਸਿੰਘ ਡਰ ਗਿਆ ਅਤੇ ਚੁੱਪ-ਚਾਪ ਬਿਨਾਂ ਕਿਸੇ ਨੂੰ ਦੱਸੇ ਘਰ ਆ ਗਿਆ। ਸ਼ਾਨਵੀਰ ਜਦੋਂ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੂੰ ਚਿੰਤਾ ਹੋ ਗਈ । ਪਰਿਵਾਰ ਨੂੰ ਇਹ ਪਤਾ ਸੀ ਕੀ ਪੁੱਤ ਦੋਸਤ ਸੁਖਰਾਜ ਸਿੰਘ ਨਾਲ ਮੋਟਰ ਸਾਈਕਲ ‘ਤੇ ਗਿਆ ਸੀ । ਜਦੋਂ ਰਾਤ ਹੋ ਗਈ ਤਾਂ ਪਰਿਵਾਰ ਹੋਰ ਪਰੇਸ਼ਾਨ ਹੋ ਗਿਆ ।
ਦੇਰ ਰਾਤ ਸ਼ਾਨਵੀਰ ਦੇ ਪਰਿਵਾਰ ਵਾਲੇ ਸੁਖਰਾਜ ਦੇ ਘਰ ਪਹੁੰਚੇ । ਪਹਿਲਾਂ ਤਾਂ ਸੁਖਰਾਜ ਟਾਲ ਮਟੋਲ ਕਰਦਾ ਰਿਹਾ ਅਤੇ ਕਿਹਾ ਕੀ ਉਸ ਦੇ ਨਾਲ ਸ਼ਾਨਵੀਰ ਨਹੀਂ ਗਿਆ ਸੀ । ਪਰ ਜਦੋਂ ਪਰਿਵਾਰ ਨੇ ਸਖਤੀ ਕੀਤੀ ਤਾਂ ਉਸ ਨੇ ਪੂਰਾ ਸੱਚ ਬੋਲਣਾ ਸ਼ੁਰੂ ਕੀਤਾ । ਜਿਵੇਂ-ਜਿਵੇਂ ਸ਼ੁਖਰਾਜ ਬੋਲ ਰਿਹਾ ਸੀ ਸ਼ਾਨਵੀਰ ਦੇ ਪਰਿਵਾਰ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ । ਫਿਰ ਸੁਖਰਾਜ ਉਨ੍ਹਾਂ ਨੂੰ ਆਲੀਵਾਲ ਦੇ ਸਾਬਕਾ ਸਰਪੰਚ ਦੀ ਮੋਟਰ ‘ਤੇ ਲੈ ਗਿਆ ਜਿੱਥੇ ਸ਼ਾਨਵੀਰ ਦੀ ਲਾਸ਼ ਪਈ ਹੋਈ । ਪਰਿਵਾਰ ਨੂੰ ਉਮੀਦ ਸੀ ਸ਼ਾਇਦ ਸ਼ਾਨਵੀਰ ਦੇ ਸ਼ਰੀਰ ਵਿੱਚ ਸਾਹ ਹੋਣ ਪਰ ਹਸਪਤਾਲ ਪਹੁੰਚਣ ਤੋਂ ਬਾਅਦ ਉਹ ਉਮੀਦ ਵੀ ਟੁੱਟ ਗਈ। ਕਬੱਡੀ ਦਾ ਸ਼ਾਨਦਾਰ ਭਵਿੱਖ ਨਸ਼ੇ ਦੀ ਓਵਰ ਡੋਜ਼ ਨੇ ਖਤਮ ਕਰ ਦਿੱਤਾ। ਪੂਰੇ ਪਰਿਵਾਰ ਲਈ ਹੁਣ ਸ਼ਾਨਵੀਰ ਯਾਦ ਬਣ ਕੇ ਰਹਿ ਗਿਆ। ਉਨ੍ਹਾਂ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਸੀ ਉਨ੍ਹਾਂ ਦਾ ਪੁੱਤ ਇਸ ਦੁਨਿਆ ਵਿੱਚ ਨਹੀਂ ਰਿਹਾ ।